ਫੇਸਬੁੱਕ ਮੈਸੇਂਜਰ ਐਪ ''ਚ ਆਇਆ ਇਕ ਨਵਾਂ ਫੀਚਰ
Sunday, Feb 21, 2016 - 11:52 AM (IST)

ਜਲੰਧਰ— ਐਂਡ੍ਰਾਇਡ ਫੋਨਸ ਲਈ ਫੇਸਬੁੱਕ ਮੈਸੇਂਜਰ ਐਪ ਦਾ ਨਵਾਂ ਅਪਡੇਟ ਪੇਸ਼ ਕੀਤਾ ਗਿਆ ਹੈ, ਜੇਕਰ ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਫੇਸਬੁੱਕ ਮੈਸੇਂਜਰ ਨੂੰ ਚੈਕ ਨਹੀਂ ਕੀਤਾ ਤਾਂ ਤੁਹਾਨੂੰ ਦਸ ਦਈਏ ਕਿ ਇਸ ਵਿਚ ਇਕ ਨਵਾਂ ਫੀਚਰ ਐਡ ਕਰ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਇਕ ਮੈਸੇਂਜਰ ਐਪ ਰਾਹੀਂ ਇਕ ਤੋਂ ਜ਼ਿਆਦਾ ਅਕਾਊਂਟਸ ਨੂੰ ਲਾਗ-ਇੰਨ ਕਰ ਸਕਦੇ ਹੋ।
ਇਸ ਨਵੇਂ ਅਪਡੇਟ ''ਚ ਯੂਜ਼ਰਸ ਨੂੰ ਫੇਸਬੁੱਕ ਮੈਸੇਂਜਰ ਐਪ ''ਚ ਜਾ ਕੇ ਸੈਟਿੰਗਸ ਨੂੰ ਓਪਨ ਕਰਨਾ ਹੋਵੇਗਾ ਅਤੇ ਅਕਾਊਂਟਸ ''ਤੇ ਕਲਿੱਕ ਕਰਕੇ ਹੋਰ ਫੇਸਬੁੱਕ ਅਕਾਊਂਟਸ ਨੂੰ ਐਡ ਕਰਨ ਹੋਵੇਗਾ। ਅਜਿਹਾ ਕਰਨ ਨਾਲ ਤੁਹਾਨੂੰ ਵੱਖ-ਵੱਖ ਅਕਾਊਂਟਸ ਦੀ ਨੋਟੀਫਿਕੇਸ਼ਨ ਇਕ ਮੈਸੇਂਜਰ ਐਪ ''ਚ ਹੀ ਮਿਲ ਜਾਵੇਗੀ ਪਰ ਇਕ ਵਾਰ ''ਚ ਇਕ ਹੀ ਅਕਾਊਂਟ ਨੂੰ ਅਸੈੱਸ ਕੀਤਾ ਜਾਵੇਗਾ। ਇਸ ਨਵੀਂ ਐਪ ''ਚ ਵੱਖ-ਵੱਖ ਅਕਾਊਂਟ ਨੂੰ ਬਦਲਣ ਲਈ ਤੁਹਾਨੂੰ ਹਮੇਸ਼ਾ ਪਾਸਵਰਡ ਦੀ ਲੋੜ ਹੋਵੇਗੀ ਅਤੇ ਪਾਸਵਰਡ ਲਗਾਉਣ ਤੋਂ ਬਾਅਦ ਤੁਸੀਂ ਇਕ ਹੋਰ ਅਕਾਊਂਟ ''ਤੇ ਲਾਗ-ਇਨ ਕਰ ਸਕੋਗੇ। ਇਸ ਫੀਚਰ ਨੂੰ ਖਾਸ ਤੌਰ ''ਤੇ ਘਰ ''ਚ ਯੂਜ਼ ਹੋਣ ਵਾਲੇ ਟੈਬਲੇਟ ਲਈ ਬਣਾਇਆ ਗਿਆ ਹੈ ਜਿਸ ''ਤੇ ਘਰ ਦੇ ਵੱਖ-ਵੱਖ ਮੈਂਬਰ ਇਕ ਹੀ ਮੈਸੇਂਜਰ ਐਪ ਰਾਹੀਂ ਆਪਣੇ-ਆਪਣੇ ਅਕਾਊਂਟ ਨੂੰ ਚਲਾ ਸਕਣ।