ਫੇਸਬੁੱਕ ਮੈਸੇਂਜਰ ਦੇ ਇਸ ਫੀਚਰ ਨਾਲ ਬਦਲ ਜਾਵੇਗਾ ਚੈਟਿੰਗ ਦਾ ਤਰੀਕਾ
Wednesday, Jan 02, 2019 - 12:18 PM (IST)

ਗੈਜੇਟ ਡੈਸਕ– ਫੇਸਬੁੱਕ ਆਪਣੀ ਮੈਸੇਜਿੰਗ ਐਪ ਮੈਸੇਂਜਰ ਲਈ ‘ਡਾਰਕ ਮੋਡ’ ਫੀਚਰ ਲਾਂਚ ਕਰ ਸਕਦੀ ਹੈ। ਇਸ ਫੀਚਰ ਦੇ ਆਉਣ ਨਾਲ ਮੈਸੇਂਜਰ ਐਪ ਦੇ ਬੈਕਗ੍ਰਾਊਂਡ ਨੂੰ ਡਾਰਕ ਕੀਤਾ ਜਾ ਸਕੇਗਾ ਜੋ ਅਜੇ ਬ੍ਰਾਈਟ ਵਾਈਟ ਕਲਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਡਾਰਕ ਮੋਡ ਫੀਚਰ ਦੇ ਆਉਣ ਨਾਲ ਇਸ ਐਪ ਨੂੰ ਇਸਤੇਮਾਲ ਕਰਨ ਦੌਰਾਨ ਪਹਿਲਾਂ ਦੇ ਮੁਕਾਬਲੇ ਬੈਟਰੀ ਵੀ ਘੱਟ ਖਰਚ ਹੋਵੇਗੀ। ਸੋਸ਼ਲ ਐਪਸ ਐਕਸਪਰਟ ਜੇਨ ਮਾਨਚੁਨ ਵਾਂਗ ਮੁਤਾਬਕ ਮੈਸੇਂਜਰ ਦੇ ਇਸ ਨਵੇਂ ਯੂਜ਼ਰ ਇੰਟਰਫੇਸ ਨੂੰ ਫਿਲਹਾਲ ਕੁਝ ਦੇਸ਼ਾਂ ’ਚ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਹ ਕਿਹੜੇ ਦੇਸ਼ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਇਕ ਗੱਲ ਪੱਕੀ ਹੈ ਕਿ ਮੈਸੇਂਜਰ ਦਾ ਇਹ ਨਵਾਂ ਡਾਰਕ ਮੋਡ ਫੀਚਰਅਜੇ ਅਮਰੀਕੀ ਯੂਜ਼ਰਜ਼ ਨੂੰ ਵੀ ਨਹੀਂ ਦਿੱਤਾ ਜਾ ਰਿਹਾ।
Facebook Messenger is testing Dark Mode in the new UI
— Jane Manchun Wong (@wongmjane) October 5, 2018
previously: https://t.co/vT6WoKikPm pic.twitter.com/A6ETE45BPN
ਡਾਰਕ ਮੋਡ ਫੀਚਰ ਇਨੇਬਲ ਕਰਨ ’ਤੇ ਯੂਜ਼ਰਜ਼ ਇਸ ਐਪ ਦੇ ਬੈਕਗ੍ਰਾਊਂਡ ਨੂੰ ਬਲੈਕ ਕਰ ਸਕਣਗੇ। ਬੈਕਗ੍ਰਾਊਂਡ ਦੇ ਬਲੈਕ ਹੋਣ ਨਾਲ ਹੀ ਮੈਸੇਂਜਰ ਦੇ ਟੈਕਸਟ ਵਾਈਟ ਕਲਰ ਦੇ ਹੋ ਜਾਣਗੇ। ਆਸਾਨ ਸ਼ਬਦਾਂ ’ਚ ਕਹੀਏ ਤਾਂ ਮੈਸੇਂਜਰ ਐਪ ’ਚ ਹੁਣ ਜੋ ਵੀ ਚੀਜ਼ਾਂ ਚਿੱਟੀਆਂ ਜਾਂ ਲਾਈਟ ਗ੍ਰੇਅ ਰੰਗ ’ਚ ਨਜ਼ਰ ਆਉਂਦੀਆਂ ਹਨ ਉਹ ਡਾਰਕ ਮੋਡ ਦੇ ਆਉਣ ਨਾਲ ਬਲੈਕ ਹੋ ਜਾਣਗੀਆਂ। ਹਾਲਾਂਕਿ ਮੈਸੇਂਜਰ ’ਚ ਮੌਜੂਦ ਰੰਗੀਨ ਐਲੀਮੈਂਟਸ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ।
ਵਾਂਗ ਨੇ ਦੱਸਿਆ ਕਿ ਯੂਜ਼ਰਜ਼ ਨੂੰ ਮੈਸੇਂਜਰ ਡਾਰਕ ਮੋਡ ਨੂੰ ਐਕਟਿਵੇਟ ਕਰਨ ਲਈ ਐਪ ਦੇ ‘ਮੀ’ ਸੈਕਸ਼ਨ ’ਚ ਇਕ ਟਾਗਲ ਦਿੱਤਾ ਗਿਆ ਹੈ। ਦੱਸ ਦੇਈਏ ਕਿ ਫੇਸਬੁੱਕ ਮੈਸੇਂਜਰ ਦਾ ਡਾਰਕ ਮੋਡ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ ਅਤੇ ਇਸ ਵਿਚ ਅਜੇ ਕਈ ਸੁਧਾਰ ਹੋਣੇ ਬਾਕੀ ਹਨ। ਫੇਸਬੁੱਕ ਦਾ ਕਹਿਣਾ ਹੈ ਕਿ ਟੈਸਟਿੰਗ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਇਸ ਫੀਚਰ ਨੂੰ ਗਲੋਬਲੀ ਰਿਲੀਜ਼ ਕਰ ਦਿੱਤਾ ਜਾਵੇਗਾ।