ਬਿਨਾਂ ਪਾਸਵਰਡ ਦੇ ਵੀ ਖੁਲ੍ਹ ਸਕਦੈ ਫੇਸਬੁੱਕ ਅਕਾਊਂਟ!
Monday, Mar 07, 2016 - 12:49 PM (IST)

ਜਲੰਧਰ— ਆਪਣੇ ਫੇਸਬੁੱਕ ਦੇ ਪਾਸਵਰਡ ਨੂੰ ਲੈ ਕੇ ਅਸੀਂ ਕਿੰਨੇ ਅਲਰਟ ਰਹਿੰਦੇ ਹਾਂ ਕਿ ਕਿਤੇ ਗਲਤੀ ਨਾਲ ਵੀ ਇਹ ਕਿਸੇ ਨੂੰ ਪਤਾ ਨਾ ਲੱਗ ਜਾਵੇ। ਥੋੜਾ ਵੀ ਸ਼ੱਕ ਹੋਣ ''ਤੇ ਅਸੀਂ ਤੁਰੰਤ ਆਪਣਾ ਪਾਸਰਵਡ ਬਦਲ ਦਿੰਦੇ ਹਾਂ ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਕਿਸੇ ਨੂੰ ਸਾਡੇ ਸੀਕ੍ਰੇਟ ਬਾਰੇ ਪਤਾ ਨਾ ਲੱਗ ਜਾਵੇ।
ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਫੇਸਬੁੱਕ ਪਾਸਵਰਡ ਬਿਲਕੁਲ ਸੇਫ ਹੈ ਅਤੇ ਤੁਹਾਡਾ ਪਾਸਵਰਡ ਜਾਣੇ ਬਿਨਾਂ ਕੋਈ ਫੇਸਬੁੱਕ ਅਕਾਊਂਟ ਨਹੀਂ ਖੋਲ੍ਹ ਸਕਦਾ ਤਾਂ ਇਹ ਸੱਚ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਲੋਕ ਹਨ ਜੋ ਬਿਨਾਂ ਪਾਸਵਰਡ ਦੇ ਵੀ ਤੁਹਾਡਾ ਅਕਾਊਂਟ ਖੋਲ੍ਹ ਸਕਦੇ ਹਨ।
ਦਰਅਸਲ, ਫੇਸਬੁੱਕ ਨੇ ਆਪਣੇ ਕੁਝ ਕਰਮਚਾਰੀਆਂ ਨੂੰ ਬਿਨਾਂ ਕਿਸੇ ਪਾਸਵਰਡ ਦੇ ਕਿਸੇ ਦਾ ਵੀ ਅਕਾਊਂਟ ਖੋਲ੍ਹਣ ਦੀ ਸੁਵਿਧਾ ਦਿੱਤੀ ਹੋਈ ਹੈ। ਜਾਣਕਾਰੀ ਮੁਤਾਬਕ, ਫੇਸਬੁੱਕ ਨੇ ਇਹ ਸੁਵਿਧਾ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਦਿੱਤੀ ਹੈ। ਫੇਸਬੁੱਕ ਕੇ ਇਹ ਸਪੱਸ਼ਟ ਕੀਤਾ ਹੈ ਕਿ ਇਸ ਸੁਵਿਧਾ ਨਾਲ ਕਿਸੇ ਵੀ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਕੋਈ ਖਤਰਾ ਨਹੀਂ ਹੈ ਅਤੇ ਵਿਸ਼ਵਾਸਘਾਤ ਕਰਨ ਵਾਲੇ ਕਰਮਚਾਰੀਆਂ ਨੂੰ ਫੌਰਨ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਉਂਝ ਵੀ ਇਹ ਸੁਵਿਧਾ ਕਰਮਚਾਰੀਆਂ ਨੂੰ ਕੁਝ ਖਾਸ ਕੰਮਾਂ ਨੂੰ ਪੂਰਾ ਕਰਨ ਲਈ ਦਿੱਤੀ ਜਾਂਦੀ ਹੈ।