ਨਵੇਂ ਕੈਮਰਾ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਫੇਸਬੁੱਕ: ਰਿਪੋਰਟ
Monday, Oct 31, 2016 - 01:57 PM (IST)

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਹਮੇਸ਼ਾ ਕੁਝ ਨਵਾਂ ਕਰਦੀ ਰਹਿੰਦੀ ਹੈ। ਰਿਪੋਰਟ ਮੁਤਾਬਕ ਇਸ ਵਾਰ ਫੇਸਬੁੱਕ ਆਪਣੇ ਯੂਜ਼ਰਸ ਲਈ ਨਵੇਂ ਕੈਮਰਾ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜੋ ਯੂਜ਼ਰਸ ਨੂੰ ਸਨੈਪਚੈਟ ਦੀ ਤਰ੍ਹਾਂ ਮਾਸਕ, ਜਿਓਫੀਲਟਰਸ ਅਤੇ ਪ੍ਰਿਜ਼ਮਾ ਵਰਗੇ ਆਰਟਵਰਕ ਦੀ ਸੁਵਿਧਾ ਦੇਵੇਗਾ। ਫੇਸਬੁੱਕ ਦੀ ਇਹ ਨਵੀਂ ਇਨੋਵੇਸ਼ਨ ਸਨੈਪਚੈਟ ਅਤੇ ਪ੍ਰਿਜ਼ਮਾ ਦੇ ਫਿਲਟਰ ਨਾਲ ਮਿਲਦੀ-ਜੁਲਦੀ ਹੈ ਅਤੇ ਇਸ ਨਵੇਂ ਕੈਮਰਾ ਫੀਚਰ ਨੂੰ ਆਸਾਨੀ ਨਾਲ ਸਵਾਈਪ ਕਰਕੇ ਸਮਾਚਾਰ ਫੀਡ ਨਾਲ ਐਕਸੈਸਿਬਲ ਕੀਤਾ ਜਾ ਸਕੇਗਾ। ਇਸ ਤੋਂ ਬਾਅਦ ਯੂਜ਼ਰਸ ਬਹੁਤ ਸਾਰੇ ਫੀਲਟਰ ਅਤੇ ਟੂਲਸ ਦੀ ਵਰਤੋਂ ਕਰਕੇ ਪਿਕਚਰ ਨੂੰ ਹੋਰ ਇੰਟਰਸਟਿੰਗ ਬਣਾ ਸਕੋਗੇ। ਇਹ ਕੈਮਰਾ ਫੀਚਰ ਯੂਜ਼ਰਸ ਨੂੰ ਗ੍ਰਾਫਿਕਸ, ਪਿਕਚਰ ''ਤੇ ਟੈਕਸਟ ਅਤੇ ਵੀਡੀਓਜ਼ ਨੂੰ ਸ਼ੇਅਰ ਕਰਨ ਦੀ ਮਨਜ਼ੂਰੀ ਦੇਵੇਗਾ।