ਫੇਸਬੁੱਕ ਦੇ ਡੈਸਕਟਾਪ ਵਰਜਨ ''ਚ ਸ਼ਾਮਿਲ ਕੀਤਾ ਨਵਾਂ ਕ੍ਰਿਏਟ ਬਟਨ

Thursday, Aug 23, 2018 - 06:57 PM (IST)

ਫੇਸਬੁੱਕ ਦੇ ਡੈਸਕਟਾਪ ਵਰਜਨ ''ਚ ਸ਼ਾਮਿਲ ਕੀਤਾ ਨਵਾਂ ਕ੍ਰਿਏਟ ਬਟਨ

ਜਲੰਧਰ- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਡੈਸਕਟਾਪ ਵਰਜ਼ਨ 'ਤੇ ਇਕ ਨਵਾਂ ਕ੍ਰਿਏਟ ਬਟਨ ਜੋੜਿਆ ਗਿਆ ਹੈ। ਇਹ ਬਟਨ ਫੇਸਬੁੱਕ ਦੇ ਡੈਸਕਟਾਪ ਵਰਜਨ 'ਚ ਰਾਈਟ ਟਾਪ 'ਚ ਵਿਖਾਈ ਦੇ ਰਿਹੇ ਹੈ। ਇਸ ਬਟਨ ਦੇ ਰਾਹੀਂ ਯੂਜ਼ਰਸ ਨੂੰ ਫੇਸਬੁੱਕ ਪੇਜ ਬਣਾਉਣ ਜਾਂ ਇਸ਼ਤਿਹਾਰ ਪੋਸਟ ਕਰਨ ਜਿਹੇ ਆਪਸ਼ਨ ਮਿਲਣਗੇ।

Cnet ਨੇ ਅਗਸਤ ਦੀ ਸ਼ਰੂਆਤ 'ਚ ਇਕ ਰਿਪੋਰਟ ਕੀਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਮਾਰਕ ਜ਼ਕਰਬਰਗ ਦੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਦੇ ਡੈਸਕਟਾਪ ਵਰਜਨ 'ਤੇ ਕ੍ਰਿਏਟ ਬਟਨ ਦੀ ਟੈਸਟਿੰਗ ਕਰ ਰਹੀ ਹੈ।PunjabKesari

ਇਸ ਨਵੇਂ ਬਟਨ 'ਤੇ ਗੱਲ ਕਰਦੇ ਹੋਏ ਫੇਸਬੁੱਕ ਵਲੋਂ ਕਿਹਾ ਗਿਆ ਸੀ ਕਿ ਕ੍ਰਿਏਟ ਬਟਨ ਦੀ ਟੈਸਟਿੰਗ ਦੁਨੀਆਭਰ 'ਚ ਕੀਤੀ ਜਾ ਰਹੀ ਹੈ। ਇਸ ਨੂੰ ਆਉਣ ਵਾਲੇ ਹਫਤੀਆਂ 'ਚ ਸਾਰੇ ਦੁਨੀਆਭਰ ਦੇ ਸਾਰੇ ਯੂਜ਼ਰਸ ਨੂੰ ਉਪਲੱਬਧ ਕਰਾ ਦਿੱਤਾ ਜਾਵੇਗਾ। ਫਿਲਹਾਲ ਇਸਦੀ ਟੈਸਟਿੰਗ+ ਸਾਈਨ ਬਟਨ ਦੇ ਨਾਲ ਕੀਤੀ ਜਾ ਰਹੀ ਹੈ।

ਬਹਰਹਾਲ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਕ੍ਰਿਏਟ ਬਟਨ ਦੀ ਟੈਸਟਿੰਗ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਨੂੰ ਸਾਰੇ ਯੂਜ਼ਰਸ ਲਈ ਉਪਲੱਬਧ ਕਰਾ ਦਿੱਤਾ ਗਿਆ ਹੈ। ਫੇਸਬੁੱਕ ਪੇਜ ਦੇ ਟਾਪ 'ਤੇ ਦਿੱਤੇ ਗਏ ਕ੍ਰਿਏਟ ਬਟਨ ਨੂੰ ਕਲਿਕ ਕਰਨ 'ਤੇ ਇਕ ਡਰਾਪ-ਡਾਊਨ ਮੈਨਿਊ ਓਪਨ ਹੁੰਦਾ ਹੈ। ਇੱਥੇ ਯੂਜ਼ਰਸ ਨੂੰ ਇਕ ਬਰਾਂਡ ਪੇਜ ਇਕ ਇਸ਼ਤਿਹਾਰ ਪੇਜ, ਇਕ ਗਰੁੱਪ, ਇਕ ਈਵੈਂਟ ਜਾਂ ਇਕ ਮਾਰਕੀਟਪਲੇਸ ਲਿਸਟਿੰਗ ਬਣਾਉਣ ਦੀ ਆਪਸ਼ਨ ਮਿਲਦਾ ਹੈ।


Related News