ਗੂਗਲ ਦੁਆਰਾ ਫਿਟਬਿਟ ਖਰੀਦੇ ਜਾਣ ''ਤੇ EU ਪ੍ਰਾਈਵੇਸੀ ਕੰਜ਼ਿਊਮਰ ਗਰੁੱਪ ਚਿੰਤਾ ''ਚ

05/14/2020 6:04:07 PM

ਗੈਜੇਟ ਡੈਸਕ— ਯੂਰਪੀ ਸੰਘ ਦੁਆਰਾ ਗੂਗਲ ਦੀ ਕੁਝ ਸਮੇਂ ਤੋਂ ਜਾਂਚ ਚੱਲ ਰਹੀ ਹੈ ਕਿਉਂਕਿ ਪ੍ਰਾਈਵੇਸੀ ਮਾਮਲੇ 'ਚ ਉਹ ਕਾਫੀ ਚਿੰਤਤ ਹਨ। ਰਾਊਟਰਸ ਦੀ ਰਿਪੋਰਟ ਮੁਤਾਬਕ, ਇਕ ਯੂਰਪੀ ਉਪਭੋਗਤਾ ਸਮੂਹ BEUC ਨੇ ਕਿਹਾ ਹੈ ਕਿ ਗੂਗਲ ਨੇ ਫਿਟਨੈੱਸ ਟ੍ਰੈਕਰ ਕੰਪਨੀ ਫਿਟਬਿਟ ਦਾ ਐਕਵਾਇਰ ਕੀਤਾ ਹੈ ਜਿਸ ਨਾਲ ਉਪਭੋਗਤਾਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਇਨੋਵੇਸ਼ਨ 'ਚ ਰੁਕਾਵਟ ਆ ਸਕਦੀ ਹੈ। ਜੇਕਰ ਗੂਗਲ ਹੁਣ ਤਕ ਦਾ ਕੋਵਿਡ-19 ਸੰਬੰਧਿਤ ਡਾਟਾ ਫਿਟਬਿਟ ਵਿਅਰੇਬਲਸ ਤੋਂ ਪਤਾ ਕਰ ਲੈਂਦੀ ਹੈ ਤਾਂ ਇਹ ਕੰਪਨੀ ਆਪਣੇ ਲਾਭ ਲਈ ਉਸ ਡਾਟਾ ਦਾ ਇਸਤੇਮਾਲ ਕਰਨ 'ਚ ਸਮਰੱਥ ਹੋਵੇਗੀ ਅਤੇ ਗਾਹਕਾਂ ਨੂੰ ਸਮਝਦੇ ਹੋਏ ਨਵੇਂ ਪ੍ਰੋਡਕਟ ਲਿਆਉਣ ਲਈ ਹੋਰ ਕੰਪਨੀਆਂ ਦੀ ਸਮਰੱਥਾ ਨੂੰ ਵੀ ਘੱਟ ਕਰ ਸਕਦੀ ਹੈ।

ਗੂਗਲ ਨੇ ਦਿੱਤਾ ਆਪਣਾ ਬਿਆਨ
ਗੂਗਲ ਨੇ ਪਿਛਲੇ ਸਾਲ ਨਵੰਬਰ 'ਚ ਫਿਟਬਿਟ ਕੰਪਨੀ ਦੇ ਨਾਲ ਡੀਲ ਕੀਤੀ ਸੀ। ਗੂਗਲ ਨੇ ਹਾਲਾਂਕਿ ਕਿਹਾ ਹੈ ਕਿ ਉਹ ਉਸ ਡਾਟਾ ਬਾਰੇ ਪਾਰਦਰਸ਼ੀ ਹੋਣਗੇ ਜਿਨ੍ਹਾਂ ਦਾ ਫਿਟਬਿਟ ਵਿਅਰੇਬਲਸ ਪਹਿਨਣ ਵਾਲੇ ਇਸਤੇਮਾਲ ਕਰਦੇ ਹਨ। ਗੂਗਲ ਨੇ ਰਾਊਟਰਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਸੀਂ ਕਦੇ ਵੀ ਕਿਸੇ ਨੂੰ ਵੀ ਵਿਅਕਤੀਗਤ ਜਾਣਕਾਰੀ ਨਹੀਂ ਵੇਚਾਂਗੇ। ਗੂਗਲ ਵਿਗਿਆਪਨਾਂ ਲਈ ਫਿਟਬਿਟ ਹੈਲਥ ਅਤੇ ਵੈਲਨੈੱਸ ਦਾ ਡਾਟਾ ਇਸਤੇਮਾਲ ਨਹਾਂ ਕਰੇਗੀ ਅਤੇ ਅਸੀਂ ਫਿਟਬਿਟ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਡਾਟਾ ਦਾ ਰੀਵਿਊ ਕਰਨ, ਮੂਵ ਕਰਨ ਜਾਂ ਡਿਲੀਟ ਕਰਨ ਦਾ ਆਪਸ਼ਨ ਦੇਵਾਂਗੇ। ਗੂਗਲ ਹੁਣ ਐਂਟੀਟਰੱਸਟ ਰੈਗੁਲੇਟਰਸ ਨੂੰ ਪਹਿਲੇ ਸੌਦੇ ਬਾਰੇ ਬਾਰੀਕੀ ਨਾਲ ਦੱਸ ਰਹੀ ਹੈ।


Rakesh

Content Editor

Related News