ਬਿਹਤਰ ਸਾਊਂਡ ਕੁਆਲਿਟੀ ਦੇਣ ਲਈ ਬਣੇ ਹਨ ਇਹ ਹੈੱਡਫੋਨ

Thursday, Jul 28, 2016 - 04:57 PM (IST)

ਬਿਹਤਰ ਸਾਊਂਡ ਕੁਆਲਿਟੀ ਦੇਣ ਲਈ ਬਣੇ ਹਨ ਇਹ ਹੈੱਡਫੋਨ
ਜਲੰਧਰ- ਭਾਰਤੀ ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ 5nvent ਨੇ ਨਵੇਂ BoomBud ਡਿਊਲ ਪੈਰਿੰਗ ਸਟੀਰਿਓ ਬਲੂਟੁਥ ਹੈੱਡਫੋਨ ਲਾਂਚ ਕੀਤੇ ਹਨ ਜਿਨ੍ਹਾਂ ਨੂੰ ਕੰਪਨੀ ਨੇ ਆਨਲਾਈਨ ਸ਼ਾਪਿੰਗ ਸਾਈਟਸ ''ਤੇ 1,489 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਕੀਤਾ ਹੈ। 
ਕੰਪਨੀ ਨੇ ਹੈੱਡਫੋਨ ਨੂੰ ਆਕਰਸ਼ਕ ਡਿਜ਼ਾਇਨ ਅਤੇ ਸਾਫਟ ਮਟੀਰੀਅਲ ਨਾਲ ਬਣਾਇਆ ਹੈ ਅਤੇ ਇਸ ਵਿਚ ਏਅਰ ਕੁਸ਼ਨ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਸ ਨੂੰ ਲੰਬੇ ਸਮੇਂ ਲਈ ਬਿਨਾਂ ਪ੍ਰੇਸ਼ਾਨੀ ਦੇ ਵਰਤਿਆ ਜਾ ਸਕੇ। 299 ਗ੍ਰਾਮ ਭਾਰਤ ਵਾਲੇ ਇਸ ਹੈੱਡਫੋਨ ''ਚ ਕੰਪਨੀ ਨੇ ਬਿਹਤਰੀਨ ਬੈਟਰੀ ਦੀ ਵਰਤੋਂ ਕੀਤੀ ਹੈ ਜੋ 10 ਘੰਟਿਆਂ ਦਾ ਪਲੇਅ ਟਾਈਮ ਅਤੇ 200 ਘੰਟਿਆਂ ਦਾ ਸਟੈਂਡਬਾਈ ਟਾਈਮ ਦੇਵੇਗੀ। ਖਾਸ ਗੱਲ ਇਹ ਹੈ ਕਿ ਇਸ ਹੈੱਡਫੋਨ ਨਾਲ ਤੁਸੀਂ ਦੋ ਮੋਬਾਇਲਾਂ ਨੂੰ ਇਕੱਠਾ ਕੁਨੈੱਕਟ ਕਰ ਸਕਦੇ ਹੋ। ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਪਾਵਰ ਆਨ-ਆਫ ਬਟਨ, ਵਾਲਿਊਮ ਇਨਕ੍ਰੀਜ਼/ਡਿਕ੍ਰੀਜ਼ ਬਟਨ ਅਤੇ ਪਲੇਅ/ਪੌਜ਼, ਆਂਸਰ/ਐਂਡ ਕਾਲ ਕਰਨ ਲਈ ਮਲਟੀ-ਫੰਕਸ਼ਨ ਬਟਨ ਵੀ ਮੌਜੂਦ ਹੈ।

Related News