ਯੂਜ਼ਰਜ਼ ਦੀ ਪ੍ਰਾਈਵੇਸੀ ਲਈ ਫੇਸਬੁੱਕ ਨੇ ਪੇਸ਼ ਕੀਤੇ 4 ਨਵੇਂ ਫੀਚਰ

01/07/2020 9:52:02 PM

ਗੈਜੇਟ ਡੈਸਕ—ਫੇਸਬੁੱਕ ਨੇ ਆਪਣੇ ਯੂਜ਼ਰਸ ਦੇ ਅਕਾਊਂਟ ਦੀ ਸਕਿਓਰਟੀ ਅਤੇ ਕੰਟਰੋਲ ਵਧਾਉਣ ਲਈ ਆਪਣੇ ਪ੍ਰਾਈਵੇਸੀ ਚੈਕਅਪ ਟੂਲ 'ਚ ਚਾਰ ਨਵੇਂ ਫੀਚਰ ਜੋੜੇ ਹਨ। ਫੇਸਬੁੱਕ ਦਾ ਇਹ ਟੂਲ 2014 ਤੋਂ ਲਾਵੀਵ ਹੈ ਪਰ ਇਹ ਹਫਤੇ ਇਸ ਦਾ ਨਵਾਂ ਵਰਜ਼ਨ ਰੋਲ ਆਊਟ ਹੋਣ ਵਾਲਾ ਹੈ।

ਇਹ ਹਨ ਚਾਰ ਨਵੇਂ ਫੀਚਰਸ
Who Can See What You Share

ਇਸ ਫੀਚਰ ਰਾਹੀਂ ਤੁਸੀਂ ਦੇਖ ਸਕੋਗੇ ਕਿ ਮੋਬਾਇਲ ਫੋਨ, ਈਮੇਲ-ਐਡਰੈੱਸ ਅਤੇ ਤੁਹਾਡੀਆਂ ਪੋਸਟਾਂ ਸਮੇਤ ਤੁਹਾਡੀ ਪ੍ਰੋਫਾਈਲ ਜਾਣਕਾਰੀ ਕੌਣ ਦੇਖ ਸਕਦਾ ਹੈ।

How to Keep Your Account Secure
ਇਹ ਫੀਚਰ ਤੁਹਾਨੂੰ ਇਕ ਮਜ਼ਬੂਤ ਪਾਸਵਰਡ ਸੈੱਟ ਕਰਨ ਅਤੇ ਲਾਗਇਨ ਅਲਰਟ ਚਾਲੂ ਕਰਕੇ ਆਪਣੇ ਅਕਾਊਂਟ ਨੂੰ ਸਕਿਓਰ ਕਰਨ 'ਚ ਮਦਦ ਕਰੇਗਾ।

How People Can Find You
ਇਸ ਫੀਚਰ ਦੀ ਮਦਦ ਨਾਲ ਤੁਸੀਂ ਤੈਅ ਕਰ ਸਕੋਗੇ ਕਿ ਕਿੰਨੇ ਤਰੀਕਿਆਂ ਨਾਲ ਲੋਕ ਤੁਹਾਨੂੰ ਫੇਸਬੁੱਕ 'ਤੇ ਲੱਭ ਸਕਦੇ ਹਨ ਅਤੇ ਕੌਣ ਤੁਹਾਨੂੰ ਫ੍ਰੈਂਡ ਰਿਕਵੈਸਟ ਭੇਜ ਸਕਦਾ ਹੈ।

Your Data Settings
ਫੇਸਬੁੱਕ ਦਾ ਇਹ ਫੀਚਰ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਫੇਸਬੁੱਕ ਰਾਹੀਂ ਜਿੰਨੀਆਂ ਐਪਸ ਲਾਗਇਨ ਹੋਈਆਂ ਹਨ, ਉੱਥੇ ਤੁਸੀਂ ਕੀ ਅਤੇ ਕਿੰਨੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ. ਜਿਨ੍ਹਾਂ ਐਪਸ ਦਾ ਤੁਸੀਂ ਇਸਤੇਮਾਲ ਨਹੀਂ ਕਰਦੇ ਉਨ੍ਹਾਂ ਨੂੰ ਤੁਸੀਂ ਹਟਾ ਵੀ ਸਕਦੇ ਹੋ।

ਪ੍ਰਾਈਵੇਸੀ ਚੈਕਅਪ ਟੂਲ
ਫੇਸਬੁੱਕ ਦੀ ਡੈਸਕਟਾਪ ਸਾਈਟ 'ਤੇ ਆਉਣ ਵਾਲੇ ਕਵੈਸਚਨ ਮਾਰਕ 'ਤੇ ਕਲਿੱਕ ਕਰਨ ਤੋਂ ਬਾਅਦ ਪ੍ਰਾਈਵੇਸੀ ਚੈਕਅਪ ਨੂੰ ਸਲੈਕਟ ਕਰੋ। ਕਵੈਸਚਨ ਮਾਰਕ ਦਾ ਨਿਸ਼ਾਨ ਤੁਹਾਨੂੰ ਨੋਟੀਫਿਕੇਸ਼ਨ ਦੇ ਸਾਈਨ 'ਚ ਮਿਲੇਗਾ।


Karan Kumar

Content Editor

Related News