ਫੇਸਬੁੱਕ AI ਓਪਨ-ਸੋਰਸ ਨਾਲ ਤਿਆਰ ਕਰ ਰਹੀ ਹੈ ਨਵਾਂ ਪ੍ਰਾਜੈਕਟ

Saturday, Dec 12, 2015 - 01:54 PM (IST)

ਫੇਸਬੁੱਕ AI ਓਪਨ-ਸੋਰਸ ਨਾਲ ਤਿਆਰ ਕਰ ਰਹੀ ਹੈ ਨਵਾਂ ਪ੍ਰਾਜੈਕਟ

ਜਲੰਧਰ— ਅੱਜ ਤਕ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕੰਪਿਊਟਰ ਅਤੇ ਸਾਫਟਵੇਅਰ ਬਣਾਉਣ ਲਈ ਵਰਤੋਂ ''ਚ ਲਿਆਇਆ ਜਾਂਦਾ ਸੀ ਪਰ ਹੁਣ ਫੇਸਬੁੱਕ ਆਪਣਾ ਨਵਾਂ GPU ਐਕਸੇਲਰੇਟੇਡ ਹਾਰਡਵੇਅਰ ਪਲੇਟਫਾਰਮ ਬਣਾ ਕੇ ਗ੍ਰਾਫਿਕਸ ਦੀ ਦੁਨੀਆ ''ਚ ਕਦਮ ਰੱਖਣ ਜਾ ਰਹੀ ਹੈ। ਫੇਸਬੁੱਕ ਪਹਿਲਾਂ ਤੋਂ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੀ ਨਿਊਜ਼ ਫੀਡ ''ਚ ਯੂਜ਼ ਕਰ ਰਹੀ ਸੀ ਅਤੇ ਹੁਣ ਕੰਪਨੀ ਕੁਝ ਸਮੇਂ ਤੋਂ ਓਪਨ ਕੰਪਿਊਟਰ ਪ੍ਰਾਜੈਕਟ ਦੇ ਤਹਿਤ AI ਹਾਰਡਵੇਅਰ ਡਿਜ਼ਾਈਨ ਨੂੰ ਪੂਰਾ ਕਰਨ ''ਚ ਲੱਗੀ ਹੋਈ ਹੈ। 
ਇਸ ਪ੍ਰਾਜੈਕਟ ''ਚ NVIDIA Tesla M40 GPUs ਨੂੰ ਇਕ ਮਦਰਬੋਰਡ ''ਤੇ ਲਗਾਇਆ ਗਿਆ ਹੈ। ਇਸ ਨੂੰ ਬਣਾਉਣ ਤੋਂ ਬਾਅਦ ਕੰਪਨੀ ਨੇ ਕਿਹਾ ਹੈ ਕਿ ਅਜੇ ਇਸ ਦਾ CPU ਕੁਝ ਸਮਾਂ ਚੱਲਣ ਤੋਂ ਬਾਅਦ ਗਰਮ ਹੋ ਰਿਹਾ ਹੈ ਅਤੇ ਕੰਪਨੀ ਇਸ ''ਤੇ ਕੰਮ ਵੀ ਕਰ ਰਹੀ ਹੈ। ਇਸ ਦੇ ਨਾਲ ਕੰਪਨੀ ਨੇ ਅੱਜ ਦੇ ਬਿਆਨ ''ਚ ਕਿਹਾ ਕਿ ਇਸ ਨਾਲ AI ਖੋਜ ਨੂੰ ਹੋਰ ਬਿਹਤਰ ਬਣਾ ਕੇ ਤਕਨੀਕ ਅਤੇ ਟੈਕਨਾਲੋਜੀ ਨੂੰ ਹੋਰ ਵਧੀਆ ਕੀਤਾ ਜਾਵੇਗਾ।


Related News