ਫੇਸਬੁੱਕ ’ਚ ਆਇਆ ਨਵਾਂ ਬਟਨ, ਇਕ ਕਲਿੱਕ ’ਤੇ ਡਿਲੀਟ ਹੋਵੇਗਾ ਸ਼ੇਅਰ ਕੀਤਾ ਡਾਟਾ

01/28/2020 6:12:10 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਚ ਇਕ ਨਵਾਂ ਬਟਨ ਆਇਆ ਹੈ। ਫੇਸਬੁੱਕ ’ਚ ਆਏ ਇਸ ਬਟਨ ਦੀ ਮਦਦ ਨਾਲ ਤੁਸੀਂ ਥਰਡ ਪਾਰਟੀ ਐਪਸ ਅਤੇ ਵੈੱਬਸਾਈਟਾਂ ਦੇ ਨਾਲ ਸ਼ੇਅਰ ਕੀਤੇ ਗਏ ਡਾਟਾ ਨੂੰ ਡਿਲੀਟ ਕਰ ਸਕੋਗੇ। ਇੰਟਰਨੈੱਟ ਦਾ ਇਸਤੇਮਾਲ ਕਰਦੇ ਸਮੇਂ ਢੇਰਾਂ ਵੈੱਬਸਾਈਟਾਂ ਦੇ ਨਾਲ ਇਹ ਡਾਟਾ ਸ਼ੇਅਰ ਹੁੰਦਾ ਹੈ ਕਿ ਤੁਸੀਂ ਫੇਸਬੁੱਕ ’ਤੇ ਕੀ ਕਰ ਰਹੇ ਹੋ। ਇਸ ਤੋਂ ਇਲਾਵਾ, ਕਈ ਵੈੱਬਸਾਈਟਾਂ ਅਤੇ ਐਪਸ ’ਚ ਫੇਸਬੁੱਕ ਦੀ ਮਦਦ ਨਾਲ ਲਾਗ-ਇਨ ਕਰਨ ਦਾ ਆਪਸ਼ਨ ਮਿਲਦਾ ਹੈ। ਅਜਿਹਾ ਕਰਨ ’ਤੇ ਫੇਸਬੁੱਕ ਅਕਾਊਂਟ ਨਾਲ ਜੁੜਿਆ ਕੁਝ ਡਾਟਾ ਵੀ ਇਨ੍ਹਾਂ ਸਾਈਟਾਂ ਅਤੇ ਐਪਸ ਦੇ ਨਾਲ ਸ਼ੇਅਰ ਹੁੰਦਾ ਹੈ। 

ਆਪਣੇ ਯੂਜ਼ਰਜ਼ ਬਾਰੇ ਬਹੁਤ ਕੁਝ ਜਾਣਦੀ ਹੈ ਫੇਸਬੁੱਕ
ਦੁਨੀਆ ਦੇ ਸਭ ਤੋਂ ਵੱਡੇ ਐਡਵਰਟਾਈਜ਼ਰਜ਼ ’ਚ ਸ਼ਾਮਲ ਫੇਸਬੁੱਕ ਆਪਣੇ ਯੂਜ਼ਰਜ਼ ਬਾਰੇ ਬਹੁਤ ਕੁਝ ਜਾਣਦੀ ਹੈ। ਅਜਿਹੇ ’ਚ ਵੈੱਬਸਾਈਟਾਂ ਜਾਂ ਐਪਸ ਕੋਲ ਤੁਹਾਡਾ ਡਾਟਾ ਹੋਣਾ ਤੁਹਾਡੀ ਪਸੰਦ ਨਾਲ ਜੁੜੇ ਐਡਸ ਦਿਖਾਉਣ ’ਚ ਮਦਦ ਕਰਦਾ ਹੈ। ਨਾਲ ਹੀ ਕਸਟਮਰਸ ਨੂੰ ਆਕਰਸ਼ਿਤ ਕਰਨ ਲਈ ਸੋਸ਼ਲ ਪ੍ਰੋਫਾਈਲ ਨਾਲ ਜੁੜੇ ਡਾਟਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਦਾਹਰਣ ਲਈ, ਫੇਸਬੁੱਕ ਜਾਣਦੀ ਹੈ ਕਿ ਕੋਈ ਯੂਜ਼ਰ ਜੁੱਤੇ ਖਰੀਦਣ ’ਚ ਦਿਲਚਸਪੀ ਦਿਖਾ ਰਿਹਾ ਹੈ ਜਾਂ ਫਿਰ ਉਸ ਨੇ ਨਵੇਂ ਕਪੜੇ ਖਰੀਦਣੇ ਹਨ। ਇਸੇ ਹਿਸਾਬ ਨਾਲ ਫੇਸਬੁੱਕ ਸਾਈਟ ’ਤੇ ਐਡ ਵੀ ਦਿਖਾਉਂਦੀ ਹੈ।

ਲਾਂਚ ਹੋਇਆ ਨਵਾਂ ਟੂਲ
ਫੇਸਬੁੱਕ ਡਾਟਾ ਨਾਲ ਜੁੜੀ ਇਹ ਪ੍ਰਕਿਰਿਆ ਹੁਣ ਤਕ ਛੁਪੀ ਰਹੀ ਹੈ ਅਤੇ ਕਈ ਚੀਜ਼ਾਂ ਸਾਹਮਣੇ ਨਹੀਂ ਆਈਆਂ ਸਨ। ਹਾਲਾਂਕਿ, ਪਲੇਟਫਾਰਮ ਹੁਣ ਯੂਜ਼ਰਜ਼ ਦੀ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਗੰਭੀਰ ਹੋਇਆ ਹੈ ਅਤੇ ਯੂਜ਼ਰਜ਼ ਨੂੰ ਪ੍ਰਾਈਵੇਸੀ ਚੈਕਅਪ ਦੇ ਆਪਸ਼ਨ ਦੇ ਰਿਹਾ ਹੈ। ਇਸੇ ਕੜੀ ’ਚ ਫੇਸਬੁੱਕ ਨੇ ਹੁਣ ਇਕ ਨਵਾਂ ਟੂਲ ‘ਆਫ-ਫੇਸਬੁੱਕ ਐਕਟੀਵਿਟੀ’ ਲਾਂਚ ਕੀਤਾ ਹੈ। ਮਾਰਕ ਜ਼ੁਕਰਬਰਗ ਨੇ ਕਿਹਾ ਕਿ ਅਗਲੇ ਦਹਾਕੇ ’ਚ ਸਾਡਾ ਫੋਕਸ ਯੂਜ਼ਰਜ਼ ਦੀ ਡਾਟਾ ਪ੍ਰਾਈਵੇਸੀ ’ਤੇ ਰਹੇਗਾ ਅਤੇ ਇਸ ’ਤੇ ਸਾਨੂੰ ਕਾਫੀ ਕੰਮ ਕਰਨਾ ਹੈ। 


Related News