ਫੇਸਬੁੱਕ ’ਚ ਆਇਆ ਮਜ਼ੇਦਾਰ ਫੀਚਰ, ਇੰਝ ਬਣਾਓ ਆਪਣਾ ਐਨੀਮੇਟਿਡ ਅਵਤਾਰ

07/01/2020 1:16:17 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉਪਭੋਗਤਾਵਾਂ ਲਈ ਇਕ ਮਜ਼ੇਦਾਰ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਨਾਲ ਤੁਸੀਂ ਆਪਣਾ ਵਰਚੁਅਲ ਕਾਰਟੂਨ ਜਾਂ ਐਨੀਮੇਟਿਡ ਅਵਤਾਰ ਬਣਾ ਸਕਦੇ ਹੋ। 'Avatars' ਨਾਂ ਦਾ ਨਵਾਂ ਫੀਚਰ ਫੇਸਬੁੱਕ ਐਪ ਦੇ ਨਵੇਂ ਵਰਜ਼ਨ ’ਚ ਸ਼ਾਮਲ ਹੈ ਅਤੇ ਢੇਰਾਂ ਉਪਭੋਗਤਾ ਇਸ ਦੀ ਮਦਦ ਨਾਲ ਆਪਣਾ ਕਰੈਕਟਰ ਡਿਜ਼ਾਇਨ ਕਰ ਰਹੇ ਹਨ। ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬਾਜ਼ਾਰ ਭਾਰਤ ’ਚ ਹੁਣ ਫੇਸਬੁੱਕ ਇਹ ਆਪਸ਼ਨ ਸਾਰੇ ਉਪਭੋਗਤਾਵਾਂ ਨੂੰ ਦੇ ਰਿਹਾ ਹੈ। ਫੇਸਬੁੱਕ ਵਲੋਂ ਕਿਹਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਸੋਸ਼ਲ ਮੀਡੀਆ ’ਤੇ ਉਪਭੋਗਤਾਵਾਂ ਦਾ ਦਿਲਚਸਪੀ ਕਾਫ਼ੀ ਵਧੀ ਹੈ ਅਤੇ ਐਪ ਦੀ ਵਰਤੋਂ ’ਚ ਵੀ ਤੇਜ਼ੀ ਆਈ ਹੈ। ਨਵਾਂ ਅਵਤਾਰ ਫੀਚਰ ਢੇਰਾਂ ਚਿਹਰਿਆਂ, ਹੇਅਰ ਸਟਾਈਲ ਅਤੇ ਆਊਟਫਿਟਸ ਨੂੰ ਸੁਪੋਰਟ ਕਰਦਾ ਹੈ ਜਿਨ੍ਹਾਂ ਨੂੰ ਖ਼ਾਸ ਤੌਰ ’ਤੇ ਭਾਰਤੀ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆਹੈ। ਇਕ ਵਾਰ ਅਵਤਾਰ ਬਣਾਉਣ ਤੋਂ ਬਾਅਦ ਉਪਭੋਗਤਾ ਇਸ ਦੀ ਮਦਦ ਨਾਲ ਆਪਣੇ ਚਿਹਰੇ ਵਾਲੇ ਸਟਿਕਰ ਮੈਸੇਂਜਰ ’ਤੇ ਭੇਜ ਸਕਣਗੇ ਅਤੇ ਕੁਮੈਂਟਸ ’ਚ ਵੀ ਇਸਤੇਮਾਲ ਕਰ ਸਕਣਗੇ। 

ਲੰਬੇ ਸਮੇਂ ਤਕ ਇਸ ਫੀਚਰ ’ਤੇ ਕੰਮ ਕਰਨ ਤੋਂ ਬਾਅਦ ਫੇਸਬੁੱਕ ਨੇ ਪਿਛਲੇ ਸਾਲ 'Avatars' ਦਾ ਪ੍ਰੀਖਣ ਕੀਤਾ ਸੀ। ਇਸ ਦੀ ਮਦਦ ਨਾਲ ਉਪਭੋਗਤਾ ਆਪਣਾ ਐਨੀਮੇਟਿਡ ਕਰੈਕਟਰ ਡਿਜ਼ਾਇਨ ਕਰ ਸਕਣਗੇ ਅਤੇ ਇਕ ਵਾਰ ਅਜਿਹਾ ਕਰਨ ਤੋਂ ਬਾਅਦ ਮਜ਼ੇਦਾਰ ਤਰੀਕੇ ਨਾਲ ਇਸ ਨੂੰ ਐਪ ’ਚ ਇਸਤੇਮਾਲ ਕੀਤਾ ਜਾ ਸਕੇਗਾ। ਸਭ ਤੋਂ ਪਹਿਲਾਂ ਸਨੈਪਚੈਟ ਵਲੋਂ ‘ਬਿਟਮੋਜੀ’ ਦਾ ਅਜਿਹਾ ਕੰਸੈਪਟ ਵੇਖਣ ਨੂੰ ਮਿਲਿਆ ਸੀ ਪਰ ਫੇਸਬੁੱਕ ’ਤੇ ਵੱਡੇ ਯੂਜ਼ਰਬੇਸ ਦਾ ਫਾਇਦਾ 'Avatars' ਨੂੰ ਮਿਲੇਗਾ। 

