ਇਸ ਕੰਪਨੀ ਨੇ ਕੀਤੀ ਭਾਰਤ ’ਚ ਪਹਿਲੀ 5G Video Call (ਵੀਡੀਓ)

10/16/2019 2:07:38 PM

ਗੈਜੇਟ ਡੈਸਕ– ਇੰਡੀਆ ਮੋਬਾਇਲ ਕਾਂਗਰਸ ’ਚ ਸਵੀਡਿਸ਼ ਟੈਲੀਕਾਮ ਗਿਅਰ ਮੇਕਰ ਏਰੀਕਸਨ ਨੇ ਮੰਗਲਵਾਰ ਨੂੰ ਮਿਲੀਮੀਟਰਵੇਵ (MMW) ’ਤੇ ਦੇਸ਼ ’ਚ ਪਹਿਲੀ 5ਜੀ ਵੀਡੀਓ ਕਾਲ (ਡੈਮੋਸਟ੍ਰੇਟ) ਕਰਨ ਲਈ ਚਿਪ ਮੇਕਰ ਕੁਆਲਕਾਮ ਟੈਕਨਾਲੋਜੀਜ਼ ਦੇ ਨਾਲ ਹੱਥ ਮਿਲਾਇਆ। ਸਨੈਪਡ੍ਰੈਗਨ 850 ਮੋਬਾਇਲ ਪਲੇਟਫਾਰਮ X 50 5ਜੀ ਮਾਡਮ-RPF ਸਿਸਟਮ ਅਤੇ ਏਰਿਕਸਨ ਦੇ 5ਜੀ ਪਲੇਟਫਾਰਮ ਦੇ ਨਾਲ ਇਕ ਸਮਾਰਟਫੋਨ ਦਾ ਇਸਤੇਮਾਲ ਕਰਕੇ ਇਹ ਡੈਮੋਸਟ੍ਰੇਸ਼ਨ ਕੀਤਾ ਗਿਆ।

PunjabKesari

ਏਰਿਕਸਨ ਸਾਊਥ ਈਸਟ ਏਸ਼ੀਆ, ਓਸੀਆਨਾ ਐਂਡ ਇੰਡੀਆ ਦੇ ਪ੍ਰਮੁੱਖ ਨੁੰਜਿਓ ਮਤਰਿਲੋ ਨੇ ਕਿਹਾ ਕਿ ਭਾਰਤ ਦਾ 5ਜੀ ਦਿਸ਼ਾ ਦੀ ਯਾਤਰਾ ’ਚ ਇਹ ਇਕ ਮਹੱਤਵਪੂਰਨ ਕਦਮ ਹੈ। 5ਜੀ ਦੇ ਅਸਲ ਲਾਭਾਂ ਨੂੰ ਸਾਂਝੇਦਾਰੀ ਅਤੇ ਸਹਿਯੋਗ ਰਾਹੀਂ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, 5ਜੀ ਵੀਡੀਓ ਕਾਲ ਅਤੇ ਕੁਆਲਕਾਮ ਟੈਕਨਾਲੋਜੀ ਦੇ ਨਾਲ ਸਾਡਾ ਸਹਿਯੋਗ ਇਸ ਗੱਲ ਦਾ ਸਬੂਤ ਹੈ। 

 

ਲਾਈਵ ਮਿੰਟ ’ਤੇ ਛਪੀ ਖਬਰ ਮੁਤਾਬਕ, ਉੱਤਰ ਅਮਰੀਕਾ ’ਚ ਮਿਲੀਮੀਟਰਵੇਵ (MMW) 5ਜੀ ਨੈੱਟਵਰਕਸ ਕਮਰਸ਼ਲ ਹੈ ਅਤੇ ਇਹ ਜਪਾਨ ਅਤੇ ਕੋਰੀਆ ਸਮੇਤ ਕਈ ਉੱਨਤ ਦੇਸ਼ਾਂ ’ਚ ਸ਼ੁਰੂ ਕੀਤਾ ਜਾ ਰਿਹਾ ਹੈ। ਇਥੇ 5ਜੀ ਸ਼ੁਰੂ ਕਰਨ ਲਈ 28 ਗੀਗਾਹਰਟਜ਼ ਅਤੇ 39 ਗੀਗਾਹਰਟਜ਼ ਸਪੈਕਟ੍ਰਮ ਬੈਂਡ ’ਤੇ ਵਿਚਾਰ ਕੀਤਾ ਜਾ ਰਿਹਾ ਹੈ। 

PunjabKesari

ਇੰਡੀਆ ਮੋਬਾਇਲ ਕਾਂਗਰਸ ’ਚ 5ਜੀ ਵੀਡੀਓ ਕਾਲ ਕਰਨ ਲਈ 28 ਗੀਗਾਹਰਟਜ਼ ਸਪੈਕਟ੍ਰਮ ਨੂੰ ਇਸਤੇਮਾਲ ਕੀਤਾ ਗਿਆ ਹੈ। ਡੈਮੋਸਟ੍ਰੇਸ਼ਨ ਲਈ ਇਕ ਹਿੱਸੇ ਦੇ ਰੂਪ ’ਚ ਮਤਰਿਲੋ ਨੇ IMC 2019 ਦੀ ਸਾਈਟ ’ਤੇ ਕੁਆਲਕਾਮ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਉਪ ਪ੍ਰਧਾਨ ਰਾਜਨ ਵਾਗੜੀਆ ਨੂੰ ਏਰਿਕਸਨ ਬੂਥ ’ਤੇ ਇਕ ਵੀਡੀਓ ਕਾਲ ਕੀਤੀ। 


Related News