ਫੇਸਬੁੱਕ ਨੇ ਜਨਵਰੀ ਵਿਚ 1.16 ਕਰੋੜ ਸਮੱਗਰੀਆਂ ਉੱਤੇ ਕੀਤੀ ਕਾਰਵਾਈ: ਮੇਟਾ

Wednesday, Mar 02, 2022 - 04:40 PM (IST)

ਫੇਸਬੁੱਕ ਨੇ ਜਨਵਰੀ ਵਿਚ 1.16 ਕਰੋੜ ਸਮੱਗਰੀਆਂ ਉੱਤੇ ਕੀਤੀ ਕਾਰਵਾਈ: ਮੇਟਾ

ਨਵੀਂ ਦਿੱਲੀ– ਸੋਸ਼ਲ ਮੀਡੀਆ ਖੇਤਰ ਦੀ ਦਿੱਗਜ ਕੰਪਨੀ ਮੇਟਾ (ਪਹਿਲਾਂ ਫੇਸਬੁੱਕ) ਨੇ ਜਨਵਰੀ 2022 ਦੌਰਾਨ ਭਾਰਤ ਵਿਚ ਮਾਪਦੰਡਾਂ ਦੀਆਂ 13 ਉਲੰਘਣਾ ਸ਼੍ਰੇਣੀਆਂ ਵਿਚ 1.16 ਕਰੋੜ ਤੋਂ ਜ਼ਿਆਦਾ ਸਮੱਗਰੀਆਂ ਉੱਤੇ ‘ਕਾਰਵਾਈ’ ਕੀਤੀ।

ਕੰਪਨੀ ਅਨੁਸਾਰ ਇਨ੍ਹਾਂ ਸ਼੍ਰੇਣੀਆਂ ਵਿਚ ਧਮਕਾਉਣ, ਸ਼ੋਸ਼ਣ, ਬੱਚਿਆਂ ਨੂੰ ਖਤਰੇ ਵਿਚ ਪਾਉਣਾ, ਖਤਰਨਾਕ ਸੰਗਠਨ ਅਤੇ ਵਿਅਕਤੀ, ਬਾਲਿਗ ਨਗਨਤਾ ਅਤੇ ਯੋਨ ਗਤੀਵਿਧੀਆਂ ਸ਼ਾਮਲ ਹਨ। ਫੇਸਬੁੱਕ ਨੇ 1 ਤੋਂ 31 ਜਨਵਰੀ ਦੌਰਾਨ ਕਈ ਸ਼੍ਰੇਣੀਆਂ ਵਿਚ 1.16 ਕਰੋੜ ਤੋਂ ਜ਼ਿਆਦਾ ਸਮੱਗਰੀਆਂ ਉੱਤੇ ਕਾਰਵਾਈ ਕੀਤੀ, ਜਦੋਂਕਿ ਇੰਸਟਾਗ੍ਰਾਮ ਨੇ ਇਸ ਮਿਆਦ ਦੌਰਾਨ 12 ਸ਼੍ਰੇਣੀਆਂ ਵਿਚ 32 ਲੱਖ ਤੋਂ ਜ਼ਿਆਦਾ ਸਮੱਗਰੀਆਂ ਉੱਤੇ ਕਾਰਵਾਈ ਕੀਤੀ।


author

Rakesh

Content Editor

Related News