ਵਟਸਐਪ ਦੀ ਤਰਾਂ ਹੁਣ facebook ''ਚੋ ਵੀ ਭੇਜੇ ਹੋਏ ਮੈਸੇਜ ਨੂੰ ਕਰ ਸਕੋਗੇ ਡਿਲੀਟ

Thursday, Jan 03, 2019 - 01:31 PM (IST)

ਵਟਸਐਪ ਦੀ ਤਰਾਂ ਹੁਣ facebook ''ਚੋ ਵੀ ਭੇਜੇ ਹੋਏ ਮੈਸੇਜ ਨੂੰ ਕਰ ਸਕੋਗੇ ਡਿਲੀਟ

ਗੈਜੇਟ ਡੈਸਕ- ਵਟਸਐਪ 'ਤੇ ਮੈਸੇਜ ਭੇਜਣ ਤੋਂ ਬਾਅਦ ਡਿਲੀਟ ਕਰਨ ਦੀ ਆਪਸ਼ਨ ਨੂੰ ਯੂਜ਼ਰਸ ਵਲੋਂ ਕਾਫ਼ੀ ਪਸੰਦ ਕੀਤੀ ਗਈ। ਹਾਲਾਂਕਿ ਪਹਿਲਾਂ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਫੇਸਬੁੱਕ ਵੀ ਇਸ 'Unsend' ਫੀਚਰ ਨੂੰ ਮੈਸੇਂਜਰ 'ਚ ਲਿਆ ਸਕਦੀ ਹੈ। ਫੇਸਬੁੱਕ ਦੀ ਚੈਟਿੰਗ ਐਪ Facebook Messenger ਵੀ ਜਲਦ ਹੀ ਇਸ ਫੀਚਰ ਨਾਲ ਲੈਸ ਹੋਣ ਵਾਲਾ ਹੈ। ਇਸ ਤੋਂ ਬਾਅਦ ਯੂਜ਼ਰਸ ਨੂੰ ਭੇਜੇ ਹੋਏ ਮੈਸੇਜ ਨੂੰ ਡਿਲੀਟ ਫਾਰ ਐਵਰੀਵਨ ਕਰਨ ਦੀ ਆਪਸ਼ਨ ਮਿਲ ਜਾਵੇਗੀ। ਅਜਿਹਾ ਲਗਦਾ ਹੈ ਕਿ ਫੇਸਬੁੱਕ ਇਸ ਫੀਚਰ ਨੂੰ ਟੈਸਟ ਕਰ ਰਹੀ ਹੈ। ਇਕ ਯੂਜ਼ਰ ਨੇ ਇਸ ਦਾ ਸਕ੍ਰੀਨਸ਼ਾਟ ਰੈਡਿਟ 'ਤੇ ਸ਼ੇਅਰ ਕੀਤਾ ਹੈ।

ਰੈਡਿਟ ਮੁਤਾਬਕ ਇਕ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ 'ਚ ਸਪੱਸ਼ਟ ਵਿਖਾਈ ਦੇ ਰਿਹੈ ਹੈ ਕਿ ਕਿਸੇ ਮੈਸੇਜ ਨੂੰ ਡਿਲੀਟ ਕਰਨ ਦੀਆਂ ਦੋ ਆਪਸ਼ਨਜ਼ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋ ਆਪਸ਼ਨਸ 'ਚ Remove For Everyone ਤੇ Remove For You ਸ਼ਾਮਲ ਹਨ। ਹੁਣ ਤੱਕ ਤੁਸੀਂ ਕੋਈ ਵੀ ਮੈਸੇਜ ਸਿਰਫ ਆਪਣੇ ਆਪ ਹੀ ਡਿਲੀਟ ਕਰ ਸਕਦੇ ਹੋ, ਪਰ ਉਹ ਰਿਸੀਵਰ ਦੇ ਥ੍ਰੈਡ ਤੋਂ ਡਿਲੀਟ ਨਹੀਂ ਹੁੰਦਾ। ਸੰਭਵ ਹੈ ਕਿ ਟੈਸਟਿੰਗ ਤੋਂ ਬਾਅਦ ਅਗਲੀ ਅਪਡੇਟ 'ਚ ਇਹ ਫੀਚਰ ਤੁਹਾਡੇ ਮੈਸੇਂਜਰ ਐਪ 'ਚ ਵੀ ਐਡ ਹੋ ਜਾਵੇ।PunjabKesari ਹਾਲਾਂਕਿ ਰੈਡਿਟ ਯੂਜ਼ਰ ਨੇ ਇਹ ਨਹੀਂ ਦੱਸਿਆ ਕਿ ਮੈਸੇਜ ਦੋਵਾਂ ਵੱਲੋਂ ਡਿਲੀਟ ਕਰਨ ਲਈ ਕੋਈ ਟਾਈਮ ਲਿਮਿਟ ਦਿੱਤੀ ਗਈ ਹੈ ਜਾਂ ਨਹੀਂ। ਦੱਸ ਦੇਈਏ ਵਟਸਐਪ ਕੋਈ ਮੈਸੇਜ ਭੇਜਣ ਤੋਂ ਬਾਅਦ ਇਕ ਘੰਟੇ ਦਾ ਸਮਾਂ ਦਿੰਦਾ ਹੈ ਤੇ ਇਸ ਤੋਂ ਬਾਅਦ ਤੁਸੀਂ ਰਿਸੀਵਰ ਦੇ ਐਂਡ 'ਤੇ ਮੈਸੇਜ ਡਿਲੀਟ ਨਹੀਂ ਕਰ ਸਕਦੇ।


Related News