ਇੰਸਟਾਗ੍ਰਾਮ ''ਚ ਫੇਸਬੁੱਕ ਮੈਸੇਂਜਰ ਰੂਮ ਦਾ ਸਪੋਰਟ, ਇਕੱਠੇ 50 ਲੋਕ ਕਰ ਸਕਣਗੇ ਵੀਡੀਓ ਕਾਲਿੰਗ

5/22/2020 10:15:14 PM

ਗੈਜੇਟ ਡੈਸਕ—ਕੁਝ ਦਿਨ ਪਹਿਲਾਂ ਹੀ ਫੇਸਬੁੱਕ ਨੇ ਵੀਡੀਓ ਕਾਲਿੰਗ ਦੀ ਮੰਗ ਨੂੰ ਦੇਖਦੇ ਹੋਏ ਫੇਸਬੁੱਕ ਮੈਸੇਂਜਰ 'ਚ ਰੂਮ ਫੀਚਰ ਨੂੰ ਜੋੜਿਆ ਹੈ ਜਿਸ ਦੀ ਮਦਦ ਨਾਲ ਫੇਸਬੁੱਕ ਮੈਸੇਂਜਰ ਰਾਹੀਂ 50 ਲੋਕ ਇਕੱਠੇ ਵੀਡੀਓ ਕਾਲਿੰਗ ਕਰ ਸਕਦੇ ਹਨ। ਮੈਸੇਂਜਰ ਰੂਮ ਦਾ ਇੰਟੀਗ੍ਰੇਸ਼ਨ ਜਲਦ ਹੀ ਵਟਸਐਪ ਵੈੱਬ 'ਚ ਆਉਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਕੰਪਨੀ ਨੇ ਇਸ ਦਾ ਸਪੋਰਟ ਇੰਸਟਾਗ੍ਰਾਮ 'ਚ ਦੇ ਦਿੱਤਾ ਹੈ।

ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਇੰਸਟਾਗ੍ਰਾਮ 'ਚ ਇਕ ਬਟਨ ਕਲਿੱਕ ਕਰਕੇ ਮੈਸੇਂਜਰ ਰੂਮ ਰਾਹੀਂ ਵੀਡੀਓ ਕਾਨਫੰ੍ਰਸਿੰਗ ਕਰ ਸਕਣਗੇ। ਇਸ 'ਚ ਦੋਸਤਾਂ ਨੂੰ ਇਨਵਾਈਟ ਕਰਨ ਦਾ ਵੀ ਫੀਚਰ ਮਿਲੇਗਾ। ਇੰਸਟਾਗ੍ਰਾਮ ਨੇ ਇਸ ਫੀਚਰ ਵੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਯੂਜ਼ਰਸ ਕੋਲ ਰੂਮ ਨੂੰ ਲਾਕ ਕਰਨ ਦਾ ਵੀ ਫੀਚਰ ਮਿਲੇਗਾ ਤਾਂ ਕਿ ਮੀਟਿੰਗ ਸ਼ੁਰੂ ਹੋ ਜਾਣ ਤੋਂ ਬਾਅਦ ਕੋਈ ਮੀਟਿੰਗ 'ਚ ਜੁਆਇਨ ਨਾ ਕਰ ਸਕੇ।

ਇੰਸਟਾਗ੍ਰਾਮ ਨੇ ਮੈਸੇਂਜਰ ਰੂਮ ਦੇ ਇਸਤੇਮਾਲ ਨੂੰ ਲੈ ਕੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜੇਕਰ ਤੁਹਾਨੂੰ ਵੀਡੀਓ ਸਮਝ 'ਚ ਨਹੀਂ ਆ ਰਹੀ ਹੈ ਤਾਂ ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਐਪ ਨੂੰ ਡਾਇਰੈਕਟ ਮੈਸੇਜ 'ਚ ਜਾਓ। ਇਸ ਤੋਂ ਬਾਅਦ ਤੁਹਾਨੂੰ ਵੀਡੀਓ ਚੈਟ ਦਾ ਇਕ ਆਈਕਨ ਦਿਖੇਗਾ। ਇਸ ਤੋਂ ਬਾਅਦ ਤੁਹਾਨੂੰ ਰੂਮ ਕ੍ਰਿਏਟ ਕਰਨ ਦਾ ਵਿਕਲਪ ਮਿਲੇਗਾ। ਇਸ ਤੋਂ ਬਾਅਦ ਲੋਕਾਂ ਨੂੰ ਰੂਮ ਜੁਆਇਨ ਕਰਨ ਲਈ ਇਨਵਾਈਟ ਭੇਜ ਸਕੋਗੇ। ਵੀਡੀਓ ਕਾਲਿੰਗ ਲਈ ਤੁਹਾਨੂੰ ਫੋਨ 'ਚ ਫੇਸਬੁੱਕ ਮੈਸੇਂਜਰ ਐਪ ਦਾ ਹੋਣਾ ਜ਼ਰੂਰੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

Content Editor Karan Kumar