ਫੇਸਬੁੱਕ ਭਾਰਤੀ ਯੂਜ਼ਰਜ਼ ਲਈ ਲਿਆਈ ਖਾਸ ਫੀਚਰ, ਆਪਣੀ ਪ੍ਰੋਫਾਈਲ ਕਰ ਸਕੋਗੇ ਲਾਕ

05/21/2020 1:00:02 PM

ਗੈਜੇਟ ਡੈਸਕ— ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਭਾਰਤੀ ਯੂਜ਼ਰਜ਼ ਲਈ ਇਕ ਖਾਸ ਫੀਚਰ ਲਾਂਚ ਕੀਤਾ ਹੈ ਜਿਸ ਦਾ ਨਾਂ 'ਪ੍ਰੋਫਾਈਲ ਲਾਕ' ਹੈ। ਇਸ ਫੀਚਰ ਰਾਹੀਂ ਭਾਰਤੀ ਯੂਜ਼ਰਜ਼ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਲਾਕ ਕਰ ਸਕਣਗੇ। ਇਸ ਫੀਚਰ ਦੀ ਖਾਸ ਗੱਲ ਹੈ ਕਿ ਯੂਜ਼ਰ ਦੀ ਪ੍ਰੋਫਾਈਲ ਮੌਜੂਦਾ ਦੋਸਤਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਦੇਖ ਸਕੇਗਾ। ਉਥੇ ਹੀ ਕੰਪਨੀ ਦਾ ਕਹਿਣਾ ਹੈ ਕਿ ਅਗਲੇ ਹਫਤੇ ਤੋਂ ਭਾਰਤੀ ਯੂਜ਼ਰਜ਼ ਇਸ ਫੀਚਰ ਦਾ ਇਸਤੇਮਾਲ ਕਰ ਸਕਣਗੇ। 

ਫੇਸਬੁੱਕ ਪ੍ਰੋਫਾਈਲ ਲਾਕ ਫੀਚਰ
ਫੇਸਬੁੱਕ ਦਾ ਨਵਾਂ ਫੀਚਰ ਬੇਹੱਦ ਸ਼ਾਨਦਾਰ ਹੈ। ਇਸ ਫੀਚਰ ਦੇ ਐਕਟਿਵੇਟ ਹੋਣ ਨਾਲ ਕੋਈ ਵੀ ਹੋਰ ਫੇਸਬੁੱਕ ਯੂਜ਼ਰ ਤੁਹਾਡੀ ਪ੍ਰੋਫਾਈਲ ਫੋਟੋ ਨੂੰ ਨਹੀਂ ਦੇਖ ਸਕੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਤੁਹਾਡੇ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਪੋਸਟ ਨੂੰ ਵੀ ਨਹੀਂ ਦੇਖ ਸਕਣਗੇ। ਹਾਲਾਂਕਿ, ਤੁਹਾਡੀ ਪ੍ਰੋਫਾਈਲ 'ਚ ਜੋ ਯੂਜ਼ਰਜ਼ ਜੁੜੇ ਹਨ, ਉਹ ਹੀ ਉਸ ਪੋਸਟ ਨੂੰ ਦੇਖ ਸਕਣਗੇ। 

ਪ੍ਰੋਫਾਈਲ ਪਿਕਚਰ ਗਾਰਡ ਫੀਚਰ ਵੀ ਕੀਤਾ ਸੀ ਲਾਂਚ
ਦੱਸ ਦੇਈਏ ਕਿ ਫੇਸਬੁੱਕ ਨੇ ਇਸ ਤੋਂ ਪਹਿਲਾਂ ਪ੍ਰੋਫਾਈਲ ਪਿਕਚਰ ਗਾਰਡ ਫੀਚਰ ਨੂੰ ਲਾਂਚ ਕੀਤਾ ਸੀ। ਇਸ ਫੀਚਰ ਰਾਹੀਂ ਤੁਸੀਂ ਆਪਣੀ ਪ੍ਰੋਫਾਈਲ ਫੋਟੋ ਨੂੰ ਸੁਰੱਖਿਅਤ ਰੱਖ ਸਕਦੇ ਹੋ। ਇਸ ਫੀਚਰ ਦੇ ਐਕਟਿਵੇਟ ਹੋਣ ਨਾਲ ਫੇਸਬੁੱਕ ਦੇ ਹੋਰ ਯੂਜ਼ਰਜ਼ ਤੁਹਾਡੀ ਪ੍ਰੋਫਾਈਲ ਫੋਟੋ ਨੂੰ ਡਾਊਨਲੋਡ ਜਾਂ ਫਿਰ ਉਸ ਨੂੰ ਕਿਤੇ ਵੀ ਸ਼ੇਅਰ ਨਹੀਂ ਕਰ ਸਕਣਗੇ। 


Rakesh

Content Editor

Related News