ਐਲੋਨ ਮਸਕ ਦਾ ਵੱਡਾ ਐਲਾਨ, ਹੁਣ X ਦੀ ਵਰਤੋਂ ਕਰਨ ਲਈ ਸਾਰਿਆਂ ਨੂੰ ਦੇਣੇ ਪੈਣਗੇ ਪੈਸੇ, ਇਹ ਹੈ ਵਜ੍ਹਾ
Wednesday, Oct 18, 2023 - 05:41 PM (IST)
ਗੈਜੇਟ ਡੈਸਕ- ਟਵਿਟਰ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) ਹੁਣ ਫ੍ਰੀ ਨਹੀਂ ਰਿਹਾ। ਐਲੋਨ ਮਸਕ ਜਦੋਂ ਤੋਂ ਐਕਸ ਦੇ ਮਾਲਿਕ ਬਣੇ ਹਨ, ਉਨ੍ਹਾਂ ਦਾ ਪੂਰਾ ਧਿਆਨ ਇਸ ਪਲੇਟਫਾਰਮ ਤੋਂ ਹੋਣ ਵਾਲੀ ਕਮਾਈ 'ਤੇ ਹੈ। ਐਲੋਨ ਮਸਕ ਕਮਾਈ ਲਈ ਰੋਜ਼ ਨਵੇਂ-ਨਵੇਂ ਜੁਗਾੜ ਲਗਾ ਰਹੇ ਹਨ। ਹੁਣ ਮਸਕ ਨੇ ਕਿਹਾ ਹੈ ਕਿ ਐਕਸ ਨੂੰ ਇਸਤੇਮਾਲ ਕਰਨ ਲਈ ਸਾਰੇ ਯੂਜ਼ਰਜ਼ ਨੂੰ ਪੈਸੇ ਦੇਣੋ ਹੋਣਗੇ। ਐਕਸ ਦੇ ਇਸ ਨਵੇਂ ਸਬਸਕ੍ਰਿਪਸ਼ਨ ਮਾਡਲ ਦੀ ਟੈਸਟਿੰਗ ਵੀ ਚੱਲ ਰਹੀ ਹੈ ਅਤੇ ਜਲਦੀ ਹੀ ਇਸਨੂੰ ਜਾਰੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ
ਇਕ ਡਾਲਰ ਲੱਗੇਗੀ ਫੀਸ
ਐਕਸ ਦੀ ਵਰਤੋਂ ਕਰਨ ਲਈ ਹੁਣ ਤੁਹਾਨੂੰ ਇਕ ਸਾਲ ਲਈ ਸਬਸਕ੍ਰਿਪਸ਼ਨ ਲੈਣਾ ਹੋਵੇਗਾ ਜਿਸਦੀ ਕੀਮਤ ਇਕ ਡਾਲਰ (ਕਰੀਬ 83 ਰੁਪਏ) ਹੈ। ਇਹ ਫੀਸ ਐਕਸ ਦੇ ਬੇਸਿਕ ਫੀਚਰਜ਼ ਜਿਵੇਂ ਲਾਈਕ ਕਰਨ ਅਤੇ ਰੀ-ਪੋਸਟ ਕਰਨ ਲਈ ਹੋਵੇਗੀ। ਜੇਕਰ ਤੁਸੀਂ ਭੁਗਤਾਨ ਕਰਦੇ ਹੋ ਤਾਂ ਤੁਸੀਂ ਵੈੱਬ ਵਰਜ਼ਨ 'ਤੇ ਕਿਸੇ ਪੋਸਟ ਨੂੰ ਬੁੱਕਮਾਰਕ ਵੀ ਕਰ ਸਕੋਗੇ। ਨਵੇਂ ਫੀਚਰ ਨੂੰ ਨਾਟ-ਅਬ-ਬਾਟ ਨਾਮ ਦਿੱਤਾ ਗਿਆ ਹੈ।
ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਨਿਊਜ਼ੀਲੈਂਡ ਅਤੇ ਫਿਲੀਪੀਂਜ਼ 'ਚ ਹੋ ਰਹੀ ਹੈ। ਇਸ ਟੈਸਟ ਦੌਰਾਨ ਮੌਜੂਦਾ ਯੂਜ਼ਰਜ਼ ਨੂੰ ਕੋਈ ਪਰੇਸ਼ਾਨੀ ਹੋਵੇਗੀ ਪਰ ਨਵੇਂ ਯੂਜ਼ਰਜ਼ ਜੋ ਪੈਸਾ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਨੂੰ ਸਿਰਫ ਪੋਸਟ ਦੇਖਣ, ਵੀਡੀਓ ਦੇਖਣ ਅਤੇ ਅਕਾਊਂਟ ਨੂੰ ਫਾਲੋ ਕਰਨ ਦੀ ਸਹੂਲਤ ਮਿਲੇਗੀ। ਬੁੱਕਮਾਰਕ ਵਰਗੇ ਫੀਚਰਜ਼ ਦਾ ਇਸਤੇਮਾਲ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ- WhatsApp 'ਚ ਹੋਇਆ ਵੱਡਾ ਬਦਲਾਅ, ਨਵੀਂ ਲੁੱਕ ਦੇ ਨਾਲ ਮਿਲਣਗੇ ਸ਼ਾਨਦਾਰ ਫੀਚਰਜ਼