ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਬਲਿਊ ਟਿਕ ਦੀ ਪੇਡ ਸਰਵਿਸ ਸ਼ੁਰੂ, ਜਾਣੋ ਕੀਮਤ
Friday, Feb 24, 2023 - 06:26 PM (IST)
ਗੈਜੇਟ ਡੈਸਕ- ਟਵਿਟਰ ਦੀ ਪੇਡ ਬਲਿਊ ਟਿਕ ਸਰਵਿਸ ਤੋਂ ਬਾਅਦ ਮੇਟਾ ਨੇ ਵੀ ਪੇਡ ਬਲਿਊ ਟਿਕ ਦਾ ਐਲਾਨ ਕੀਤਾ ਸੀ। ਕੰਪਨੀ ਨੇ ਪਿਛਲੇ ਹਫਤੇ ਇਸਦਾ ਐਲਾਨ ਕੀਤਾ ਸੀ ਅਤੇ ਹੁਣ ਇਸਦੀ ਸ਼ੁਰੂਆਤ ਹੋ ਗਈ ਹੈ। ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਯੂਜ਼ਰਜ਼ ਪੈਸੇ ਦੇ ਕੇ ਆਪਣੇ ਅਕਾਊਂਟ ਨੂੰ ਵੈਰੀਫਾਈ ਕਰਵਾ ਸਕਦੇ ਹਨ। ਦੱਸ ਦੇਈਏ ਕਿ ਅਜੇ ਤਕ ਇਹ ਸਰਵਿਸ ਫ੍ਰੀ ਸੀ।
ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਪੇਡ ਸਬਸਕ੍ਰਿਪਸ਼ਨ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਦੇਸ਼ਾਂ ਦੇ ਯੂਜ਼ਰਜ਼ ਨੂੰ ਵੈੱਬ ਵਰਜ਼ਨ ਲਈ 11.99 ਡਾਲਰ (ਕਰੀਬ 990 ਰੁਪਏ) ਅਤੇ ਆਈ.ਓ.ਐੱਸ. ਤੇ ਐਂਡਰਾਇਡ ਯੂਜ਼ਰਜ਼ ਯੂਜ਼ਰਜ ਨੂੰ 14.99 (ਕਰੀਬ 1,240 ਰੁਪਏ) ਹਰ ਮਹੀਨੇ ਦੇਣੇ ਪੈਣਗੇ।
ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਬਲਿਊ ਟਿਕ ਵੈਲੀਫਿਕੇਸ਼ਨ ਲਈ ਯੂਜ਼ਰਜ਼ ਨੂੰ ਸਰਕਾਰੀ ਪਛਾਣ ਪੱਤਰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਪੈਸੇ ਦੇਣ ਵਾਲੇ ਯੂਜ਼ਰਜ਼ ਨੂੰ ਡਾਇਰੈਕਟ ਕਸਟਮਰ ਸਪੋਰਟ ਮਿਲੇਗਾ ਅਤੇ ਉਸਦੇ ਪੋਸਟ ਨੂੰ ਜ਼ਿਆਦਾ ਰੀਚ ਵੀ ਮਿਲੇਗੀ।
ਮੇਟਾ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਪੇਡ ਵੈਰੀਫਿਕੇਸ਼ਨ ਫੀਚਰ ਅਗਲੇ 7 ਦਿਨਾਂ 'ਚ ਪੂਰੀ ਦੁਨੀਆ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਸਿਡਨੀ ਦੇ ਕੁਝ ਯੂਜ਼ਰਜ਼ ਨੇ ਸਰਵਿਸ ਨਾ ਮਿਲਣ ਦੀ ਪੁਸ਼ਟੀ ਕੀਤੀ ਹੈ। ਇਸ ਸਰਵਿਸ ਨਾਲ ਮੇਟਾ ਦੇ ਰੈਵੇਨਿਊ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।