ਗੂਗਲ ਮੈਪਸ ਤੋਂ ਬਾਅਦ ਫੇਸਬੁੱਕ ਮੈਸੰਜਰ ''ਚ ਐਡ ਹੋਇਆ ਇਹ ਸ਼ਾਨਦਾਰ ਫੀਚਰ

03/28/2017 2:47:43 PM

ਜਲੰਧਰ- ਹਾਲ ਹੀ ''ਚ ਗੂਗਲ ਮੈਪਸ ਐਪਲੀਕੇਸ਼ਨ ''ਚ ਲਾਈਵ ਲੋਕੇਸ਼ਨ ਸ਼ੇਅਰ ਕਰਨ ਦਾ ਫੀਚਰ ਐਡ ਕੀਤਾ ਗਿਆ ਸੀ। ਇਸ ਤੋਂ ਬਾਅਦ ਫੇਸਬੁੱਕ ਨੇ ਵੀ ਆਪਣੇ ਮੈਸੰਜਰ ਐਪ ''ਚ ਇਹ ਫੀਚਰ ਜੋੜ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਮੈਸੰਜਰ ''ਤੇ ਲੋਕੇਸ਼ਨ ਸ਼ੇਅਰ ਕਰਨ ਦਾ ਆਪਸਨ ਸੀ ਪਰ ਉਹ ਸਿਰਫ ਮੈਪ ''ਤੇ ਤੁਹਾਡੀ ਲੋਕੇਸ਼ਨ ਦਾ ਇਕ ਕੁਇੱਕ ਸਨੈਪਸ਼ਾਟ ਹੁੰਦਾ ਸੀ। ਨਵੇਂ ਫੀਚਰ ਰਾਹੀਂ ਹੁਣ ਤੁਸੀਂ ਇਹ ਦੇਖ ਸਕੋਗੇ ਕਿ ਤੁਹਾਡੇ ਦੋਸਤ ਰਿਅਲ ਟਾਈਮ ''ਚ ਕਿੱਥੇ ਹਨ। ਇੰਨਾ ਹੀ ਨਹੀਂ, ਤੁਸੀਂ ਆਪਣੇ ਦੋਸਤਾਂ ਨੂੰ ਇਹ ਵੀ ਦੱਸ ਸਕੋਗੇ ਕਿ ਤੁਸੀਂ ਰਿਅਲ ਟਾਈਮ ''ਚ ਕਿੱਥੇ ਹੋ।
 
ਇਸ ਤਰ੍ਹਾਂ ਚੈੱਕ ਕਰੋ ਰਿਅਲ ਟਾਈਮ ਲੋਕੇਸ਼ਨ-
ਇਸ ਲਈ ਤੁਹਾਨੂੰ ਸਿਰਪ ਲੋਕੇਸ਼ਨ ਆਈਕਨ ''ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ More ਆਈਕਨ ''ਤੇ ਕਲਿੱਕ ਕਰਕੇ ਆਪਣੀ ਲੋਕੇਸ਼ਨ ਨੂੰ ਸਿਲੈਕਟ ਕਰਨਾ ਹੋਵੇਗਾ। ਤੁਸੀਂ ਆਪਣੀ ਲੋਕੇਸ਼ਨ ਨੂੰ 60 ਮਿੰਟ ਲਈ ਸ਼ੇਅਰ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਇਸ ਨੂੰ ਕਦੇ ਵੀ ਬੰਦ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ETA ਦਾ ਵੀ ਅਨੁਮਾਨ ਲਗਾ ਸਕਦੇ ਹੋ। ਮਤਲਬ ਕਿ ਤੁਹਾਨੂੰ ਕਿਸੇ ਵਿਅਕਤੀ ਦੀ ਲੋਕੇਸ਼ਨ ਤੱਕ ਪਹੁੰਚਣ ''ਚ ਕਿੰਨਾ ਸਮਾਂ ਲੱਗੇਗਾ, ਇਸ ਦਾ ਅੰਦਾਜ਼ਾ ਤੁਸੀਂ ਪਹਿਲਾਂ ਹੀ ਲਗਾ ਸਕਦੇ ਹੋ। ਇਸ ਲਈ ਤੁਹਾਨੂੰ ਅਤੇ ਤੁਸੀਂ ਜਿਸ ਵਿਅਕਤੀ ਤੱਕ ਪਹੁੰਚਣਾ ਚਾਹੁੰਦੇ ਹੋ ਉਸ ਦੀ ਲੋਕੇਸ਼ਨ ਸ਼ੇਅਰਿੰਗ ਆਨ ਰੱਖਣੀ ਹੋਵੇਗੀ। 
ਤੁਹਾਨੂੰ ਦੱਸ ਦਈਏ ਕਿ ਇਹ ਇਕ ਵੈਲਕਮ ਐਡੀਸ਼ਨ ਹੈ। ਇਹ ਤੁਹਾਡੇ ਲਈ ਉਦੋਂ ਤੱਕ ਮਦਦਗਾਰ ਸਾਬਤ ਹੋਵੇਗਾ, ਜਦੋਂ ਤੁਸੀਂ ਕਿਸੇ ਨਵੇਂ ਸ਼ਹਿਰ ''ਚ ਹੋਵੋ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਗੁੰਮ ਨਾ ਹੋ ਜਾਓ। ਇਸ ਦੇ ਨਾਲ ਹੀ ਮਾਤਾ-ਪਿਤਾ ਆਪਣੇ ਬੱਚਿਆਂ ''ਤੇ ਨਜ਼ਰ ਰੱਖਣ ਲਈ ਵੀ ਇਸ ਫੀਚਰ ਦੀ ਵਰਤੋਂ ਕਰ ਸਕਦੇ ਹਨ।

Related News