ਬੱਚਿਆਂ ਲਈ ਸੇਫ ਨਹੀਂ ਫੇਸਬੁੱਕ ਦੀ Messenger Kids, ਸਾਹਮਣੇ ਆਈ ਵੱਡੀ ਖਾਮੀ
Tuesday, Jul 23, 2019 - 04:02 PM (IST)

ਗੈਜੇਟ ਡੈਸਕ– ਪ੍ਰਸਿੱਧ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਇਕ ਵਾਰ ਫਿਰ ਸੁਰਖੀਆਂ ’ਚ ਹੈ। ਇਸ ਵਾਰ ਫੇਸਬੁੱਕ ਆਪਣੀ ਗਲਤੀ ਕਾਰਨ ਸੁਰਖੀਆਂ ’ਚ ਆਇਆ ਹੈ। ਫੇਸਬੁੱਕ ਨੇ ਕੁਝ ਸਮਾਂ ਪਹਿਲਾਂ ਆਪਣੇ ਪਲੇਟਫਾਰਮ ’ਤੇ ਬੱਚਿਆਂ ਨੂੰ ਸੇਫ ਇੰਵਾਇਰਮੈਂਟ ਦੇਣ ਲਈ ‘ਫੇਸਬੁੱਕ ਮੈਸੇਂਜਰ ਕਿਡਸ ਐਪ’ ਲਾਂਚ ਕੀਤੀ ਸੀ। ਇਸ ਐਪ ’ਚ ਬੱਚੇ ਸਿਰਫ ਉਨ੍ਹਾਂ ਹੀ ਫੇਸਬੁੱਕ ਯੂਜ਼ਰਜ਼ ਨਾਲ ਚੈਟ ਕਰ ਸਕਦੇ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਪੇਰੈਂਟਸ ਨੇ ਅਪਰੂਵ ਕੀਤਾ ਹੋਵੇ। ਪਰ ਇਸ ਐਪ ’ਚ ਸਭ ਤੋਂ ਵੱਡੀ ਖਾਮੀ ਹੁਣ ਸਾਹਮਣੇ ਆਈ ਹੈ। ਖਬਰ ਮੁਤਾਬਕ ਇਸ ਐਪ ਦੇ ਗਰੁੱਪ ਚੈਟ ਸੈਕਸ਼ਨ ’ਚ ਬੱਚੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਚੈਟ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਪੇਰੈਂਟਸ ਦੇ ਅਪਰੂਵਲ ਦੀ ਲੋੜ ਨਹੀਂ ਹੈ।
ਇਸ ਖਾਮੀ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦਾਅਵੇ ਦੀ ਹਵਾ ਉੱਡ ਗਈ ਹੈ, ਜਿਸ ਵਿਚ ਉਸ ਦੇ ਆਪਣੇ ਪਲੇਟਫਾਰਮ ਨੂੰ ਬੱਚਿਆਂ ਲਈ ਸੁਰੱਖਿਅਤ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਨੇ ਅਲਰਟ ਭੇਜ ਕੇ ਫੇਸਬੁੱਕ ਮੈਸੇਂਜਰ ਕਿਡਸ ਐਪ ’ਚੋਂ ਗਰੁੱਪ ਚੈਟ ਫੀਚਰ ਡਿਸੇਬਲ ਕਰ ਦਿੱਤਾ ਹੈ। ਕੰਪਨੀ ਨੇ ਇਸ ’ਤੇ ਫਿਲਹਾਲ ਕੋਈ ਜਨਤਕ ਬਿਆਨ ਜਾਰੀ ਨਹੀਂ ਕੀਤਾ। ਹਾਲਾਂਕਿ ਉਸ ਨੇ ਇਕ ਪੇਰੈਂਟਸ ਨੂੰ ਇਕ ਅਲਰਟ ਜ਼ਰੂਰ ਭੇਜਿਆ ਹੈ ਜਿਸ ਵਿਚ ਕੰਪਨੀ ਨੇ ਕਿਹਾ ਹੈ ਕਿ ਉਸ ਦੇ ਗਰੁੱਪ ਚੈਟ ਸੈਕਸ਼ਨ ’ਚ ਕੁਝ ਤਕਨੀਕੀ ਖਾਮੀ ਆਉਣ ਦੇ ਚੱਲਦੇ ਇਸਨੂੰ ਡਿਸੇਬਲ ਕੀਤਾ ਗਿਆ ਹੈ।
ਟੈਕਨਾਲੋਜੀ ਨਾਲ ਜੁੜੀਆਂ ਖਬਰਾਂ ’ਤੇ ਆਧਾਰਿਤ ਵੈੱਬਸਾਈਟ The Verge ਨਾਲ ਗੱਲ ਕਰਦੇ ਹੋਏ ਫੇਸਬੁੱਕ ਨੇ ਕਨਫਰਮ ਕੀਤਾ ਹੈ ਕਿ ਫੇਸਬੁੱਕ ਮੈਸੇਂਜਰ ਕਿਡਸ ਐਪ ਯੂਜ਼ਰਜ਼ ਦੇ ਪੇਰੈਂਟਸ ਨੂੰ ਭੇਜੇ ਗਏ ਅਲਰਟ ਕੰਪਨੀ ਵਲੋਂ ਭੇਜੇ ਗਏ ਹਨ। ਫੇਸਬੁੱਕ ਦਾ ਕਹਿਣਾ ਹੈ ਕਿ ਸਾਨੂੰ ਫੇਸਬੁੱਕ ਮੈਸੇਂਜਰ ਕਿਡਸ ਐਪ ਯੂਜ਼ਰਜ਼ ਕੁਝ ਪੇਰੈਂਟਸ ਨੇ ਇਸ ਦੇ ਕੁਝ ਤਕਨੀਕੀ ਏਰਰ ਬਾਰੇ ਸੂਚਿਤ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸੈਕਸ਼ਨ ਨੂੰ ਬੰਦ ਕੀਤਾ ਹੈ। ਫੇਸਬੁੱਕ ਦਾ ਕਹਿਣਾ ਸੀ ਕਿ ਅਸੀਂ ਮੈਸੇਂਜਰ ਐਪ ਅਤੇ ਇੰਟਰਨੈੱਟ ’ਚ ਬੱਚਿਆਂਦੀ ਸੁਰੱਖਿਆ ਲਈ ਪ੍ਰਭਾਵਿਤ ਗਰੁੱਪ ਚੈਟ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਸ ਤਕਨੀਕੀ ਏਰਰ ਨੂੰ ਠੀਕ ਕਰ ਲਵਾਂਗੇ।