ਗੂਗਲ ਤੇ ਫੇਸਬੁੱਕ ਨੇ ਦਿੱਤੀ ਆਪਣੇ ਕਰਮਚਾਰੀਆਂ ਨੂੰ ਦਸੰਬਰ ਤਕ ਵਰਕ ਫ੍ਰਾਮ ਹੋਮ ਦੀ ਸੁਵਿਧਾ

05/09/2020 9:15:34 PM

ਗੈਜੇਟ ਡੈਸਕ—ਅਲਫਾਬੈਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਰਮਚਾਰੀਆਂ ਦੀ ਸਹੂਲਤ ਲਈ ਉਨ੍ਹਾਂ ਨੂੰ ਸਾਲ 2020 ਦੇ ਆਖਿਰ ਤਕ ਘਰ ਤੋਂ ਕੰਮ (ਵਰਕ ਫ੍ਰਾਮ ਹੋਮ) ਕਰਨ ਦੀ ਸੁਵਿਧਾ ਦਿੱਤੀ ਹੈ। ਇਸ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਨੂੰ ਈ-ਮੇਲ ਕੀਤੀ ਗਈ ਸੀ ਜਿਸ ’ਚ ਜੂਨ ਤੋਂ ਪਹਿਲਾਂ ਦਫਤਰ ਆਉਣਾ ਸੰਭਵ ਨਹੀਂ ਹੈ। ਦੱਸਣਯੋਗ ਹੈ ਕਿ ਹੁਣ ਵਰਕ ਫ੍ਰਾਮ ਹੋਮ ਦੀ ਮਿਆਦ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

ਜ਼ਰੂਰੀ ਕੰਮ ਹੋਣ ’ਤੇ ਆਉਣ ਹੋਵੇਗਾ ਦਫਤਰ
ਤੁਹਾਨੂੰ ਦੱਸ ਦੇਈਏ ਕਿ 6 ਜੁਲਾਈ ਨੂੰ ਫੇਸਬੁੱਕ ਦੇ ਆਫਿਸ ਖੁੱਲ ਜਾਣਗੇ, ਪਰ ਜੋ ਲੋਕ ਘਰ ਤੋਂ ਕੰਮ ਕਰ ਰਹੇ ਹਨ ਉਹ ਦਸੰਬਰ ਦੇ ਆਖਿਰ ਤਕ ਘਰ ਤੋਂ ਹੀ ਕੰਮ ਕਰਨਗੇ। ਜੇਕਰ ਕੋਈ ਜ਼ਰੂਰੀ ਕੰਮ ਪੈਂਦਾ ਹੈ ਤਾਂ ਹੀ ਕਰਮਚਾਰੀ ਨੂੰ ਦਫਤਰ ’ਚ ਆਉਣਾ ਹੋਵੇਗਾ। ਫੇਸਬੁੱਕ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਰਮਚਾਰੀ ਦਫਤਰ ਤੋਂ ਦੂਰ ਆਪਣਾ ਕੰਮ ਜਾਰੀ ਰੱਖ ਸਕਦੇ ਹਨ, ਉਹ ਸਾਲ ਦੇ ਆਖਿਰ ਤਕ ਵਰਕ ਫ੍ਰਮ ਹੋਮ ਦੀ ਸੁਵਿਧਾ ਲੈ ਸਕਦੇ ਹਨ। ਉਥੇ ਅਲਫਾਬੈਟ ਦੇ ਸੀ.ਈ.ਓ. ਸੁੰਦਰ ਪਿਚਾਈ ਦਾ ਵੀ ਕਹਿਣਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਦਾ ਕੰਮ ਘਰੋਂ ਹੋ ਸਕਦਾ ਹੈ ਉਹ ਆਪਣਾ ਕੰਮ ਸਾਲ ਦੇ ਆਖਿਰ ਤਕ ਘਰ ਤੋਂ ਕਰ ਸਕਦੇ ਹਨ ਪਰ ਜਿਨ੍ਹਾਂ ਦਾ ਕੰਮ ਘਰ ਤੋਂ ਨਹੀਂ ਹੋ ਸਕਦਾ ਭਾਵ ਜਿਨ੍ਹਾਂ ਨੂੰ ਕੰਮ ਕਰਨ ਲਈ ਆਫਿਸ ਆਉਣਾ ਪੈਂਦਾ ਹੈ ਉਹ ਜੁਲਾਈ ਤੋਂ ਆਫਿਸ ਆਉਣਾ ਸ਼ੁਰੂ ਕਰ ਸਕਦੇ ਹਨ।


Karan Kumar

Content Editor

Related News