ਫੇਸਬੁੱਕ ਦੀ ਥਾਂ ਲੈ ਰਹੀਆਂ ਹਨ ਇਹ ਸੋਸ਼ਲ ਮੀਡੀਆ ਸਾਈਟਾਂ

Sunday, Nov 27, 2016 - 03:23 PM (IST)

ਫੇਸਬੁੱਕ ਦੀ ਥਾਂ ਲੈ ਰਹੀਆਂ ਹਨ ਇਹ ਸੋਸ਼ਲ ਮੀਡੀਆ ਸਾਈਟਾਂ
ਜਲੰਧਰ- ਸਭ ਤੋਂ ਵੱਡੀ ਸੋਸ਼ਲ ਸਾਈਟ ਫੇਸਬੁੱਕ ਨੂੰ 1.5 ਬਿਲੀਅਨ ਤੋਂ ਵੀ ਜ਼ਿਆਦਾ ਲੋਕ ਹਰ ਮਹੀਨੇ ਇਸਤੇਮਾਲ ਕਰਦੇ ਹਨ। ਲੋਕਾਂ ''ਚ ਫੇਸਬੁੱਕ ਕਾਫੀ ਲੋਕਪ੍ਰਿਅ ਹੋ ਚੁੱਕੀ ਹੈ। ਕੀ ਤੁਸੀਂ ਜਾਣਦੇ ਹੋ ਕਿ ਕਈ ਅਜਿਹੀਆਂ ਸਾਈਟਾਂ ਵੀ ਹਨ ਜਿਨ੍ਹਾਂ ਨੂੰ ਤੁਸੀਂ ਫੇਸਬੁੱਕ ਦੀ ਥਾਂ ਇਸਤੇਮਾਲ ਕਰ ਸਕਦੇ ਹੋ। ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਸਾਈਟਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਫੇਸਬੁੱਕ ਦੇ ਬਦਲ ਦੇ ਤੌਰ ''ਤੇ ਇਸਤੇਮਾਲ ਕਰ ਸਕਦੇ ਹਨ। 
 
Google+
ਫੇਸਬੁੱਕ ਤੋਂ ਬਾਅਦ ਗੂਗਲ+ ਨੈੱਟਵਰਕਿੰਗ ਸਰਵਿਸ ਦਾ ਬਿਹਤਰ ਬਦਲ ਹੈ। ਇਥੇ ਤੁਸੀਂ ਆਪਣੀ ਪ੍ਰੋਫਾਇਲ ਬਣਾ ਸਕਦੇ ਹੋ। ਇਸ ਦੇ ਨਾਲ ਹੀ ਕਿਸੇ ਵੀ ਯੂਜ਼ਰ ਜਾਂ ਕਮਿਊਨਿਟੀ ਨੂੰ ਫਾਅਲੋ ਕਰ ਸਕਦੇ ਹੋ। ਇਸ ਦੀ ਨਿਊਜ਼ ਫੀਡ ਨੂੰ ਤੁਸੀਂ ਆਪਣਏ ਮਨ-ਮੁਤਾਬਕ ਬਦਲ ਸਕਦੇ ਹੋ। 
 
Reddit
Reddit ਦੁਨੀਆ ਦੀ ਕਾਫੀ ਲੋਕਪ੍ਰਿਅ ਸਾਈਟ ਹੈ। ਹਾਲਾਂਕਿ ਇਹ ਸਾਈਟ ਖਾਸਤੌਰ ''ਤੇ ਖਬਰਾਂ ਇਕੱਠੀਆਂ ਕਰਨ ਆਨਲਾਈਨ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਬਣਾਈ ਗਈ ਸੀ। ਇਸ ਵਿਚ ਯੂਜ਼ਰ ਨੂੰ 796s ਭੇਜਣ ਵਰਗੇ ਫੀਚਰਸ ਵੀ ਮਿਲਦੇ ਹਨ। ਇਸ ਦੀ ਆਫੀਸ਼ੀਅਲ ਐਪ ਹੈ ਜੋ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ''ਤੇ ਕੰਮ ਕਰਦੀ ਹੈ। 
 
Quora
ਇਹ ਵੈੱਬਸਾਈਟ ਸੁਆਲ ਅਤੇ ਜੁਆਬ ਲਈ ਬਣਾਈ ਗਈ ਹੈ। ਯੂਜ਼ਰ ਇਥੇ ਕਿਸੇ ਵੀ ਤਰ੍ਹਾਂ ਦਾ ਸੁਆਲ ਪੁੱਛ ਸਕਦੇ ਹਨ। Quora ''ਚ ਤੁਸੀਂ ਆਪਣਏ ਮਨ-ਮੁਤਾਬਕ ਸੁਆਲ ਅਤੇ ਉਨ੍ਹਾਂ ਦੇ ਜੁਆਬ ਬਣਾ ਕੇ ਸੇਵ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਆਪਣੇ ਸੁਆਲਾਂ ਦੇ ਜੁਆਬ ਦੇਣ ਲਈ ਦੂਜੇ ਨੂੰ ਵੀ ਸੱਦਾ ਭੇਜ ਸਕਦੇ ਹਨ। 
 
Ello
ਨਵੀਂ ਵੈੱਬਸਾਈਟ ਹੋਣ ਦੇ ਬਾਵਜੂਦ ਵੀ Ello ਨੇ ਆਪਣੀ ਇਕ ਵੱਖਰੀ ਥਾਂ ਬਣਾਈ ਹੈ। ਇਹ ਸਾਈਟ ਖਾਸਤੌਰ ''ਤੇ ਆਰਟਿਸਟ, ਡਿਜ਼ਾਈਨਰ ਅਤੇ ਕ੍ਰਿਏਟਰਜ਼ ਲਈ ਬਣਾਈ ਗਈ ਹੈ। 
 
Couple
ਜ਼ਾਹਰ ਹੈ ਕਿ ਫੇਸਬੁੱਕ ਫੋਟੋਜ਼ ਸ਼ੇਅਰ ਕਰਨ ਦਾ ਇਕ ਬਹੁਤ ਵੱਡਾ ਜ਼ਰੀਆ ਹੈ ਪਰ ਜੇਕਰ ਤੁਸੀਂ ਆਪਣੇ ਸਾਥੀ ਦੇ ਨਾਲ ਛੋਟੀਆਂ-ਛੋਟੀਆਂ ਯਾਦਾਂ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਇਹ ਸਾਈਟ ਕਾਫੀ ਬਿਹਤਰ ਹੈ।

Related News