Facebook ਤੇ Instagram ਨੇ ਬੈਨ ਕੀਤੇ ਇਹ ਇਮੋਜੀ, ਪੋਰਨ ਕੰਟੈਂਟ 'ਤੇ ਲਗਾਮ ਦੀ ਤਿਆਰੀ

10/30/2019 8:23:20 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਆਪਣੇ ਕਮਿਊਨੀਟੀ ਸਟੈਂਡਰਡਸ 'ਚ ਬਦਲਾਅ ਕਰਦੇ ਹੋਏ ਐਗਪਲਾਂਟ (ਬੈਂਗਨ) ਅਤੇ ਪੀਚ (ਆੜੂ) ਦੇ ਇਮੋਜੀ ਬੈਨ ਕਰ ਦਿੱਤੇ ਹਨ। ਹੁਣ ਯੂਜ਼ਰਸ ਇਨ੍ਹਾਂ ਇਮੋਜੀ ਦਾ ਇਸਤੇਮਾਲ ਇਨ੍ਹਾਂ ਪਲੇਟਫਾਰਮਸ 'ਤੇ ਨਹੀਂ ਕਰ ਸਕਣਗੇ। ਅਜਿਹਾ ਕਰਨ ਦੇ ਪਿੱਛੇ ਸੋਸ਼ਲ ਨੈੱਟਵਰਕਸ ਦਾ ਮਕਸਦ ਪਾਰਨ ਜਾਂ ਇਸ ਨਾਲ ਜੁੜੇ ਕੰਟੈਂਟ ਨੂੰ ਫੈਲਣ ਤੋਂ ਰੋਕਣਾ ਹੈ। ਇਸ ਨਵੇਂ ਕਮਿਊਨੀਟੀ ਸਟੈਂਡਰਡਸ 'ਚ ਸਾਮਾਨ ਰੂਪ ਨਾਲ ਇਸਤੇਮਾਲ ਕੀਤੇ ਜਾਣ ਵਾਲੇ ਸੈਕਸ਼ੂਅਲ ਇਮੋਜੀ ਜਾਂ ਇਮੋਜੀ ਸਟਰਿੰਗਸ ਨੂੰ ਬੈਨ ਕੀਤਾ ਗਿਆ ਹੈ, ਜੋ 'ਸਜੈਸਟਿਵ ਐਲੀਮੈਂਟਸ' ਦੀ ਕੈਟਿਗਰੀ 'ਚ ਆਉਂਦੇ ਹਨ।

ਇਕ ਨਿਊਜ਼ ਪੋਰਟਲ ਮੁਤਾਬਕ ਫੇਸਬੁੱਕ ਅਤੇ ਇੰਸਟਾਗ੍ਰਾਮ ਇਨਾਂ ਅਪਡੇਟੇਡ ਕਮਿਊਨੀਟੀ ਸਟੈਂਡਰਡਸ ਦੀ ਮਦਦ ਨਾਲ ਸੈਕਸ ਵਰਕਰਸ ਨੂੰ ਟਾਰਗੇਟ ਕਰ ਰਹੇ ਹਨ ਅਤੇ ਪਲੇਟਫਾਰਮ ਨੂੰ ਇਨ੍ਹਾਂ ਤੋਂ ਫ੍ਰੀ ਕਰਨਾ ਚਾਹੁੰਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਂ ਲੈਂਗਵੇਜ ਨੂੰ ਪਲੇਟਫਾਰਮਸ 'ਤੇ ਸੈਕਸ਼ੂਅਲ ਰਵੱਈਏ ਨੂੰ ਬਣਾਏ ਰੱਖਣ ਅਤੇ ਸ਼ੇਅਰ ਕਰਨ ਲਈ ਲਿਆਇਆ ਗਿਆ ਸੀ, ਜਿਸ 'ਚ ਕੁਝ ਇਮੋਜੀ ਸੈਕਸ਼ੂਅਲ ਰਿਪ੍ਰੇਜੈਂਟੇਸ਼ਨ ਲਈ ਇਸਤੇਮਾਲ ਹੁੰਦੇ ਹਨ। ਆਪਣੀ ਐਂਟੀ-ਪਾਰਨ ਪਾਲਿਸੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਫੇਸਬੁੱਕ ਵੱਲੋਂ ਜ਼ਰੂਰੀ ਕਦਮ ਚੁੱਕੇ ਗਏ ਹਨ ਅਤੇ ਇਨ੍ਹਾਂ ਇਮੋਜੀ ਦਾ ਇਸਤੇਮਾਲ ਰੋਕ ਦਿੱਤਾ ਗਿਆ ਹੈ।

