Face App ਤੋਂ ਅਮਰੀਕਾ ਵੀ ਡਰਿਆ, ਚੋਰੀ ਕਰ ਸਕਦੈ ਤੁਹਾਡਾ ਪ੍ਰਾਈਵੇਟ ਡਾਟਾ

07/18/2019 3:35:02 PM

ਗੈਜੇਟ ਡੈਸਕ– ਇਨ੍ਹੀਂ ਦਿਨੀ ਸੋਸ਼ਲ ਮੀਡੀਆ ’ਤੇ ‘ਫੇਸ ਐਪ’ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੈਲੇਬ੍ਰਿਟੀਜ਼ ਤੋਂ ਲੈ ਕੇ ਆਮ ਯੂਜ਼ਰ ਤਕ ਹਰ ਕੋਈ ਇਸ ਐਪ ਦਾ ਇਸਤੇਮਾਲ ਕਰਕੇ ਆਪਣੇ ਬੁਢਾਪੇ ਦੀ ਤਸਵੀਰ ਨੂੰ ਦੇਖ ਰਿਹਾ ਹੈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਿਹਾ ਹੈ। ਡਿਵੈੱਲਪਰਾਂ ਦਾ ਮੰਨਣਾ ਹੈ ਕਿ ਇਹ ਐਪ ਯੂਜ਼ਰਜ਼ ਦੇ ਸਮਾਰਟਫੋਨ ਦੁਆਰਾ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਨੂੰ ਆਪਣੇ ਸਰਵਰ ’ਤੇ ਅਪਲੋਡ ਕਰ ਦਿੰਦੀ ਹੈ ਜਿਸ ਬਾਰੇ ਯੂਜ਼ਰ ਨੂੰ ਭਨਕ ਤਕ ਨਹੀਂ ਲਗਦੀ, ਜਿਸ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਖਤਰਾ ਹੈ। ਇਹੀ ਨਹੀਂ ਫੇਸ ਐਪ ਨੇ ਅਮਰੀਕਾ ਦੀ ਟੈਂਸ਼ਨ ਵੀ ਵਧਾ ਦਿੱਤੀ ਹੈ।

PunjabKesari

ਰਸ਼ੀਅਨ ਡਿਵੈੱਲਪਰਾਂ ਨੇ ਬਣਾਈ ਇਹ ਐਪ
ਬਹੁਤ ਘੱਟ ਲੋਕ ਜਾਣਦੇ ਹਨ ਕਿ ਫੇਸ ਐਪ ਨੂੰ ਰਸ਼ੀਅਨ ਡਿਵੈੱਲਪਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਐਪ ਨੂੰ ਸਾਲ 2017 ’ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇੰਨੇ ਸਾਲਾਂ ਬਾਅਦ ਇਹ ਐਪ ਆਪਣੇ ਓਲਡ ਫਿਲਟਰ ਕਾਰਨ ਵਾਇਰਲ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਫਿਲਮ ਸਟਾਰ ਤੋਂ ਲੈ ਕੇ ਕ੍ਰਿਕਟਰਜ਼, ਫੁੱਟਬਾਲਰਜ਼ ਅਤੇ ਕਈ ਹੋਰ ਸੈਲੇਬ੍ਰਿਟੀਜ਼ ਦੀਆਂ ਬੁਢਾਪੇ ਵਾਲੀਆਂ ਤਸਵੀਰ ਵਾਇਰਲ ਹੋਈਆਂ ਹਨ। ਹਾਲਤ ਇਹ ਹੋ ਗਈ ਹੈ ਕਿ ਫੇਸਬੁੱਕ ’ਤੇ ਲੋਕਾਂ ਦੀ ਪੂਰੀ ਟਾਈਮਲਾਈਨ ਬੁਢਾਪੇ ਵਾਲੀਆਂ ਫੋਟੋਜ਼ ਨਾਲ ਭਰ ਗਈਆਂ ਹਨ। 

PunjabKesari

ਰਸ਼ੀਅਨ ਐਪ ’ਤੇ ਚੁੱਕੇ ਅਮਰੀਕਾ ਨੇ ਸਵਾਲ, FBI ਨੂੰ ਜਾਂਚ ਲਈ ਕਿਹਾ
ਰਸ਼ੀਆ ਦੀ ਫੇਸ ਐਪ ਨੂੰ ਲੈ ਕੇ ਅਮਰੀਕਾ ਨੇ ਯੂਜ਼ਰ ਦੀ ਪ੍ਰਾਈਵੇਸੀ ਅਤੇ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਮਰੀਕੀ ਸੀਨੇਟ ਦੇ ਅਪਲਸੰਖਿਅਕ ਨੇਤਾ ਚਕ ਸ਼ੂਮਰ ਨੇ ਐੱਫ.ਬੀ.ਆਈ. ਅਤੇ ਫੇਡਰਲ ਟ੍ਰੇਡ ਕਮੀਸ਼ਨ ਨੂੰ ਇਕ ਪੱਤਰ ਲਿਖ ਕੇ ਇਸ ਐਪ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਵਿਚ ਫੇਸ ਐਪ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ ਗਿਆ ਹੈ   ਕਿਉਂਕਿ ਇਸ ਨੂੰ ਰੂਸ ਨੇ ਤਿਆਰ ਕੀਤਾ ਹੈ। ਇਸ ਐਪ ਰਾਹੀਂ ਹੈਕਰਾਂ ਦੀ ਪਹੁੰਚ ਲੱਖਾਂ ਅਮਰੀਕੀ ਨਾਗਰਿਕਾਂ ਦੇ ਫੋਨ ਤਕ ਹੋ ਗਈ ਹੈ ਜਿਸ ਨਾਲ ਰਾਸ਼ਟਰੀ ਸੁਰੱਖਿਆ ਦੇ ਨਾਲ ਖਿਲਵਾੜ ਹੋ ਸਕਦਾ ਹੈ।

