ਨੌਕਰੀ ਛੱਡਣ ਬਾਰੇ ਸੋਚ ਰਹੇ ਨੇ ਏਲਨ ਮਸਕ, ਜਾਣੋ ਕੀ ਹੈ ਉਨ੍ਹਾਂ ਦਾ ਫਿਊਚਰ ਪਲਾਨ

Friday, Dec 10, 2021 - 02:43 PM (IST)

ਨੌਕਰੀ ਛੱਡਣ ਬਾਰੇ ਸੋਚ ਰਹੇ ਨੇ ਏਲਨ ਮਸਕ, ਜਾਣੋ ਕੀ ਹੈ ਉਨ੍ਹਾਂ ਦਾ ਫਿਊਚਰ ਪਲਾਨ

ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਏਲਨ ਮਸਕ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਵੱਡਾ ਐਲਾਨ ਕਰਦੇ ਹੋਏ ਨੌਕਰੀ ਛੱਡ ਕੇ ਇਨਫਲੁਏਂਸਰ ਬਣਨ ਦੀ ਇੱਛਾ ਜਤਾਈ ਹੈ। ਦੱਸ ਦੇਈਏ ਕਿ ਮਸਕ ਟੈਸਲਾ ਕੰਪਨੀ ’ਚ ਲਗਾਤਾਰ ਆਪਣੀ ਹਿੱਸੇਦਾਰੀ ਘੱਟ ਕਰ ਰਹੇ ਹਨ। ਉਨ੍ਹਾਂ ਵੀਰਵਾਰ ਨੂੰ ਕੰਪਨੀ ਦੇ 934,091 ਸ਼ੇਅਰ 96.3 ਕਰੋੜ ਡਾਲਰ ’ਚ ਵੇਚ ਦਿੱਤੇ।

 

ਮਸਕ ਨੇ ਇਕ ਟਵੀਟ ਰਾਹੀਂ ਕਿਹਾ ਹੈ ਕਿ ਮੈਂ ਆਪਣਾ ਕੰਮ ਛੱਡਣ ’ਤੇ ਵਿਚਾਰ ਕਰ ਰਿਹਾ ਹਾਂ। ਇਸਤੋਂ ਇਲਾਵਾ ਉਨ੍ਹਾਂ ਲੋਕਾਂ ਤੋਂ ਆਪਣੀ ਰਾਏ ਮੰਗੀ ਹੈ। ਇਸ ’ਤੇ ਕਈ ਯੂਜ਼ਰਸ ਨੇ ਰਿਪਲਾਈ ਕੀਤਾ ਹੈ ਅਤੇ ਇਕ ਨੇ ਤਾਂ ਉਨ੍ਹਾਂ ਨੂੰ ਨਵਾਂ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਸੁਝਾਅ ਵੀ ਦਿੱਤਾ ਹੈ। 


author

Rakesh

Content Editor

Related News