ਫੇਸਬੁੱਕ ਨੇ ਵੇਚਿਆ ਸੀਕ੍ਰੇਟ ਬਿਜ਼ਨੈੱਸ ਡੀਲ ਦੇ ਰਾਹੀਂ ਯੂਜ਼ਰਸ ਦਾ ਡਾਟਾ

Sunday, Jun 10, 2018 - 06:35 PM (IST)

ਫੇਸਬੁੱਕ ਨੇ ਵੇਚਿਆ ਸੀਕ੍ਰੇਟ ਬਿਜ਼ਨੈੱਸ ਡੀਲ ਦੇ ਰਾਹੀਂ ਯੂਜ਼ਰਸ ਦਾ ਡਾਟਾ

ਜਲੰਧਰ : ਫੇਸਬੁੱਕ ਨੇ ਸਾਲ 2015 'ਚ ਦਾਅਵਾ ਕੀਤਾ ਸੀ ਕਿ ਉਸ ਨੇ ਡਿਵੈੱਲਪਰ ਐਕਸੈਸ ਨੂੰ ਯੂਜ਼ਰਸ ਦੇ ਡਾਟਾ ਬੇਸ ਤੋਂ ਹੱਟਾ ਲਿਆ ਹੈ। ਪਰ ਇਸ ਦੇ ਉਲਟ ਦ ਵਾਲ ਸਟ੍ਰੀਟ ਜਨਰਲ ਨੇ ਪਤਾ ਲਗਾਇਆ ਹੈ ਕਿ ਫੇਸਬੁੱਕ ਨੇ ਹੋਰ ਥਰਡ ਪਾਰਟੀ ਕੰਪਨੀਜ਼ ਨੂੰ ਉਨ੍ਹਾਂ ਦੀ ਪ੍ਰੈਕਟਿਸ ਜਾਰੀ ਰੱਖਣ ਲਈ ਯੂਜ਼ਰ ਦੇ ਡਾਟਾਬੇਸ ਤੱਕ ਪਹੁੰਚ ਬਣਾਏ ਰੱਖਣ ਦੀ ਆਗਿਆ ਦਿੱਤੀ ਹੋਈ ਹੈ। ਇਸ ਸੀਕ੍ਰੇਟ ਬਿਜ਼ਨੈੱਸ ਡੀਲਸ ਨੂੰ whitelists, ਕਿਹਾ ਗਿਆ ਹੈ ਜਿਸ ਦੇ ਰਾਹੀਂ ਕੰਪਨੀਆਂ ਯੂਜ਼ਰ ਦੀ ਫਰੈਂਡ ਲਿਸਟਸ ਨੂੰ ਵੇਖ ਸਕਦੀਆਂ ਹਨ ਅਤੇ ਵਿਅਕਤੀ ਦੇ ਫੋਨ ਨੰਬਰ ਅਤੇ ਉਨ੍ਹਾਂ ਨਾਲ ਜੁੜੇ ਹੋਰ ਵਿਅਕਤੀਆਂ ਦੇ ਫੇਸਬੁੱਕ ਲਿੰਕ ਤੱਕ ਪਹੁੰਚ ਬਣਾਈ ਹੋਈ ਹੈ। 

ਸਾਹਮਣੇ ਆਇਆ ਇਨ੍ਹਾਂ ਦੋ ਕੰਪਨੀਆਂ ਦਾ ਨਾਂ
WSJ ਨੇ ਖੁਲਾਸਾ ਕਰਕੇ ਪਤਾ ਲਗਾਇਆ ਹੈ ਕਿ RBC ਕੈਪਿਟਲ ਮਾਰਕੀਟਸ ਅਤੇ ਨਿਸਾਨ ਮੋਟਰਸ ਇਸ ਥਰਡ ਪਾਰਟੀ ਕੰਪਨੀਆਂ 'ਚ ਸ਼ਾਮਿਲ ਹਨ। ਜਰਨਲ ਨੇ ਲਿੱਖਿਆ ਹੈ ਕਿ ਫਿਲਹਾਲ ਇਸ ਡੀਲ ਨੂੰ ਖਤਮ ਕੀਤਾ ਗਿਆ ਹੈ ਜਾਂ ਨਹੀਂ ਤੇ ਕਿਨ੍ਹਾਂ ਕੰਪਨੀਆਂ ਨੂੰ ਫੇਸਬੁੱਕ ਨੇ ਸਪੈਸ਼ਲ ਐਕਸੈਸ ਦਿੱਤਾ ਹੋਇਆ ਹੈ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦ ਵਾਲ ਸਟ੍ਰੀਟ ਜਨਰਲ ਨੇ ਜਤਾਈ ਕਨਫਿਊਜ਼ਨ
ਦ ਵਾਲ ਸਟ੍ਰੀਟ ਜਨਰਲ ਨੇ ਦੋ ਤੱਥਾਂ 'ਤੇ ਆਪਣੀ ਕਨਫਿਊਜ਼ਨ ਜਤਾਈ ਹੈ। ਸਾਲ 2014 'ਚ ਸਾਰੇ ਡਿਵੈੱਲਪਰਸ ਨੂੰ ਨਵੇਂ 1P9 ਦੇ ਜ਼ਿਆਦਾ ਰਿਸਟ੍ਰਿਕਟੇਡ ਵਰਜ਼ਨ 'ਤੇ ਸਵਿੱਚ ਹੋਣ ਲਈ ਕਿਹਾ ਗਿਆ ਸੀ। ਇਸ ਦੌਰਾਨ ਕੁੱਝ ਡਿਵੈੱਲਪਰਸ ਜਿਨ੍ਹਾਂ 'ਚ Nissan ਅਤੇ RBC ਵੀ ਸ਼ਾਮਿਲ ਸਨ ਇਨ੍ਹਾਂ ਨੇ ਸਮਾਂ ਮਿਆਦ ਨੂੰ ਥੋੜ੍ਹਾ ਵਧਾਉਣ ਲਈ ਕਿਹਾ ਸੀ।  ਜਨਰਲ ਨੇ ਦੱਸਿਆ ਹੈ ਕਿ ਨਵੀਂ ਡੀਲ 'ਚ ਲੋਕਾਂ ਨੂੰ ਉਨ੍ਹਾਂ ਦੇ ਫਰੈਂਡ ਦੀ ਪੂਰੀ ਫਰੈਂਡ ਲਿਸਟ ਨੂੰ ਸ਼ੇਅਰ ਕਰਣ ਦੀ ਐਬੀਲਿਟੀ ਦਿੱਤੀ ਗਈ ਸੀ ਨਾ ਕਿ ਫੋਟੋ ਅਤੇ ਇੰਟਰੇਸਟ ਤੱਕ ਪਹੁੰਚ ਬਣਾਉਣ ਕੀਤੀ।