PunjabKesari

ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਐਪ
ਫੇਸ ਐਪ ਏ.ਆਈ. ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਮਦਦ ਨਾਲ ਵਿਅਕਤੀ ਨੂੰ ਜਵਾਨ ਜਾਂ ਬੁੱਢਾ ਦਿਖਾਉਂਦੀ ਹੈ ਪਰ ਇਸ ਲਈ ਇਹ ਤੁਹਾਡੇ ਕੋਲੋਂ ਫੋਨ ਦੇ ਡਾਟਾ ਦੀ ਪਰਮਿਸ਼ਨ ਲੈ ਲੈਂਦੀ ਹੈ। ਆਈ.ਓ.ਐੱਸ. ਜਾਂ ਐਂਡਰਾਇਡ ਸਮਾਰਟਫੋਨ ’ਤੇ ਇਸ ਐਪ ਰਾਹੀਂ ਤਸਵੀਰ ਨੂੰ ਕਲਿੱਕ ਕਰਨ ਤੋਂ ਬਾਅਦ ਇਹ ਉਸ ਨੂੰ ਆਪਣੇ ਸਰਵਰ ’ਤੇ ਸੇਵ ਕਰ ਦਿੰਦੀ ਹੈ ਜਿਸ ਤੋਂ ਬਾਅਦ ਇਸ ਤੇ ਫਿਲਟਰ ਲਗਾਏ ਜਾਂਦੇ ਹਨ। 

ਕਿਵੇਂ ਪੈਦਾ ਹੋ ਰਿਹਾ ਯੂਜ਼ਰ ਨੂੰ ਖਤਰਾ
ਫੇਸ ਐਪ ਡਾਟਾ ਨੂੰ ਆਪਣੇ ਸਰਵਰ ’ਤੇ ਸੇਵ ਕਰਦੀ ਹੈ ਜਿਸ ਦਾ ਇਸਤੇਮਾਲ ਭਵਿੱਖ ’ਚ ਜਨਤਕ ਰੂਪ ਨਾਲ ਕੀਤਾ ਜਾ ਸਕਦਾ ਹੈ। ਐਪ ਦੀ ਪਾਲਿਸੀ ਤੋਂ ਪਤਾ ਲੱਗਦਾ ਹੈ ਕਿ ਇਹ ਤੁਹਾਡੇ ਡਾਟਾ ਦਾ ਇਸਤੇਮਾਲ ਟੈਲੀਮਾਰਕੀਟਿੰਗ ਅਤੇ ਐਡਸ ਦਿਖਾਉਣ ਲਈ ਕਰ ਸਕਦੀ ਹੈ। 

PunjabKesari

ਫੇਸ ਐਪ ਨੇ ਦਿੱਤੀ ਪ੍ਰਤੀਕਿਰਿਆ
ਫੇਸ ਐਪ ਨੇ ਕਿਹਾ ਹੈ ਕਿ ਕੰਪਨੀ ਨੂੰ ਕਈ ਯੂਜ਼ਰਜ਼ ਦੀਆਂ ਰਿਕਵੈਸਟਾਂ ਮਿਲੀਆਂ ਹਨ ਜਿਨ੍ਹਾਂ ’ਚ ਉਨ੍ਹਾਂ ਨੇ ਆਪਣੇ ਡਾਟਾ ਨੂੰ ਕੰਪਨੀ ਦੇ ਸਰਵਰ ਤੋਂ ਰਿਮੂਵ ਕਰਨ ਦੀ ਗੱਲ ਕਹੀ ਹੈ। ਫੇਸ ਐਪ ਡਾਟਾ ਨੂੰ ਰਸ਼ੀਆ ’ਚ ਟ੍ਰਾਂਸਫਰ ਨਹੀਂ ਕਰ ਰਹੀ। ਉਥੇ ਹੀ ਡਾਟਾ ਦੀ ਸਾਰੀ ਪ੍ਰੋਸੈਸਿੰਗ ਕਲਾਊਡ ਸਰਵਰ ’ਤੇ ਕੀਤੀ ਜਾਂਦੀ ਹੈ। ਅਸੀਂ ਸਿਰਫ ਉਸੇ ਫੋਟੋ ਨੂੰ ਅਪਲੋਡ ਕਰਦੇ ਹਾਂ ਜੋ ਐਪ ਤੋਂ ਖੁਦ ਕਲਿੱਕ ਕੀਤੀ ਗਈ ਹੋਵੇ। ਅਪਲੋਡ ਦੀ ਤਰੀਕ ਦੇ 48 ਘੰਟਿਆਂ ਦੇ ਅੰਦਰ ਹੀ ਫੋਟੋ ਨੂੰ ਅਸੀਂ ਆਪਣੇ ਸਰਵਰ ਤੋਂ ਡਿਲੀਟ ਕਰ ਦਿੰਦੇ ਹਾਂ। 


Related News