ਫੇਸਬੁੱਕ ਨੇ ਤਿਆਰ ਕੀਤੀ ਨਵੀਂ ਪ੍ਰੋਡਕਟ ਟੀਮ, ਡਿਜੀਟਲ ਵਰਲਡ ‘ਮੈਟਾਵਰਸ’ ’ਤੇ ਕਰੇਗੀ ਕੰਮ
Tuesday, Jul 27, 2021 - 01:53 PM (IST)

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇਕ ਪ੍ਰੋਡਕਟ ਟੀਮ ਬਣਾ ਰਹੀਹੈ ਜੋ ਮੈਟਾਵਰਸ (metaverse) ’ਤੇ ਕੰਮ ਕਰੇਗੀ। ਮੈਟਾਵਰਸ ਦੀ ਗੱਲ ਕਰੀਏ ਤਾਂ ਇਹ ਇਕ ਡਿਜੀਟਲ ਵਰਲਡ ਹੈ। ਇਸ ਵਿਚ ਉਪਭੋਗਤਾ ਵੱਖ-ਵੱਖ ਡਿਵਾਈਸ ਰਾਹੀਂ ਵਰਚੁਅਲੀ ਇਕ-ਦੂਜੇ ਨਾਲ ਜੁੜ ਸਕਣਗੇ। ਉਥੇ ਹੀ ਨਵੀਂ ਟੀਮ ਵਰਚੁਅਲ ਰਿਆਲਿਟੀ ਆਰਗਨਾਈਜੇਸ਼ਨ ਦਾ ਹਿੱਸਾ ਹੋਵੇਗੀ। ਇਹ ਜਾਣਕਾਰੀ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਸਾਂਝੀ ਕੀਤੀ ਹੈ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਤੁਸੀਂ ਮੈਟਾਵਰਸ ਬਾਰੇ ਇਕ ਨਿਰੰਤਰ ਇੰਟਰਨੈੱਟ ਦੇ ਰੂਪ ’ਚ ਸੋਚ ਸਕਦੇ ਹੋ, ਜਿਥੇ ਤੁਸੀਂ ਸਿਰਫ ਸਾਮੱਗਰੀ ਵੇਖਣ ਦੀ ਬਜਾਏ ਉਸ ਨੂੰ ਮਹਿਸੂਸ ਕਰ ਸਕੋਗੇ।
ਵਰਚੁਅਲ ਅਤੇ ਆਗੁਮੈਂਟਿਡ ਰਿਆਲਿਟੀ ’ਚ ਸਭ ਤੋਂ ਜ਼ਿਆਦਾ ਕੀਤਾ ਨਿਵੇਸ਼
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਵਰਚੁਅਲ ਅਤੇ ਆਗੁਮੈਂਟ ਰਿਆਲਿਟੀ ’ਚ ਸਭ ਤੋਂ ਜ਼ਿਆਦਾ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਓਕੁਲਸ ਵੀ.ਆਰ. ਹੈੱਡਸੈੱਟ ਵਰਗੇ ਹਾਰਡਵੇਅਰ ਵੀ ਵਿਕਸਿਤ ਕੀਤੇ ਹਨ। ਇਸ ਤੋਂ ਇਲਾਵਾ ਏ.ਆਰ. ਗਲਾਸ ਅਤੇ ਰਿਸਟਬੈਂਡ ’ਤੇ ਵੀ ਕੰਮ ਚੱਲ ਰਿਹਾ ਹੈ।
10,000 ਕਰਮਚਾਰੀ ਵਰਚੁਅਲ ਰਿਆਲਿਟੀ ’ਤੇ ਕਰ ਰਹੇ ਕੰਮ
ਅਧਿਕਾਰਤ ਫੇਸਬੁੱਕ ਪੋਸਟ ਮੁਤਾਬਕ, ਉਪਭੋਗਤਾਵਾਂ ਲਈ ਜਲਦ ਹੀ ਵੀ.ਆਰ. ਗੇਮਿੰਗ ਸਟੂਡੀਓ ਤਿਆਰ ਕੀਤਾ ਜਾਵੇਗਾ, ਜਿਸ ਵਿਚ ਬਿਗਬੌਸ ਵੀ.ਆਰ. ਸ਼ਾਮਲ ਹੋਵੇਗਾ। ਇਸ ਸਮੇਂ ਕਰੀਬ 10,000 ਕਰਮਚਾਰੀ ਵਰਚੁਅਲ ਰਿਆਲਿਟੀ ’ਤੇ ਕੰਮ ਕਰ ਰਹੇ ਹਨ।