ਫੇਸਬੁੱਕ ਦਾ ਉੱਤਰੀ ਕੋਰੀਆਈ ਕਲੋਨ ਹੋਇਆ ਹੈਕ

Monday, May 30, 2016 - 03:35 PM (IST)

ਫੇਸਬੁੱਕ ਦਾ ਉੱਤਰੀ ਕੋਰੀਆਈ ਕਲੋਨ ਹੋਇਆ ਹੈਕ
ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦਾ ਉੱਤਰ ਕੋਰੀਆ ''ਚ ਇਕ ਕਲੋਨ ਤਿਆਰ ਕੀਤਾ ਗਿਆ ਸੀ, ਜਿਵੇਂ ਹੀ ਇਹ ਵੈੱਸਬਾਈਟ ਆਨਲਾਈਨ ਹੋਈ ਸਿ ਨੂੰ ਹੈਕ ਕਰ ਲਿਆ ਗਿਆ। ''ਸਟਾਰਕਾਨ'' ਨਾਂ ਦੀ ਇਸ ਵੈੱਬਸਾਈਟ ਨੂੰ ਫੇਸਬੁੱਕ ਦੀ ਤਰ੍ਹੰ ਹੀ ਤਿਆਰ ਕੀਤਾ ਗਿਆ ਹੈ। ਮੰਨੇ-ਪ੍ਰਮੰਨੇ ਸੋਸ਼ਲ ਨੈੱਟਵਰਕ ਦੇ ਇਸ ਉੱਤਰ ਕੋਰੀਆਈ ਅਵਤਾਰ ਨੂੰ ਸਟਾਰਕਾਨ ਨਾਂ ਦਿੱਤਾ ਗਿਆ ਹੈ। 
ਰੂਸੀ ਵੈੱਬਸਾਈਟ ਮੁਤਾਬਕ, ਇਸ ਵੈੱਬਸਾਈਟ ''ਚ ਦੁਨੀਆ ਦੇ ਕਿਸੇ ਵੀ ਕੋਨੇ ਦਾ ਵਿਅਕਤੀ ਆਪਣਾ ਅਕਾਊਂਟ ਬਣਾ ਸਕਦਾ ਹੈ। ਇਸ ਵੈੱਬਸਾਈਟ ਦਾ ਨਾਂ ਦੇਸ਼ ''ਚ ਇੰਟਰਨੈੱਟ ਸਰਵਿਸ ਪ੍ਰੋਵਾਇਡ ਕਰਨ ਵਾਲੀ ਕੰਪਨਾ ''ਸਟਾਰ'' ਦੇ ਨਾਂ ''ਤੇ ਰੱਖਿਆ ਗਿਆ ਹੈ। ਹਾਲਾਂਕਿ ਇਹ ਪਤਾ ਨਹੀਂ ਚਲਦਾ ਹੈ ਕਿ ਇਸ ਵੈੱਬਸਾਈਟ ਨੂੰ ਕਿਸ ਨੇ ਬਣਾਇਆ ਹੈ। ਇਸ ਵਿਚ ਪੀ.ਐੱਚ.ਪੀ. ਡਾਲਫਿਨ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਲਈ ਬਹੁਤ ਉਪਯੋਗੀ ਟੂਲ ਹੈ। ਇਸ ਵੈੱਬਸਾਈਟ ਦੀ ਮੌਜੂਦਗੀ ਦਾ ਸਭ ਤੋਂ ਪਹਿਲਾਂ ਪਤਾ ਮਡੋਰੀ ਨੇ ਲਗਾਇਆ ਸੀ। ਇਕ 18 ਸਾਲਾ ਸਕਾਟਿਸ਼ ਲੜਕੇ ਐਂਡ੍ਰਿਊ ਮੈਕੀਨ ਨੇ ਆਨਲਾਈਨ ਪੱਤਰਿਕਾ ''ਮਦਰਬੋਰਡ'' ਨੂੰ ਦੱਸਿਆ ਕਿ ਲਾਗ-ਇਨ ਡਿਟੇਲ ''ਚ ''ਐਡਮਿਨ'' ਅਤੇ ''ਪਾਸਵਰਡ'' ਦੀ ਵਰਤੋਂ ਕਰਕੇ ਉਹ ਆਸਾਨੀ ਨਾਲ ਵੈੱਬਸਾਈਟ ਨੂੰ ਹੈਕ ਕਰਨ ''ਚ ਸਫਲ ਰਿਹਾ। ਇਸ ਤੋਂ ਬਾਅਦ ਉਸ ਨੇ ਵੈੱਬਸਾਈਟ ''ਤੇ ਪੂਰਨ ਕੰਟਰੋਲ ਹਾਸਲ ਕਰ ਲਿਆ।

Related News