PunjabKesari

ਇੰਝ ਮਿਲੇਗਾ ਅਵਤਾਰ ਆਪਸ਼ਨ
ਸਭ ਤੋਂ ਪਹਿਲਾਂ ਫੋਨ ’ਚ ਫੇਸਬੁੱਕ ਅਤੇ ਮੈਸੇਂਜਰ ਐਪ ਨੂੰ ਨਵੇਂ ਵਰਜ਼ਨ ’ਤੇ ਅਪਡੇਟ ਕਰ ਲਓ। ਧਿਆਨ ਰਹੇ ਕਿ ਤੁਹਾਡੇ ਫੋਨ ’ਚ ਦੋਵਾਂ ਹੀ ਐਪਸ ਦਾ ਓਰਿਜਨਲ ਵਰਜ਼ਨ ਇੰਸਟਾਲ ਹੋਣਾ ਚਾਹੀਦਾ ਹੈ, ਲਾਈਟ ਵਰਜ਼ਨ ਨਹੀਂ। ਇਸ ਤੋਂ ਬਾਅਦ ਤੁਹਾਨੂੰ ਕਈ ਜਗ੍ਹਾ ਅਵਤਾਰ ਕ੍ਰਿਏਟ ਕਰਨ ਦਾ ਆਪਸ਼ਨ ਮਿਲੇਗਾ। ਤੁਸੀਂ ਕੁਮੈਂਟ ਸੈਕਸ਼ਨ ’ਚ ਆਓ ਅਤੇ ਸਟਿਕਰਸ ਵਾਲੇ ‘ਸਪਾਇਲੀ’ ਆਈਕਨ ’ਤੇ ਟੈਪ ਕਰੋ, ਇਥੇ ਤੁਹਾਨੂੰ 'Make your Avatar' ਲਿਖਿਆ ਵਿਖਾਈ ਦੇਵੇਗਾ। ਇਸ ਤੋਂ ਇਲਾਵਾ ਫੇਸਬੁੱਕ ਐਪ ਓਪਨ ਕਰਨ ਤੋਂ ਬਾਅਦ ਕਿਨਾਰੇ ’ਤੇ ਤਿੰਨ ਲਾਈਨ ਵਾਲੇ ‘ਹੈਮਬਰਗਰ ਆਈਕਨ’ ’ਤੇ ਟੈਪ ਕਰ ਸਕਦੇ ਹੋ। 

PunjabKesari

ਐਪ ਦੇ ਹੈਮਬਰਗਰ ਆਈਕਨ ’ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਬੈਂਗਨੀ ਰੰਗ ਦਾ ਛੋਟਾ ਜਿਹਾ ਆਈਕਨ 'Avatars' ਨਾਲ ਵਿਖੇਗਾ। ਜੇਕਰ ਇਹ ਆਪਸ਼ਨ ਨਾ ਵਿਖੇ ਤਾਂ ਹੇਠਾਂ ਸਕਰੋਲ ਕਰਕੇ See More ’ਤੇ ਟੈਪ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕਿਸੇ ਦੋਸਤ ਨੇ ਆਪਣਾ ਅਵਤਾਰ ਟਾਈਮਲਾਈਨ ’ਤੇ ਸਾਂਝਾ ਕੀਤਾ ਹੈ ਤਾਂ ਉਸ ਦੇ ਹੇਠਾਂ ਵੀ 'Try It' ਦਾ ਆਪਸ਼ਨ ਵਿਖਾਈ ਦਿੰਦਾ ਹੈ, ਜਿਸ ’ਤੇ ਟੈਪ ਕਰਕੇ ਤੁਸੀਂ ਆਪਣਾ ਅਵਤਾਰ ਡਿਜ਼ਾਇਨ ਕਰ ਸਕੋਗੇ। 

PunjabKesari

ਇੰਝ ਬਣਾ ਸਕੋਗੇ ਕਿਊਟ ਅਵਤਾਰ
ਅਵਤਾਰ ਆਪਸ਼ਨ ’ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਇਕ ਸਕਰੀਨ ਵਿਖਾਈ ਦੇਵੇਗੀ ਜਿਸ ’ਤੇ ਬਲੈਂਕ ਚਿਹਰਾ ਨਜ਼ਰ ਆਏਗਾ। ਇਥੇ ਆਪਣੇ ਚਿਹਰੇ ਦੇ ਹਿਸਾਬ ਨਾਲ ਤੁਸੀਂ ਸਕਿਨ ਦੇ ਰੰਗ ਅਤੇ ਹੇਅਰਸਟਾਈਲ ਤੋਂ ਲੈ ਕੇ ਕਪੜੇ ਤਕ ਸਿਲੈਕਟ ਕਰ ਸਕੋਗੇ। ਆਪਣਾ ਚਿਹਰਾ ਵੇਖਣ ਦੀ ਲੋੜ ਪਵੇ ਤਾਂ ਤੁਸੀਂ ਉਪਰ ਸੱਜੇ ਪਾਸੇ ਦਿੱਤੇ 'Mirror' ਆਈਕਨ ’ਤੇ ਟੈਪ ਕਰ ਸਕਦੇ ਹੋ। ਸਭ ਕੁਝ ਸੈੱਟ ਹੋਣ ਤੋਂ ਬਾਅਦ 'Done' ’ਤੇ ਟੈਪ ਕਰਨਾ ਹੋਵੇਗਾ ਅਤੇ ਅਵਤਾਰ ਸਾਂਝਾ ਕੀਤਾ ਜਾ ਸਕੇਗਾ। ਇਸ ਤੋਂ ਬਾਅਦ ਤੁਹਾਨੂੰ ਐਪ ’ਤੇ ਉਸੇ ਅਵਤਾਰ ਦੇ ਕਸਟਮਾਈਜ਼ ਸਟਿਕਰਸ ਵੀ ਮਿਲਣਗੇ।


Rakesh

Content Editor

Related News