ਫੇਸਬੁੱਕ ''ਤੇ ਪੋਸਟ ਕਰਦੇ ਹੋ ਫੇਕ ਨਿਊਜ਼ ਤਾਂ ਹੋ ਜਾਓ ਸਾਵਧਾਨ, ਬੰਦ ਹੋਏ 30,000 ਅਕਾਊਂਟ
Friday, Apr 14, 2017 - 04:37 PM (IST)

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਯੂਜ਼ਰਸ ਅਕਾਊਂਟ ਪ੍ਰਾਈਵੇਸੀ ਨੂੰ ਧਿਆਨ ''ਚ ਰੱਖਦੇ ਹੋਏ ਇਕ ਵੱਡਾ ਕਦਮ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਨੇ ਵੀਰਵਾਰ ਨੂੰ ਫਰਾਂਸ ''ਚ 30,000 ਨਕਲੀ ਅਕਾਊਂਟਸ ਬੰਦ ਕਰ ਦਿੱਤੇ ਹਨ। ਉਸ ਨੇ ਇਹ ਕਦਮ ਫੇਸਬੁੱਕ ''ਤੇ ਗਲਤ ਖਪਰਾਂ, ਸੂਚਨਾ ਅਤੇ ਸਪੈਮ ਨੂੰ ਬੰਦ ਕਰ ਲਈ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਫਰਾਂਸ ਦੀਆਂ ਰਾਸ਼ਟਰਪਤੀ ਚੋਣਾ ਦੇ ਪਹਿਲੇ ਰਾਊਂਡ ਦੇ 10 ਦਿਨ ਪਹਿਲਾਂ ਇਹ ਕਦਮ ਚੁੱਕਿਆ ਹੈ। ਕਿਉਂਕਿ ਯੂਜ਼ਰਸ ਆਪਣੇ ਨਕਲੀ ਫੇਸਬੁੱਕ ਅਕਾਊਂਟ ਰਾਹੀਂ ਸੋਸ਼ਲ ਮੀਡੀਆ ''ਚ ਐਗਰੈਸਿਵ ਚੀਜ਼ਾਂ ਲਿਖ ਰਹੇ ਸਨ।
ਫਰਾਂਸ ਦੀ ਸਰਕਾਰ ਦੇ ਦਬਾਅ ਦੇ ਚੱਲਦੇ ਫੇਸਬੁੱਕ ਨੂੰ ਇਹ ਕਦਮ ਚੁੱਕਣਾ ਪਿਆ। ਇਸ ਦੇ ਨਾਲ ਹੀ ਦੂਜੀਆਂ ਸੋਸ਼ਲ ਮੀਡੀਆਂ ਸਾਈਟਾਂ ਜਿਵੇਂ ਗੂਗਲ ਦੇ ਯੂਟਿਊਬ, ਟਵਿਟਰ ''ਤੇ ਵੀ ਨਜ਼ਰ ਰੱਖਈ ਜਾ ਰਹੀ ਹੈ। ਇਸ ਤੋਂ ਇਲਾਵਾ ਫੇਸਬੁੱਕ ਨੇ ਫਰਾਂਸ ਦੇ ਨਾਲ ਹੀ ਦੂਜੇ ਦੇਸ਼ਾਂ ''ਚ ਵੀ ਨਕਲੀ ਅਕਾਊਂਟਸ ''ਤੇ ਨਜ਼ਰ ਰੱਖਣ ਬਾਰੇ ਸੋਚਿਆ ਹੈ। ਯੂਜ਼ਰਸ ਦੇ ਫੀਡਸ ''ਚ ਜਾਣ ਵਾਲੀਆਂ ਖਬਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਲਦੀ ਹੀ ਇਨ੍ਹਾਂ ਨਕਲੀ ਅਕਾਊਂਟਸ ਨੂੰ ਬੰਦ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਵੀਰਵਾਰ ਨੂੰ ਫੇਸਬੁੱਕ ਨੇ ਜਰਮਨੀ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਅਖਬਾਰਾਂ ''ਚ ਪਾਠਕਾਂ ਨੂੰ ਫਰਜ਼ੀ ਖਬਰਾਂ ਦੀ ਪਛਾਣ ਕਰਨ ਲਈ ਵਿਗਿਆਪਨ ਦਾ ਪੂਰਾ ਸਫਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਨੂੰ ਪਿਛਲੇ ਸਾਲ ਭਾਰੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ''ਤੇ ਅਮਰੀਕੀ ਰਾਸ਼ਟਰਪਤੀ ਚੋਣਾ ''ਚ ਭਰਮ ਅਤੇ ਝੂਠੀਆਂ ਖਬਰਾਂ ਨੂੰ ਪੇਸ਼ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਹੀ ਫੇਸਬੁੱਕ ਅਜਿਹੀਆਂ ਖਬਰਾਂ ''ਤੇ ਰੋਕ ਲਗੁਣ ਦੀ ਮੁਹਿੰਮ ''ਚ ਜੁਟੀ ਹੈ।