ਫੇਸਬੁੱਕ ਦੀ ਆਮਦਨ ''ਚ ਹੋਇਆ 52 ਫੀਸਦੀ ਦਾ ਵਾਧਾ
Friday, Jan 29, 2016 - 06:03 PM (IST)
ਜਲੰਧਰ- ਸੋਸ਼ਲ ਨੈੱਟਵਰਕ ਕੰਪਨੀ ਫੇਸਬੁੱਕ ਦੀ ਕੁੱਲ 2015 ਦੇ ਚੌਥੀ ਤਿਮਾਹੀ ''ਚ 52 ਫੀਸਦੀ 5.84 ਅਰਬ ਡਾਲਰ ਰਹੀ, ਜੋ ਇਕ ਸਾਲ ਪਹਿਲਾਂ ਸਮਾਨ ਮਿਆਦ ''ਚ 3.85 ਅਰਬ ਡਾਲਰ ਸੀ। ਫੇਸਬੁੱਕ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜੁਕਰਬਰਗ ਨੇ ਕਿਹਾ, “2015 ਫੇਸਬੁੱਕ ਲਈ ਇਹ ਇਕ ਸ਼ਾਨਦਾਰ ਸਾਲ ਰਿਹਾ।''''
ਪੂਰੇ ਸਾਲ 2015 ਲਈ ਕੰਪਨੀ ਦੀ ਕੁੱਲ ਆਮਦਨ ਸਾਲ-ਦਰ-ਸਾਲ ਆਧਾਰ ''ਤੇ 44 ਫੀਸਦੀ ਵੱਧ ਕੇ 17.93 ਅਰਬ ਡਾਲਰ ਰਹੀ।
ਫੇਸਬੁੱਕ ਨੇ ਆਪ ਬਿਆਨ ''ਚ ਕਿਹਾ, “ਪੂਰੇ ਸਾਲ 2015 ਲਈ ਸੰਚਾਲਨ ਆਮਦਨ 6.23 ਅਰਬ ਡਾਲਰ ਰਹੀ। ਪੂਰੇ ਸਾਲ ਲਈ ਸ਼ੁੱਧ ਲਾਭ 3.69 ਅਰਬ ਡਾਲਰ ਰਿਹਾ।''''
ਕੰਪਨੀ ਨੇ ਕਿਹਾ ਕਿ ਦਸੰਬਰ 2015 ''ਚ ਫੇਸਬੁੱਕ ਦੋ ਰੋਜ਼ਾਨਾ ਯੂਜ਼ਰਸ ਦੀ ਔਸਤ ਸੰਖਿਆ 1.04 ਅਰਬ ਰਹੀ, ਜੋ ਸਾਲ-ਦਰ-ਸਾਲ ਅਧਾਰ ''ਤੇ 17 ਫੀਸਦੀ ਵੱਧ ਹੈ।
