Envent ਦੇ Beatz 501 ਅਤੇ Beatz 301 ਇਅਰਫੋਨਸ ਲਾਂਚ

Wednesday, Jul 06, 2016 - 04:11 PM (IST)

Envent ਦੇ Beatz 501 ਅਤੇ Beatz 301 ਇਅਰਫੋਨਸ ਲਾਂਚ

ਜਲੰਧਰ— ਭਾਰਤੀ ਇਲੈਕਟ੍ਰਾਨਿਕਸ ਬਰਾਂਡ Envent ਨੇ ਬਾਜ਼ਾਰ ''ਚ ਦੋ ਨਵੇਂ ਡਿਵਾਈਸਿਸ ਬੀਟਜ਼ 501 ਅਤੇ ਬੀਟਜ਼ 301 ਪੇਸ਼ ਕੀਤੇ ਹਨ। Envent ਬੀਟਜ਼ 501 ਦੇ ਵਾਇਰਡ ਹੈੱਡਫ਼ੋਨ ਹੈ,  ਜਦ ਕਿ ਬੀਟਜ਼ 301 ਇਕ ਇਅਰਫੋਨਸ ਹਨ। Envent ਬੀਟਜ਼ 501 ਦੀ ਕੀਮਤ 699 ਰਪਏ ਹੈ, ਜਦ ਕਿ ਬੀਟਜ਼ 301 ਦੀ ਕੀਮਤ 499 ਰਪਏ ਰੱਖੀ ਗਈ ਹੈ। 

 
ਇਹ ਦੋਨੋਂ ਹੀ ਐਂਡ੍ਰਾਇਡ, ਵਿੰਡੋਜ਼,  ਬਲੈਕਬੇਰੀ ਸਮਾਰਟਫੋਨਸ,  ਆਈਫੋਨਸ, ਆਈਪਾਡਸ ਅਤੇ ਆਈਪੈਡਸ, ਐੱਮ. ਪੀ3 ਪਲੇਅਰਸ, ਸੀ .ਡੀ ਪਲੇਅਰਸ ਜਿਹੇ ਡਿਵਾਈਸਿਸ ਨਾਲ ਕਨੈੱਕਟ ਕੀਤਾ ਜਾ ਸਕਦਾ ਹੈ। Envent ਬੀਟਜ਼ 501 ਕਾਫ਼ੀ ਹਲਕਾ ਹੈ। ਇਸ ਨੂੰ ਆਸਾਨੀ ਦੇ ਨਾਲ ਫੋਲਡ ਕੀਤਾ ਜਾ ਸਕਦਾ ਹੈ। ਇਹ ਕਾਫ਼ੀ ਪੋਰਟੇਬਲ ਹਨ।  ਇਸ ''ਚ ਇਕ 3.5ਐੱਮ.ਐੱਮ ਆਡੀਓ ਕੇਬਲ ਵੀ ਦਿੱਤੀ ਗਈ ਹੈ। ਇਹ ਹੈੱਡਫ਼ੋਨ ਬਹੁਤ ਹੀ ਹਾਈ ਕਵਾਲਿਟੀ ਦਾ ਸਾਊਂਡ ਦਿੰਦਾ ਹੈ।
 
ਜੇਕਰ ਬੀਟਜ਼ 301 ਇਅਰਫੋਨਸ ''ਤੇ ਨਜ਼ਰ ਪਾਓ ਤਾਂ ਇਸ ਦਾ ਡਿਜ਼ਾਇਨ ਕਾਫ਼ੀ ਵਧੀਆ ਹੈ। ਇਸ ''ਚ ਟੁਨਿੰਗ ਟੈਕਨਾਲੋਜੀ ਮੌਜੂਦ ਹੈ, ਜੋ ਕਾਫ਼ੀ ਸਾਫ਼ ਸਾਊਂਡ ਕਵਾਲਿਟੀ ਦਿੰਦੀ ਹੈ। ਇਸ ਦੇ ਜ਼ਰੀਏ ਕਾਲਸ ਵੀ ਲਈ ਜਾ ਸਕਦੀ ਹੈ ਨਾਲ ਹੀ ਕਾਲਸ ਰਿਜੈਕਟ ਵੀ ਕੀਤੀ ਜਾ ਸਕਦੀ ਹੈ।

Related News