 

FTC ਦੇ ਨਾਲ ਕੀਤੀ ਗਈ ਡੀਲ ਦਾ ਹੋਇਆ ਉਲੰਘਣਾ
ਫੈਡਲ ਟ੍ਰੇਡ ਕਮਿਸ਼ਨ ਕੰਜ਼ਿਊਮਰ ਪ੍ਰੋਟੈਕਸ਼ਨ ਬਿਊਰੋ (2009-2013) ਅਤੇ ਮੌਜੂਦਾ ਜਾਰਜਟਾਊਨ ਲਿਆ ਦੇ ਪ੍ਰੋਫੈਸਰ ਡੇਵਿਡ ਵਲਾਡੈਕ (David Vladeck) ਨੇ ਕਿਹਾ ਹੈ ਕਿ ਅਜਿਹੀ ਡੀਲਸ ਕੰਪਨੀ ੁਦੁਆਰਾ 2012 'ਚ FTC ਦੇ ਨਾਲ ਕੀਤੀ ਗਈ ਡੀਲ ਦੀ ਉਲੰਘਣਾ ਕਰਦੀ ਹੈ। ਜਿਸ 'ਚ ਲਿੱਖਿਆ ਹੈ ਕਿ ਫੇਸਬੁੱਕ ਨੂੰ ਯੂਜ਼ਰ ਦੀ ਜਾਣਕਾਰੀ ਨੂੰ ਸ਼ੇਅਰ ਕਰਨ ਅਤੇ ਪਬਲਿਕਲੀ ਸਾਂਝਾ ਕਰਣ ਲਈ ਰੈਗੂਲੇਟਰੀ ਦੀ ਮਨਜ਼ੂਰੀ ਲੈਣੀ ਹੋਵੇਗੀ।

ਫੇਸਬੁੱਕ ਨੇ ਦਿੱਤੀ ਪ੍ਰਤੀਕਿਰੀਆ
ਫੇਸਬੁਕ ਮੁਤਾਬਕ ਉਸ ਨੇ ਐਕਸਟੈਂਡਿਡ ਫਰੈਂਡ ਲਿਸਟਸ ਨੂੰ ਸ਼ੇਅਰ ਕਰਨ ਦੀ ਆਗਿਆ ਨੂੰ ਸ਼ਾਮਿਲ ਕੀਤਾ ਹੈ। ਪਰ ਇਸ 'ਚ ਫੋਟੋਜ਼ ਅਤੇ ਲੋਕਾਂ ਦੇ ਇੰਟਰਸਟਸ ਨੂੰ ਸ਼ੇਅਰ ਕਰਨ ਦੀ ਗੱਲ ਨਹੀਂ ਕੀਤੀ ਗਈ ਹੈ।  ਅਸੀਂ ਚਾਹੁੰਦੇ ਹਾਂ ਕਿ ਡਿਵੈੱਲਪਰਸ ਯੂਜ਼ਰ ਦੀ ਪਬਲਿਕ ਪ੍ਰੋਫਾਇਲ, ਫਰੈਂਡ ਲਿਸਟ ਅਤੇ ਈਮੇਲ ਐਡਰਸ ਨਾਲ ਅੱਗੇ ਪਹੁੰਚ ਬਣਾਉਣ ਲਈ ਫੇਸਬੁੱਕ ਦੀ ਅਪਰੂਵਲ ਲਵੇਂ।

 

 


Related News