UK ਸਮੇਤ ਇਨ੍ਹਾਂ ਦੇਸ਼ਾਂ ''ਚ ਫੇਸਬੁੱਕ ਅਤੇ ਇੰਸਟਾਗ੍ਰਾਮ ਹੋਇਆ ਡਾਊਨ

11/28/2019 8:38:18 PM

ਗੈਜੇਟ ਡੈਸਕ—ਦੁਨੀਆ ਦੀਆਂ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਸਾਈਟਸ 'ਚ ਸ਼ਾਮਲ ਫੇਸਬੁੱਕ ਅਤੇ ਇੰਸਟਾਗ੍ਰਾਮ ਵੀਰਵਾਰ ਨੂੰ ਡਾਊਨ ਹੋ ਗਈਆਂ। ਇਹ ਸਾਈਟਸ ਯੂ.ਕੇ. ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2.15 ਮਿੰਟ 'ਤੇ ਦੇ ਕਰੀਬ ਡਾਊਨ ਹੋਈਆਂ ਅਤੇ ਪੂਰੇ ਯੂ.ਕੇ. ਦੇ ਯੂਜ਼ਰਸ ਇਸ ਕਾਰਨ ਪ੍ਰਭਾਵਿਤ ਹੋਏ। ਯੂ.ਕੇ. ਤੋਂ ਇਲਾਵਾ ਡੈਨਮਾਰਕ, ਜਰਮਨੀ, ਫਰਾਂਸ, ਸਪੇਨ, ਹੰਗਰੀ ਅਤੇ ਪੋਲੈਂਡ ਦੇ ਵੀ ਯੂਜ਼ਰਸ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਸੋਸ਼ਲ ਮੀਡੀਆ ਸਾਈਟਸ ਨਾਲ ਅਜਿਹਾ ਹੋਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਕਈ ਯੂਜ਼ਰਸ ਨੇ ਇੰਸਟਾਗ੍ਰਾਮ ਕ੍ਰੈਸ਼ ਹੋਣ ਨੂੰ ਲੈ ਕੇ ਰਿਪੋਰਟ ਕੀਤੀ, ਜਿਨ੍ਹਾਂ 'ਚੋਂ 74 ਫੀਸਦੀ ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੂੰ ਨਿਊਜ਼ ਫੀਡ 'ਚ ਦਿੱਕਤ ਹੋਈ। ਇਸ ਤਰ੍ਹਾਂ 14 ਫੀਸਦੀ ਯੂਜ਼ਰਸ ਨੂੰ ਸਟੋਰੀਜ਼ ਫੀਚਰ ਅਤੇ 10 ਫੀਸਦੀ ਯੂਜ਼ਰਸ ਨੂੰ ਵੈੱਬਸਾਈਟ 'ਤੇ ਦਿੱਕਤ ਦਾ ਸਾਹਮਣਾ ਕਰਨਾ ਪਿਆ।

PunjabKesari

ਦਿਖਿਆ ਐਰਰ ਮੈਸੇਜ
ਫੇਸਬੁੱਕ ਡਾਊਨ ਹੋਣ ਦੀ ਰਿਪੋਰਟ ਜਿਨ੍ਹਾਂ ਯੂਜ਼ਰਸ ਨੇ ਸ਼ੇਅਰ ਕੀਤੀ ਹੈ ਉਨ੍ਹਾਂ 'ਚੋਂ 65 ਫੀਸਦੀ ਯੂਜ਼ਰਸ ਨੂੰ ਲਾਗ-ਇਨ ਕਰਨ 'ਚ ਦਿੱਕਤ ਹੋਈ, 22 ਫੀਸਦੀ ਯੂਜ਼ਰਸ ਫੋਟੋਜ਼ ਨਹੀਂ ਦੇਖ ਪਾ ਰਹੇ ਸਨ ਅਤੇ ਕਰੀਬ 11 ਫੀਸਦੀ ਟੋਟਲ ਬਲੈਕਆਊਟ ਦਾ ਸ਼ਿਕਾਰ ਹੋਏ। ਕਈ ਯੂਜ਼ਰਸ ਲਈ ਵੈੱਬਸਾਈਟ ਕ੍ਰੈਸ਼ ਹੋ ਗਈ ਅਤੇ ਕਈ ਯੂਜ਼ਰਸ ਨੂੰ ਸਾਈਟ ਦਾ ਐਡਰੈੱਸ ਭਰਨ 'ਤੇ error message ਵੀ ਦਿਖਾਈ ਦਿੱਤਾ।

PunjabKesari

ਯੂਜ਼ਰਸ ਨੂੰ ਐਰਰ ਮੈਸੇਜ 'ਚ ਲਿਖਿਆ ਦਿਖਿਆ, 'ਫੇਸਬੁੱਕ ਜ਼ਰੂਰੀ ਮੈਂਟੀਨੈਂਸ ਲਈ ਡਾਊਨ ਹੈ ਪਰ ਤੁਸੀਂ ਅਗਲੇ ਕੁਝ ਮਿੰਟਾਂ 'ਚ ਦੋਬਾਰਾ ਇਸ ਨੂੰ ਐਕਸੈੱਸ ਕਰ ਸਕੋਗੇ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਜਦ ਯੂਜ਼ਰਸ ਲਈ ਸਾਈਟਸ ਡਾਊਨ ਹੋਈਆਂ ਹੋਣ। ਇਸ ਤੋਂ ਪਹਿਲਾਂ ਵੀ ਅਚਾਨਕ ਗਲੋਬਲੀ ਫੇਸਬੁੱਕ ਅਤੇ ਉਸ ਦੀਆਂ ਸਰਵਿਸੇਜ ਗਲੋਬਲੀ ਡਾਊਨਲ ਹੋ ਗਈਆਂ ਸਨ।


Karan Kumar

Edited By Karan Kumar