ਫੇਸਬੁੱਕ ਯੂਜ਼ਰਸ ਲਈ ਵੱਡੀ ਖ਼ਬਰ! ਹੁਣ ਫੋਨ ’ਤੇ ਫੇਸਬੁੱਕ ਚਲਾਉਣ ਲਈ ਕਰਨਾ ਹੋਵੇਗਾ ਇਹ ਕੰਮ

03/19/2021 5:49:56 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਸਮਾਰਟਫੋਨ ’ਤੇ ਫੇਸਬੁੱਕ ਚਲਾਉਂਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ। ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਇਕ ਨਵਾਂ ਫ਼ੈਸਲਾ ਲਿਆ ਹੈ। ਫੇਸਬੁੱਕ ਨੇ ਅੱਜ ਤੋਂ ਮੋਬਾਇਲ ’ਤੇ ਲਾਗ-ਇਨ ਕਰਨ ਲਈ ਟੂ-ਫੈਕਟਰ ਆਥੈਂਟੀਕੇਸ਼ਨ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਯਾਨੀ ਅੱਜ ਤੋਂ ਜੇਕਰ ਕੋਈ ਸਮਾਰਟਫੋਨ ਯੂਜ਼ਰ ਆਪਣੇ ਫੋਨ ’ਤੇ ਫੇਸਬੁੱਕ ਚਲਾਉਂਦਾ ਹੈ ਤਾਂ ਉਸ ਨੂੰ ਟੂ-ਫੈਕਟਰ ਆਥੈਂਟੀਕੇਸ਼ਨ ’ਚੋਂ ਹੋ ਕੇ ਗੁਜ਼ਰਨਾ ਪਵੇਗਾ। ਫੇਸਬੁੱਕ ਨੇ ਇਹ ਫ਼ੈਸਲਾ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਨੇ 2017 ’ਚ ਡੈਸਕਟਾਪ ਲਈ ਇਸ ਤਰ੍ਹਾਂ ਦੇ ਸੁਰੱਖਿਆ ਪ੍ਰਮਾਣੀਕਰਨ ਦੀ ਮਨਜ਼ੂਰੀ ਦਿੱਤੀ ਸੀ। ਹੁਣ ਇਹ ਸਮਾਰਟਫੋਨ ਯੂਜ਼ਰ ਲਈ ਵੀ ਲਾਗੂ ਹੋ ਗਿਆ ਹੈ। ਫੇਸਬੁੱਕ ਦਾ ਇਹ ਨਿਯਮ ਆਈ.ਓ.ਐੱਸ. ਅਤੇ ਐਂਡਰਾਇਡ ਯੂਜ਼ਰਸ ਲਈ ਹੈ। 

ਇਹ ਵੀ ਪੜ੍ਹੋ– WhatsApp ਨੂੰ ਮਿਲਣਗੇ ਇਹ 5 ਕਮਾਲ ਦੇ ਫੀਚਰਜ਼, ਪੂਰੀ ਤਰ੍ਹਾਂ ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਕੀ ਹੈ ਟੂ-ਫੈਕਟਰ ਆਥੈਂਟੀਕੇਸ਼ਨ
ਟੂ-ਫੈਕਟਰ ਆਥੈਂਟੀਕੇਸ਼ਨ ਇਕ ਸੁਰੱਖਿਆ ਫੀਚਰ ਹੈ। ਇਸ ਦੀ ਲੋੜ ਅਕਾਊਂਟ ਲਾਗ-ਇਨ ਕਰਦੇ ਸਮੇਂ ਹੁੰਦੀ ਹੈ। ਟੂ-ਫੈਕਟਰ ਆਥੈਂਟੀਕੇਸ਼ਨ ਦੀ ਮੌਜੂਦਗੀ ’ਚ ਹੈਕਰ ਤੁਹਾਡੇ ਫੇਸਬੁੱਕ ਅਕਾਊਂਟ ਨੂੰ ਹੈਕ ਨਹੀਂ ਕਰ ਪਾਉਂਦੇ। ਸਾਧਾਰਣ ਸ਼ਬਦਾਂ ’ਚ ਕਹੀਏ ਤਾਂ ਫੇਸਬੁੱਕ ਅਕਾਊਂਟ ਪਾਸਵਰਡ ਪ੍ਰੋਟੈਕਟਿਡ ਹੁੰਦਾ ਹੈ ਪਰ ਜੇਕਰ ਕਿਸੇ ਨੇ ਤੁਹਾਡਾ ਪਾਸਵਰਡ ਹੈਕ ਜਾਂ ਫਿਰ ਚੋਰੀ ਕਰ ਲਿਆ ਹੈ ਤਾਂ ਵੀ ਫੇਸਬੁੱਕ ਅਕਾਊਂਟ ਨੂੰ ਐਕਸੈਸ ਨਹੀਂ ਕੀਤਾ ਜਾ ਸਕੇਗਾ। ਟੂ-ਫੈਕਟਰ ਆਥੈਂਟੀਕੇਸ਼ਨ ਪ੍ਰੋਸੈਸ ’ਚ ਯੂਜ਼ਰ ਨੂੰ ਅਕਾਊਂਟ ਲਾਗ-ਇਨ ਕਰਨ ਤੋਂ ਪਹਿਲਾਂ ਮੋਬਾਇਲ ਬੇਸਡ ਓ.ਟੀ.ਪੀ. ਪ੍ਰੋਸੈਸ ’ਚੋਂ ਲੰਘਣਾ ਪੈਂਦਾ ਹੈ। 

ਇਹ ਵੀ ਪੜ੍ਹੋ– ਸਭ ਫੜ੍ਹੇ ਜਾਣਗੇ! ਸੋਸ਼ਲ ਮੀਡੀਆ ’ਤੇ ਫਰਜ਼ੀ ਅਕਾਊਂਟ ਵਾਲਿਆਂ ਦੀ ਹੁਣ ਖ਼ੈਰ ਨਹੀਂ

ਕਿਵੇਂ ਕਰੇਗਾ ਕੰਮ
- ਸਭ ਤੋਂ ਪਹਿਲਾਂ ਯੂਜ਼ਰਸ ਨੂੰ ਮੋਬਾਇਲ ’ਤੇ ਫੇਸਬੁੱਕ ਲਾਗ-ਇਨ ਕਰਨਾ ਹੋਵੇਗਾ। 
- ਇਸ ਤੋਂ ਬਾਅਦ ਯੂਜ਼ਰਨੇਮ ਅਤੇ ਪਾਸਵਰਡ ਦਰਜ ਕਰਨਾ ਹੋਵੇਗਾ। 
- ਫਿਰ ਇਕ ਓ.ਟੀ.ਪੀ. ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ’ਤੇ ਜਾਂ ਫਿਰ ਮੇਲ ’ਤੇ ਭੇਜਿਆ ਜਾਵੇਗਾ। 
- ਇਸ ਓ.ਟੀ.ਪੀ. ਨੂੰ ਲਗਾਉਣ ਤੋਂ ਬਾਅਦ ਹੀ ਫੇਸਬੁੱਕ ਅਕਾਊਂਟ ਓਪਨ ਹੋਵੇਗਾ। 


Rakesh

Content Editor

Related News