Facebook Messenger ਐਪ ਹੋਈ ਹੋਰ ਵੀ ਕੂਲ, ਐਡ ਹੋਏ ਨਵੇਂ ਕਮਾਲ ਦੇ ਫੀਚਰਸ
Tuesday, Jun 27, 2017 - 02:26 PM (IST)
ਜਲੰਧਰ- ਫੇਸਬੁੱਕ ਮੈਸੇਂਜਰ 'ਚ ਦਿੱਤੇ ਗਏ ਵੀਡੀਓ ਕਾਲ ਫੀਚਰ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ। ਟੈਕਨਾਲੋਜੀ ਦਿੱਗਜ ਫੇਸਬੁੱਕ ਨੇ ਹੁਣ ਇਸ ਨੂੰ ਅਤੇ ਰੋਚਕ ਬਣਾਉਣ ਲਈ ਨਵੇਂ ਫੀਚਰ ਐਡ ਕੀਤੇ ਹਨ। ਜੋ ਨਵੇਂ ਫੀਚਰ ਫੇਸਬੁਕ ਮੈਸੇਂਜਰ ਐਪ ਦੇ ਵੀਡੀਓ ਕਾਲ 'ਚ ਐਡ ਕੀਤੇ ਗਏ ਹਨ ਉਨ੍ਹਾਂ 'ਚ ਐਨੀਮੇਟਡ ਰੀਐਕਸ਼ਨ, ਨਵੇਂ ਮਾਸਕ ਅਤੇ ਨਵੇਂ ਫਿਲਟਰ ਸ਼ਾਮਿਲ ਹਨ।
ਐਨੀਮੇਟਡ ਰਿਐਕਸ਼ਨ ਦੀ ਜੇਕਰ ਗੱਲ ਕਰੀਏ ਤਾਂ ਯੂਜ਼ਰਸ ਹੁਣ ਆਪਣੇ ਇਮੋਸ਼ਨ ਐਕਸਪ੍ਰੇਸ ਕਰਨ ਲਈ 5 ਈਮੋਜੀ ਦਾ ਇਸਤੇਮਾਲ ਕਰ ਸਕਣਗੇ। ਇਹ ਰਿਐਕਸ਼ਨ ਸਕ੍ਰੀਨ 'ਤੇ ਐਨੀਮੇਟ ਹੋਣਗੇ ਅਤੇ ਗਾਇਬ ਹੋ ਜਾਣਗੇ। ਇਸ 'ਚ ਲਵ, ਲਾਫਟਰ, ਸਰਪ੍ਰਾਇਜ਼, ਸੈਡਨੈੱਸ ਅਤੇ ਐਂਗਰ ਸ਼ਾਮਿਲ ਹੈ।

ਇਸ ਤੋਂ ਬਾਅਦ ਵੀਡੀਓ ਫਿਲਟਰਸ ਦੀ ਗੱਲ ਕਰੀਏ ਤਾਂ ਹੁਣ ਯੂਜ਼ਰਸ ਵੀਡੀਓ ਕਾਲ 'ਚ ਚੈਟ ਦੇ ਦੌਰਾਨ ਹੀ ਅਗਲ-ਅਲਗ ਕਲਰ ਟੋਨ ਸਿਲੈਕਟ ਕਰ ਸਕਦੇ ਹੋ। ਇਸ 'ਚ ਵੱਖ-ਵੱਖ ਤਰ੍ਹਾਂ ਦੇ ਕਲਰ ਫਿਲਟਰਸ ਮੌਜੂਦ ਹਨ। ਯੂਜ਼ਰਸ ਚਾਉਣ ਤਾਂ ਇਸ ਨੂੰ ਕਾਲ ਤੋਂ ਪਹਿਲਾਂ ਟੈਸਟ ਵੀ ਕਰ ਸਕਦੇ ਹਨ।

ਮਾਸਕ ਦੀ ਗੱਲ ਕਰੀਏ ਤਾਂ ਮਾਸਕ ਮੈਸੇਂਜਰ 'ਚ ਪਹਿਲਾਂ ਤੋਂ ਹੀ ਮੌਜੂਦ ਹੈ ਪਰ ਕੁਝ ਨਵੇਂ ਮਾਸਕ ਵੀਡੀਓ ਚੈਟ ਲਈ ਐਡ ਕੀਤੇ ਗਏ ਹਨ। ਇਹ ਮਾਸਕ ਰਿਐਕਸ਼ਨ ਦੀ ਤਰ੍ਹਾਂ ਗਾਇਬ ਨਹੀਂ ਹੋਣਗੇਂ ਸਗੋਂ ਦੇਰ ਤੱਕ ਸਕਰੀਨ 'ਚ ਠਹਿਰੇ ਰਹਿਣਗੇ। ਇਸ ਸਭ ਤੋ ਇਲਾਵਾ ਹੁਣ ਲਾਈਵ ਵੀਡੀਓ ਚੈਟ ਦੇ ਦੌਰਾਨ ਸਕਰੀਨਸ਼ਾਟ ਲੈਣਾ ਵੀ ਆਸਾਨ ਹੋਵੇਗਾ। ਯੂਜ਼ਰਸ ਨੂੰ ਕੇਵਲ ਵਨ-ਟੂ-ਵਨ ਜਾਂ ਗਰੁਪ ਕਾਲ ਦੇ ਦੌਰਾਨ 'ਚ 'ਚ ਵਿੱਖ ਰਹੇ ਰਾਊਂਡ ਬਟਨ ਨੂੰ ਕਲਿੱਕ ਕਰਣਾ ਹੋਵੇਗਾ।

