13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੇਸਬੁੱਕ ਤਿਆਰ ਕਰ ਰਹੀ ਇੰਸਟਾਗ੍ਰਾਮ ਦਾ ਨਵਾਂ ਵਰਜਨ

03/19/2021 4:59:07 PM

ਗੈਜੇਟ ਡੈਸਕ– ਫੇਸਬੁੱਕ, ਇੰਸਟਾਗ੍ਰਾਮ ਦੇ ਇਕ ਨਵੇਂ ਵਰਜਨ ਨੂੰ ਤਿਆਰ ਕਰ ਰਹੀ ਹੈ ਜਿਸ ਨੂੰ ਖ਼ਾਸਤੌਰ ’ਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਿਆਇਆ ਜਾਵੇਗਾ। ਬਜ਼ਫੀਡ ਨਿਊਜ਼ ਮੁਤਾਬਕ, ਇੰਸਟਾਗ੍ਰਾਮ ਆਪਣੀ ਇਸ ਐਪ ਦੇ ਟ੍ਰਿਮ-ਡਾਊਨ ਵਰਜਨ ’ਤੇ ਕੰਮ ਕਰ ਰਹੀ ਹੈ ਜਿਸ ਦੀ ਵਰਤੋਂ ਸਿਰਫ ਬੱਚਿਆਂ ਦੁਆਰਾ ਹੀ ਕੀਤੀ ਜਾਵੇਗੀ ਜਿਨ੍ਹਾਂ ਦੀ ਉਮਰ 13 ਸਾਲ ਤੋਂ ਘੱਟ ਹੋਵੇਗੀ। ਫਿਲਹਾਲ ਕੰਪਨੀ 13 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਇੰਸਟਾਗ੍ਰਾਮ ’ਤੇ ਅਕਾਊਂਟ ਬਣਾਉਣ ਦੀ ਮਨਜ਼ੂਰੀ ਨਹੀਂ ਦਿੰਦੀ। 

ਫੇਸਬੁੱਕ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਇੰਸਟਾਗ੍ਰਾਮ ਦੇ ਇਕ ਪੇਰੈਂਟ ਕੰਟਰੋਲ ਵਰਜਨ ’ਤੇ ਕੰਮ ਕਰ ਰਹੀ ਹੈ ਜੋ ਕਿ ਮੈਸੇਂਜਰ ਕਿਡਸ ਐਪ ਦੀ ਤਰ੍ਹਾਂ ਦੀ ਹੀ ਹੋਵੇਗੀ ਅਤੇ ਇਸ ਨੂੰ 6 ਤੋਂ 12 ਸਾਲ ਦੀ ਉਮੀਦ ਦੇ ਯੂਜ਼ਰਸ ਲਈ ਲਿਆਇਆ ਜਾ ਰਿਹਾ ਹੈ। ਅਜਿਹੇ ’ਚ ਬੱਚੇ ਹੁਣ ਆਪਣੇ ਮਾਤਾ-ਪਿਤਾ ਨੂੰ ਇਸ ਨੂੰ ਇਸਤੇਮਾਲ ਕਰਨ ਲਈ ਕਹਿ ਸਕਦੇ ਹਨ ਜਿਸ ਨਾਲ ਉਹ ਆਪਣੇ ਦੋਸਤਾਂ ਨਾਲ ਜੁੜੇ ਰਹਿ ਸਕਣਗੇ ਅਤੇ ਆਪਣੀਆਂ ਪਸੰਦ ਦੀਆਂ ਚੀਜ਼ਾਂ ਵੇਖ ਅਤੇ ਸਮਝ ਸਕਣਗੇ। ਇਹ ਬੱਚਿਆਂ ਲਈ ਬਣਾਈ ਗਈ ਐਪ ਹੋਵੇਗੀ ਜਿਸ ਨੂੰ ਪੇਰੈਂਟਸ ਦੁਆਰਾ ਕੰਟਰੋਲ ਕੀਤਾ ਜਾ ਸਕੇਗਾ। 

ਦੱਸ ਦੇਈਏ ਕਿ ਇੰਸਟਾਗ੍ਰਾਮ ਯੂਜ਼ਰਸ ਦੀ ਸਹੀ ਉਮਰ ਤੈਅ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਆਉਣ ਵਾਲੇ ਸਮੇਂ ’ਚ ਕਰ ਸਕਦੀ ਹੈ। ਇੰਸਟਾਗ੍ਰਾਮ ਨੇ ਆਪਣੇ ਬਲਾਗ ’ਚ ਇਸ ਯੋਜਨਾ ਨੂੰ ਸਾਂਝਾ ਕੀਤਾ ਸੀ। 


Rakesh

Content Editor

Related News