ਟਿਕਟਾਕ ਨੂੰ ਟੱਕਰ ਦੇਣ ਲਈ ਫੇਸਬੁੱਕ ਲਿਆਈ ਨਵੀਂ ਐਪ

05/28/2020 1:13:59 PM

ਗੈਜੇਟ ਡੈਸਕ— ਫੇਸਬੁੱਕ ਨੇ ਟਿਕਟਾਕ ਨੂੰ ਜ਼ਬਰਦਸਤ ਟੱਕਰ ਦੇਣ ਲਈ ਆਪਣੀ ਛੋਟੀ ਵੀਡੀਓ ਬਣਾਉਣ ਵਾਲੀ ਐਪ ਕੋਲਾਬ (Collab) ਲਾਂਚ ਕਰ ਦਿੱਤੀ ਹੈ। ਇਹ ਐਪ ਸਭ ਤੋਂ ਪਹਿਲਾਂ ਅਮਰੀਕਾ ਅਤੇ ਕੈਨੇਡਾ 'ਚ ਆਈ.ਓ.ਐੱਸ. ਦਾ ਇਸਤੇਮਾਲ ਕਰਨ ਵਾਲਿਆਂ ਲਈ ਮੁਹੱਈਆ ਕਰਵਾਈ ਜਾਵੇਗੀ। ਕੋਲਾਬ ਐਪ ਦੀ ਗੱਲ ਕਰੀਏ ਤਾਂ ਇਸ ਵਿਚ ਤੁਸੀਂ ਛੋਟੀ ਵੀਡੀਓ ਬਣਾ ਸਕਦੇ ਹੋ ਅਤੇ ਉਸ ਵਿਚ ਆਪਣੇ ਮਰਜ਼ੀ ਮੁਤਾਬਕ, ਮਿਊਜ਼ਿਕ ਵੀ ਲਗਾ ਸਕਦੇ ਹੋ। ਤੁਸੀਂ ਕਿਸੇ ਗਾਣੇ 'ਤੇ ਤਿੰਨ ਹਿੱਸਿਆਂ 'ਚ ਵੀਡੀਓ ਬਣਾ ਸਕਦੇ ਹੋ। ਬਾਕੀ ਦੋ ਹਿੱਸਿਆਂ ਲਈ ਤੁਸੀਂ ਆਪਣੇ ਦੋ ਦੋਸਤਾਂ ਨੂੰ ਸੱਦਾ ਭੇਜ ਸਕਦੇ ਹੋ। 

ਟਿਕਟਾਕ ਵਰਗੀਆਂ ਹੀ ਹਨ ਸਾਰੀਆਂ ਖੂਬੀਆਂ
ਫੇਸਬੁੱਕ ਦੀ ਗੋਲਾਬ ਐਪ 'ਚ ਸ਼ਾਰੀਆਂ ਖੂਬੀਆਂ ਲਗਭਗ ਟਿਕਾਟਕ ਵਰਗੀਆਂ ਹੀ ਹਨ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਐਪ 'ਚ ਗਾਣਾ ਗਾਅ ਸਕਦੇ ਹੋ, ਤੁਹਾਡਾ ਦੋਸਤ ਗਿਟਾਰ ਬਜਾ ਸਕਦਾ ਹੈ ਅਤੇ ਤੀਜਾ ਦੋਸਤ ਮਿਊਜ਼ਿਕ ਦੇ ਸਕਦਾ ਹੈ। ਕੋਲਾਬ ਐਪ ਦਾ ਨਾਂ ਕੋਲਾਬਰੇਸ਼ਨ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਸਹਿਯੋਗ/ਸਾਂਝੇਦਾਰੀ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਸਾਂਝੀ ਕਰ ਸਕਦੇ ਹੋ ਵੀਡੀਓ
ਕੋਲਾਬ ਰਾਹੀਂ ਬਣਾਈਆਂ ਗਈਆਂ ਵੀਡੀਓਜ਼ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਸਕਦੇ ਹੋ। ਇਸ ਐਪ 'ਚ 'ਸੇਵ ਟੂ ਕੈਮਰਾ ਰੋਲ' ਫੀਚਰ ਵੀ ਮੌਜੂਦ ਹੈ।


Rakesh

Content Editor

Related News