ਫੇਸਬੁੱਕ ਮੈਸੇਂਜਰ ''ਚ ਸੇਫ ਰਹਿਣਗੇ ਤੁਹਾਡੇ ਮੈਸੇਜ, ਕੰਪਨੀ ਲਿਆਉਣ ਵਾਲੀ ਇਹ ਫੀਚਰ
Monday, Jun 15, 2020 - 01:25 AM (IST)

ਗੈਜੇਟ ਡੈਸਕ—ਫੇਸਬੁੱਕ ਵੱਲੋਂ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਜਲਦ ਹੀ ਆਈਡੈਂਟਿਟੀ ਚੈੱਕ ਨਾਲ ਜੁੜੇ ਨਵੇਂ ਫੀਚਰਸ ਇਸ ਪਲੇਟਫਾਰਮਸ 'ਚ ਸ਼ਾਮਲ ਹੋਣ ਵਾਲੇ ਹਨ। Engadget ਦੀ ਰਿਪੋਰਟ ਮੁਤਾਬਕ ਫੇਸਬੁੱਕ ਮੈਸੇਂਜਰ ਨੂੰ ਸਕਿਓਰ ਬਣਾਉਣ ਲਈ ਇਸ 'ਚ Face ID, Touch ID ਅਤੇ ਪਾਸਕੋਡ ਵਰਗੇ ਆਪਸ਼ੰਸ ਜੁੜਣਗੇ।
ਇਨ੍ਹਾਂ ਫੀਚਰਸ ਦੇ ਆਉਣ ਤੋਂ ਬਾਅਦ ਜੇਕਰ ਯੂਜ਼ਰ ਚਾਹੁਣ ਤਾਂ ਫੇਸਬੁੱਕ ਮੈਸੇਂਜਰ 'ਤੇ ਫਿਗਰਪ੍ਰਿੰਟ ਆਥੈਂਟਿਕੇਸ਼ਨ, ਪਾਸਵਰਡ ਜਾਂ ਫਿਰ ਆਪਣੇ ਫੇਸ ਸਕੈਨ ਨੂੰ ਸੈਟ ਕਰ ਸਕੇਗਾ। ਇਨ੍ਹਾਂ ਫੀਚਰਸ ਦੇ ਆਉਣ ਤੋਂ ਬਾਅਦ ਕੋਈ ਵੀ ਬਿਨਾਂ ਆਪਣੀ ਇਜਾਜ਼ਤ ਦੇ ਤੁਹਾਡੇ ਫੇਸਬੁੱਕ ਮੈਸੇਂਜਰ ਦੀ ਵਰਤੋਂ ਨਹੀਂ ਕਰ ਸਕੇਗਾ।
ਸਭ ਤੋਂ ਪਹਿਲਾਂ ਆਈ.ਓ.ਐੱਸ. ਮੈਸੇਂਜਰ ਐਪ 'ਚ ਆਉਣਗੇ ਇਹ ਫੀਚਰਸ
ਫਿਲਹਾਲ ਫੇਸਬੁੱਕ ਇਨ੍ਹਾਂ ਫੀਚਰਸ ਨੂੰ ਆਈ.ਓ.ਐੱਸ. ਮੈਸੇਂਜਰ ਐਪ 'ਤੇ ਟੈਸਟ ਕਰ ਰਹੀ ਹੈ। ਫੇਸਬੁੱਕ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਯੂਜ਼ਰਸ ਨੂੰ ਉਨ੍ਹਾਂ ਦੇ ਪ੍ਰਾਈਵੇਟ ਮੈਸੇਜ ਅਤੇ ਬਾਕੀ ਡੀਟੇਲਸ ਪ੍ਰੋਟੈਕਟ ਕਰਨ ਲਈ ਹੋਰ ਆਪਸ਼ੰਸ ਦੇਣਾ ਚਾਹੁੰਦੇ ਹਾਂ ਜਿਸ ਨਾਲ ਉਨ੍ਹਾਂ ਦੇ ਮੈਸੇਜਿਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ।