ਫੇਸਬੁੱਕ ਦੀ ਵੱਡੀ ਕਾਰਵਾਈ: ਤਾਲਿਬਾਨ ’ਤੇ ਲਗਾਇਆ ਬੈਨ, ਸੰਗਠਨ ਨਾਲ ਜੁੜੇ ਅਕਾਊਂਟ ਹੋਣਗੇ ਡਿਲੀਟ

Tuesday, Aug 17, 2021 - 04:20 PM (IST)

ਫੇਸਬੁੱਕ ਦੀ ਵੱਡੀ ਕਾਰਵਾਈ: ਤਾਲਿਬਾਨ ’ਤੇ ਲਗਾਇਆ ਬੈਨ, ਸੰਗਠਨ ਨਾਲ ਜੁੜੇ ਅਕਾਊਂਟ ਹੋਣਗੇ ਡਿਲੀਟ

ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਤਾਲਿਬਾਨ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਫੇਸਬੁੱਕ ਨੇ ਕਿਹਾ ਹੈ ਕਿ ਅਮਰੀਕੀ ਕਾਨੂੰਨ ਤਹਿਤ ਤਾਲਿਬਾਨ ਇਕ ਅੱਤਵਾਦੀ ਸੰਗਠਨ ਹੈ। ਅਜਿਹੇ ’ਚ ਉਸ ਨੂੰ ਫੇਸਬੁੱਕ ਦੀਆਂ ਸੇਵਾਵਾਂ ਤੋਂ ਵਾਂਝਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਤਾਲਿਬਾਨ ਦੇ ਸਾਰੇ ਅਕਾਊਂਟ ਡਿਲੀਟ ਕੀਤੇ ਜਾਣਗੇ। ਨਾਲ ਹੀ ਤਾਲਿਬਾਨ ਦੇ ਸਮਰਥਨ ’ਚ ਪੋਸਟ ਕਰਨ ਵਾਲੇ ਸਾਰੇ ਅਕਾਊਂਟਾਂ ’ਤੇ ਬੈਨ ਲਗਾਇਆ ਜਾਵੇਗਾ। ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਕੋਲ ਦਰੀ ਅਤੇ ਪਾਸ਼ਤੋ ਭਾਸ਼ਾ ਦੇ ਜਾਣਕਾਰਾਂ ਦੀ ਪੂਰੀ ਟੀਮ ਹੈ ਜੋ ਕਿ ਸਥਾਨਕ ਕੰਟੈਂਟ ’ਤੇ ਨਜ਼ਰ ਰੱਖ ਰਹੀ ਹੈ ਅਤੇ ਸਾਨੂੰ ਸੂਚਿਤ ਕਰ ਰਹੀ ਹੈ।

 

ਫੇਸਬੁੱਕ ਨੇ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਤਾਲਿਬਾਨ ਦੇ ਕਈ ਨੇਤਾ ਅਤੇ ਬੁਲਾਰੇ ਫੇਸਬੁੱਕ ’ਤੇ ਮੌਜੂਦ ਹਨ ਜਿਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਲੱਖਾਂ ’ਚ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਤਾਲਿਬਾਨ ਨੂੰ ਆਪਣੇ ਪਲੇਟਫਾਰਮ ’ਤੇ ਬੈਨ ਕਰਨ ਦਾ ਫੈਸਲਾ ਰਾਸ਼ਟਰੀ ਸਰਕਾਰ ਨੂੰ ਧਿਆਨ ’ਚ ਰੱਖਦੇ ਹੋਏ ਨਹੀਂ ਲਿਆ ਸਗੋਂ ਉਹ ਅੰਤਰਰਾਸ਼ਟਰੀ ਭਾਈਚਾਰੇ ਦੇ ਅਧਿਕਾਰਾਂ ਦਾ ਪਾਲਨ ਕਰਦੀ ਹੈ। ਫੇਸਬੁੱਕ ਨੇ ਕਿਹਾ ਹੈ ਕਿ ਉਹ ਆਪਣੇ ਸਾਰੇ ਪਲੇਟਫਾਰਮ ਯਾਨੀ ਫੇਸਬੁੱਕ, ਫੇਸਬੁੱਕ ਮੈਸੰਜਰ, ਇੰਸਟਾਗ੍ਰਾਮ ਅਤੇ ਵਟਸਐਪ ’ਤੇ ਤਾਲਿਬਾਨ ਨੂੰ ਬੈਨ ਕਰ ਦਿੱਤਾ ਹੈ। 


author

Rakesh

Content Editor

Related News