ਫੇਸਬੁੱਕ ਲਾਈਟ ’ਚ ਆਇਆ ‘ਡਾਰਕ ਮੋਡ’ ਫੀਚਰ, ਇੰਝ ਕਰੋ ਐਕਟਿਵੇਟ

Monday, Feb 17, 2020 - 01:06 PM (IST)

ਫੇਸਬੁੱਕ ਲਾਈਟ ’ਚ ਆਇਆ ‘ਡਾਰਕ ਮੋਡ’ ਫੀਚਰ, ਇੰਝ ਕਰੋ ਐਕਟਿਵੇਟ

ਗੈਜੇਟ ਡੈਸਕ– ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਆਪਣੇ ਲਾਈਟ ਵਰਜ਼ਨ ਦੇ ਐਂਡਰਾਇਡ ਯੂਜ਼ਰਜ਼ ਲਈ ਡਾਰਕ ਮੋਡ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਜਲਦ ਹੀ ਇਸ ਫੀਚਰ ਨੂੰ ਆਈ.ਓ.ਐੱਸ. ਯੂਜ਼ਰਜ਼ ਲਈ ਪੇਸ਼ ਕਰੇਗੀ। ਦੱਸ ਦੇਈਏ ਕਿ ਡਾਰਕ ਮੋਡ ਦੀ ਜਾਣਕਾਰੀ ਟੈਕਨਾਲੋਜੀ ਸਾਈਟ ਐਂਡਰਾਇਡ ਪੁਲਿਸ ਦੀ ਰਿਪੋਰਟ ਤੋਂ ਮਿਲੀ ਹੈ। ਹਾਲਾਂਕਿ, ਹੁਣ ਤਕ ਮੁੱਖ ਫੇਸਬੁੱਕ ਐਪ ਨੂੰ ਡਾਰਕ ਮੋਡ ਦੀ ਸੁਪੋਰਟ ਨਹੀਂ ਮਿਲੀ। ਉਥੇ ਹੀ ਇਸ ਤੋਂ ਪਹਿਲਾਂ ਵਟਸਐਪ ਨੇ ਐਂਡਰਾਇਡ ਬੀਟਾ ਲਈ ਡਾਰਕ ਮੋਡ ਜਾਰੀ ਕੀਤਾ ਸੀ। 

ਡਾਰਕ ਮੋਡ ਨੂੰ ਇੰਝ ਕਰੇ ਐਕਟਿਵੇਟ
ਡਾਰਕ ਮੋਡ ਦਾ ਇਸਤੇਮਾਲ ਕਰਨ ਲਈ ਯੂਜ਼ਰਜ਼ ਨੂੰ ਸਭ ਤੋਂ ਪਹਿਲਾਂ ਫੇਸਬੁੱਕ ਲਾਈਟ ਦਾ ਲੇਟੈਸਟ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ। ਡਾਊਨਲੋਡਿੰਗ ਪੂਰੀ ਹੋਣ ਤੋਂ ਬਾਅਦ ਲਾਗ-ਇਨ ਕਰਕੇ ਸੈਟਿੰਗ ’ਚ ਜਾਣਾ ਹੋਵੇਗਾ ਅਤੇ ਡਾਰਕ ਮੋਡ ਦੇ ਆਪਸ਼ਨ ਨੂੰ ਆਨ ਕਰਨਾ ਹੋਵੇਗਾ। ਇਸ ਤੋਂ ਬਾਅਦ ਫੇਸਬੁੱਕ ਲਾਈਟ ਦਾ ਇੰਟਰਫੇਸ ਪੂਰੀ ਤਰ੍ਹਾਂ ਬਲੈਕ ਹੋ ਜਾਵੇਗਾ। ਇਸ ਤਰ੍ਹਾਂ ਹੀ ਯੂਜ਼ਰਜ਼ ਇਸ ਫੀਚਰ ਨੂੰ ਆਫ ਵੀ ਕਰ ਸਕਦੇ ਹਨ। ਉਥੇ ਹੀ ਕੰਪਨੀ ਫਰਵਰੀ ਦੇ ਅੰਤ ਤਕ ਇਸ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਜਾਰੀ ਕਰੇਗੀ। 


Related News