ਬਗ ਲੱਭਣ ਵਾਲੇ ਭਾਰਤੀ ਨੂੰ ਫੇਸਬੁੱਕ ਨੇ ਦਿੱਤਾ 10 ਲੱਖ ਰੁਪਏ ਦਾ ਇਨਾਮ

Wednesday, Mar 09, 2016 - 01:26 PM (IST)

ਬਗ ਲੱਭਣ ਵਾਲੇ ਭਾਰਤੀ ਨੂੰ ਫੇਸਬੁੱਕ ਨੇ ਦਿੱਤਾ 10 ਲੱਖ ਰੁਪਏ ਦਾ ਇਨਾਮ

ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਲਾਗ-ਇੰਨ ''ਚ ਬਗ ਲੱਭਣ ਵਾਲੇ ਬੈਂਗਲੁਰੂ ਦੇ ਸੁਰੱਖਿਆ ਖੋਜਕਾਰ ਆਨੰਦ ਪ੍ਰਕਾਸ਼ ਨੂੰ ਕੰਪਨੀ ਨੇ 15 ਹਜ਼ਾਰ ਡਾਲਰ (10 ਲੱਖ ਰੁਪਏ) ਦਾ ਇਨਾਮ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਬਗ ਇੰਨਾ ਖਤਰਨਾਕ ਹੈ ਜਿਸ ਦੀ ਮਦਦ ਨਾਲ ਕੋਈ ਵੀ ਹੈਕਰ ਕਿਸੇ ਯੂਜ਼ਰ ਦੇ ਮੈਸੇਜ, ਤਸਵੀਰਾਂ ਅਤੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਜਾਣਕਾਰੀ ਹਾਸਲ ਕਰਕੇ ਇਨ੍ਹਾਂ ਦੀ ਗਲਤ ਵਰਤੋਂ ਕਰ ਸਕਦਾ ਸੀ। 
ਆਨੰਦ ਪ੍ਰਕਾਸ਼ ਨੇ ਇਕ ਬਲਾਗ ਪੋਸਟ ''ਚ ਕਿਹਾ ਕਿ ਫੇਸਬੁੱਕ ਨੇ ਉਨ੍ਹਾਂ ਵੱਲੋਂ ਲੱਭੇ ਗਏ ਬਗ ਨੂੰ ਪਛਾਣਿਆ ਅਤੇ ਉਸ ਨੂੰ ਠੀਕ ਕੀਤਾ। ਭਾਦਰਾ, ਰਾਜਸਥਾਨ ਦੇ ਰਹਿਣ ਵਾਲੇ ਆਨੰਦ ਪ੍ਰਕਾਸ਼ ਵੇਲੂਰ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ''ਚ ਬੀ-ਟੈੱਕ ਹੈ, ਜੋ ਅਜੇ ਈ-ਕਾਮਰਸ ਕੰਪਨੀ ''ਚ ਬਤੌਰ ਸਕਿਓਰਿਟੀ ਐਕਸਪਰਟ ਦਾ ਕੰਮ ਕਰਦੇ ਹਨ। ਪ੍ਰਕਾਸ਼ ਨੇ ਫੇਸਬੁੱਕ ਦੀ ਸਕਿਓਰਿਟੀ ਟੀਮ ਨੂੰ 22 ਫਰਵਰੀ ਨੂੰ ਇਸ ਨਾਲ ਸਬੰਧਿਤ ਰਿਪੋਰਟ ਭੇਜੀ ਸੀ। 
ਫੇਸਬੁੱਕ ਸਮੇਤ ਟੈਕਨਾਲੋਜੀ ਨਾਲ ਜੁੜੀਆਂ ਦੁਨੀਆ ਦੀਆਂ ਤਮਾਮ ਵੱਡੀਆਂ ਕੰਪਨੀਆਂ ਬਗ ਲੱਭਣ ''ਤੇ ਇਨਾਮ ਦੇਣ ਵਰਗੇ ਪ੍ਰੋਗਰਾਮ ਚਲਾਉਂਦੀਆਂ ਰਹਿੰਦੀਆਂ ਹਨ। ਇਸ ਦਾ ਮਕਸਦ ਇਹ ਜਾਣਨਾ ਹੁੰਦਾ ਹੈ ਕਿ ਉਨ੍ਹਾਂ ਦੇ ਸਿਸਟਮ ''ਚ ਖਾਮੀਆਂ ਕਿਥੇ ਹਨ। ਇਕ ਰਿਪੋਰਟ ਮੁਤਾਬਕ, ਪ੍ਰਕਾਸ਼ ਨੇ ਕਈ ਮੌਕਿਆਂ ''ਤੇ ਇਸ ਤਰ੍ਹਾਂ ਦੇ ਬਗ ਨੂੰ ਲੱਭ ਕੇ 1 ਕਰੋੜ ਰੁਪਏ ਤੱਕ ਕਮਾਏ ਹਨ। ਬਗ ਦੀ ਤਲਾਸ਼ ਕਰਨ ਅਤੇ ਉਸ ਨੂੰ ਰਿਪੋਰਟ ਕਰਨ ਲਈ ਆਨੰਦ ਨੂੰ ਫੇਸਬੁੱਕ ਨੇ 4th ਰੈਂਕ ਦਿੱਤਾ ਹੈ।


Related News