ਐਪ ਸਟੋਰ ’ਤੇ ਰਿਲੀਜ਼ ਹੋਈ ਫੇਸਬੁੱਕ ਦੀ ਵਿਵਾਦਿਤ ਗੇਮਿੰਗ ਐਪ
Monday, Aug 10, 2020 - 11:10 AM (IST)

ਗੈਜੇਟ ਡੈਸਕ– ਗੇਮਿੰਗ ਦੇ ਸ਼ੌਕੀਨਾਂ ਲਈ ਫੇਸਬੁੱਕ ਨੇ ਇਕ ਵਾਰ ਫਿਰ ਆਪਣੀ ਸਪੈਸ਼ਲ ਗੇਮਿੰਗ ਐਪ ਨੂੰ ਐਪਲ ਦੇ ਐਪ ਸਟੋਰ ’ਤੇ ਬਿਨਾਂ ਕਿਸੇ ਗੇਮ ਸੈਕਸ਼ਨ ਦੇ ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਇਸ ਐਪ ਨੂੰ ਗੇਮਿੰਗ ਸੈਕਸ਼ਨ ’ਚ ਲਿਆਇਆ ਗਿਆ ਸੀ ਤਾਂ ਐਪਲ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਸੀ। ਦੱਸ ਦੇਈਏ ਕਿ ਫੇਸਬੁੱਕ ਦੀ ਗੇਮਿੰਗ ਐਪ ਨੂੰ ਇਸੇ ਸਾਲ ਅਪ੍ਰੈਲ ਮਹੀਨੇ ਪੇਸ਼ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਐਂਡਰਾਇਡ ਯੂਜ਼ਰਸ ਲਈ ਇਸ ਨੂੰ ਲਿਆਇਆ ਗਿਆ ਸੀ ਅਤੇ ਹੁਣ ਚਾਰ ਮਹੀਨਿਆਂ ਬਾਅਦ ਇਸ ਨੂੰ ਆਈ.ਓ.ਐੱਸ. ਡਿਵਾਈਸਿਜ਼ ਲਈ ਉਪਲੱਬਧ ਕੀਤਾ ਗਿਆ ਹੈ।
ਐਪਲ ਦਾ ਬਿਆਨ
ਇਸ ਮਾਮਲੇ ’ਤੇ ਐਪਲ ਨੇ ਕਿਹਾ ਹੈ ਕਿ ਫੇਸਬੁੱਕ ਗੇਮਿੰਗ ਐਪ ਕੰਪਨੀ ਦੇ ਐਪ ਸਟੋਰ ਦੀ ਗਾਈਡਲਾਈਨਜ਼ ਦਾ ਪਾਲਨ ਨਹੀਂ ਕਰਦੀ। ਫੇਸਬੁੱਕ ਇਸ ਨੂੰ ਇਕ ਗੇਮਿੰਗ ਐਪ ਹੋਣ ਦਾ ਦਾਅਵਾ ਕਰਦੀ ਹੈ ਪਰ ਇਸ ਦਾ 95 ਫੀਸਦੀ ਇਸਤੇਮਾਲ ਗੇਮ ਸਟਰੀਮਿੰਗ ਲਈ ਹੁੰਦਾ ਹੈ।