ਹਾਰਡਵੇਅਰ ਡਿਵੈੱਲਪਮੈਂਟ ਲਈ ਫੇਸਬੁੱਕ ਨੇ ਚੁੱਕਿਆ ਅਹਿਮ ਕਦਮ
Thursday, Aug 04, 2016 - 05:27 PM (IST)

ਜਲੰਧਰ- ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਆਪਣੀ ਸਭ ਤੋਂ ਵੱਡੀ ਅਤੇ ਐਡਵਾਂਸਡ ਹਾਰਡਵੇਅਰ ਲੈਬ ਤੋਂ ਪਰਦਾ ਚੁੱਕ ਦਿੱਤਾ ਹੈ ਜਿਸ ਨੂੰ ਕੰਪਨੀ ਨੇ ਖਾਸ ਤੌਰ ''ਤੇ ਫੇਸਬੁੱਕ ਦੇ ਇੰਜੀਨੀਅਰਾਂ ਅਤੇ ਡਿਜ਼ਾਈਨਰਾਂ ਲਈ ਬਣਾਇਆ ਹੈ।
ਫੇਸਬੁੱਕ ਦੇ ਇਕ ਬੁਲਾਰੇ ਮੁਤਾਬਕ ''Area 404'' ਲੈਬ ਬਿਲਕੁਲ ਨਵੀਂ ਹੈ ਅਤੇ ਇਸ ਵਿਚ ਆਲ ਇਨ ਵਨ ਲੈਬੋਰੇਟਰੀ ਮੌਜੂਦ ਹੈ। ਇਸ ਲੈਬ ''ਚ ਫੇਸਬੁੱਕ ਦੇ ਦੂਜੇ ਬਿਜ਼ਨੈੱਸ ਜਿਵੇਂ, ਡਾਟਾ ਸੈਂਟਰ ਇੰਫ੍ਰਾਸਟ੍ਰਕੱਚਰ ਟੀਮ ਅਤੇ ਆਕਿਊਲਸ ਰਿੱਫਟ ਦੀ ਟੀਮ ਦੇ ਇੰਜੀਰੀਅਰਜ਼ ਇਕੱਠੇ ਕੰਮ ਕਰਨਗੇ। ਇਸ ਤੋਂ ਪਹਿਲਾਂ ਫੇਸਬੁੱਕ ਨੇ ਵਰਚੁਅਲ ਰਿਆਲਿਟੀ ਦਿੱਗਜ ਕੰਪਨੀ Oculus ਖਰੀਦੀ ਅਤੇ ਸੋਲਰ ਪਾਵਰ ਡ੍ਰੋਨ ਅਲੀਕਾ ਬਣਾਇਆ। ਇਸ ਨੂੰ ਰਿਮੋਟ ਏਰੀਆ ''ਚ ਇੰਟਰਨੈੱਟ ਪ੍ਰੋਵਾਈਡ ਕਰਵਾਉਣ ਦੇ ਮਕੱਸਦ ਨਾਲ ਬਣਾਇਆ ਗਿਆ ਹੈ ਅਤੇ ਹਾਲ ਹੀ ''ਚ ਇਸ ਦਾ ਸਫਲ ਪ੍ਰੀਖਣ ਵੀ ਕੀਤਾ ਗਿਆ।
ਅਜਿਹੇ ਹੀ ਫੇਸਬੁੱਕ ਦੇ ਕਈ ਹੋਰ ਹਾਰਡਵੇਅਰ ਪ੍ਰਾਜੈੱਕਟਸ ਹਨ ਜਿਨ੍ਹਾਂ ਲਈ ਕੰਪਨੀ ਨੇ ਖਾਸ ਏਰੀਆ 404 ਲੈਬ (ਐਕਸਪੈਰੀਮੈਂਟਲ ਡਾਟਾ ਸੈਂਟਰ) ਬਣਾਈ ਹੈ। ਇਹ ਕੰਪਨੀ ਦੇ ਹੈੱਡਕੁਆਟਰਸ ਮੇਲਨੋ ਪਾਰਕ ''ਚ 22,000 ਸਕੇਅਰ ਫੁੱਟ ਏਰੀਆ ''ਚ ਬਣੀ ਹੈ। ਫੇਸਬੁੱਕ ਮੁਤਾਬਕ ਏਰੀਆ 404 ਲੈਬ ਪਿਛਲੇ 18 ਮਹੀਨਿਆਂ ਤੋਂ ਡਿਵੈੱਲਪਮੈਂਟ ''ਚ ਸੀ ਅਤੇ ਲੈਬ ਦੀ ਕੰਸਟ੍ਰਕਸ਼ਨ 9 ਮਹੀਨੇ ਪਹਿਲਾਂ ਹੀ ਸ਼ੁਰੂ ਹੋਈ ਸੀ।