ਅਸ਼ਲੀਲ ਕੰਟੈਂਟ ਨਾਲ ਜੁੜੇ ਸਨ ਇਮੋਜੀ
ਨਵੀਂ ਗਾਈਡਲਾਈਨਸ ਦੇ ਹਿਸਾਬ ਨਾਲ ਜੋ ਨਵੀਂਆਂ ਚੀਜਾਂ ਕਿਸੇ ਦਾ ਇੰਸਟਾਗ੍ਰਾਮ ਅਕਾਊਂਟ ਫਲੈਗ ਜਾਂ ਰਿਮੂਵ ਕਰ ਸਕਦੀ ਹੈ, ਉਨ੍ਹਾਂ 'ਚ ਐਗਪਲਾਂਟ ਅਤੇ ਪੀਚ ਇਮੋਜੀ ਵੀ ਸ਼ਾਮਲ ਹੈ ਅਤੇ ਇਨ੍ਹਾਂ ਇਮੋਜੀ ਦਾ ਕਿਸੇ ਅਸ਼ਲੀਲ ਕੰਟੈਂਟ ਜਾਂ ਸਟੇਟਮੈਂਟ ਦੇ ਨਾਲ ਜੁੜਿਆ ਹੋਣਾ ਪਲੇਟਫਾਰਮ ਵੱਲੋਂ ਐਕਸ਼ਨ ਲਏ ਜਾਣ ਕਾਰਨ ਬਣ ਸਕਦਾ ਹੈ। ਇਨ੍ਹਾਂ ਹੀ ਨਹੀਂ ਡਿਜ਼ਟਲੀ ਐਡਿਟ ਕੀਤੀ ਗਈ ਨਿਊਡ ਫੋਟੋਜ਼, ਕਿਸੇ ਪੋਸਟ 'ਚ ਸ਼ਾਮਲ ਪੋਰਨ ਜਾਂ ਫਿਰ ਅਡਲਟ ਮਟੀਰੀਅਲ ਵਾਲੇ ਪੇਜ 'ਤੇ ਨੈਗਟਿਵ ਕਰਨ ਵਾਲੇ ਲਿੰਕਸ ਨੂੰ ਵੀ ਪਲੇਟਫਾਰਮ ਹੁਣ ਕਮਿਊਨੀਟੀ ਗਾਈਡਲਾਇੰਸ ਦਾ ਉਲੰਘਣ ਮੰਨੇਗਾ।

ਫੇਸਬੁੱਕ ਦੇ ਸਪੋਕਸਪਰਸਨ ਨੇ ਕਿਹਾ ਕਿ ਅਸੀਂ ਆਪਣੀ ਕਮਿਊਨੀਟੀ ਸਟੈਂਡਰਡਸ ਅਪਡੇਟ ਕਰਦੇ ਰਹਿੰਦੇ ਹਾਂ। ਨਾਲ ਹੀ ਅਸੀਂ ਇਨ੍ਹਾਂ ਬਦਲਾਵਾਂ ਨੂੰ ਆਪਣੀ ਕਮਿਊਨੀਟੀ ਸਟੈਂਡਰਡਸ ਸਾਈਟ 'ਤੇ ਸ਼ੇਅਰ ਵੀ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਕਮਿਊਨੀਟੀ ਦੇ ਯੂਜ਼ਰਸ ਨੂੰ ਇਨ੍ਹਾਂ ਦੀ ਪੂਰੀ ਜਾਣਕਾਰੀ ਹੋਵੇ। ਪਲੇਟਫਾਰਮ ਦਾ ਕਹਿਣਾ ਹੈ ਕਿ ਇਸ ਅਪੇਡਟ ਨੂੰ ਨਾਲ ਪਾਲਿਸੀ ਜਾਂ ਇਸ ਦੇ ਟਰਮਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜਾਂ ਫਿਰ ਅਸੀਂ ਇਸ ਨੂੰ ਕਿਵੇਂ ਲਾਗੂ ਕਰਦੇ ਹਾਂ, ਇਸ 'ਚ ਕੁਝ ਨਵਾਂ ਨਹੀਂ ਹੈ। ਅਸੀਂ ਸਿਰਫ ਲੈਂਗਵੇਜ ਨੂੰ ਅਪਡੇਟ ਕੀਤਾ ਹੈ, ਜਿਸ ਨਾਲ ਇਸ ਨੂੰ ਕਮਿਊਨੀਟੀ ਲਈ ਬਿਹਤਰ ਬਣਾਇਆ ਜਾ ਸਕੇ। ਯੂਜ਼ਰਸ ਨੂੰ ਇਸ ਦੇ ਲਈ ਵੱਖ ਤੋਂ ਨੋਟੀਫਿਕੇਸ਼ਨਸ ਨਹੀਂ ਭੇਜਿਆ ਜਾ ਰਿਹਾ ਹੈ ਹਾਲਾਂਕਿ ਕਮਿਊਨੀਟੀ ਸਟੈਂਡਰਡਸ ਦਾ ਉਲੰਘਣ ਕਰਨ 'ਤੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।


Karan Kumar

Content Editor

Related News