ਤੇਲ ਸੰਕਟ ਨੇ ਖੋਲ੍ਹੇ EV ਦੇ ਭਾਗ! ਭਾਰਤੀਆਂ ਦੀ ਪਹਿਲੀ ਪਸੰਦ ਬਣੀਆਂ ਇਲੈਕਟ੍ਰਿਕ ਕਾਰਾਂ, ਵਿਕਰੀ 75% ਉੱਪਰ

Wednesday, May 27, 2026 - 10:44 AM (IST)

ਤੇਲ ਸੰਕਟ ਨੇ ਖੋਲ੍ਹੇ EV ਦੇ ਭਾਗ! ਭਾਰਤੀਆਂ ਦੀ ਪਹਿਲੀ ਪਸੰਦ ਬਣੀਆਂ ਇਲੈਕਟ੍ਰਿਕ ਕਾਰਾਂ, ਵਿਕਰੀ 75% ਉੱਪਰ

ਆਟੋਮੋਬਾਈਸ ਡੈਸਕ - ਦੁਨੀਆ ਭਰ 'ਚ ਤੇਲ ਸੰਕਟ ਅਤੇ ਮਹਿੰਗੇ ਬਾਲਣ ਕਾਰਨ ਇਲੈਕਟ੍ਰਿਕ ਵਾਹਨਾਂ (EV) ਦੀ ਮੰਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਦੀ ਇਕ ਤਾਜ਼ਾ ਰਿਪੋਰਟ ਅਨੁਸਾਰ, ਇਸ ਸਾਲ ਦੁਨੀਆ ਭਰ 'ਚ 2.3 ਕਰੋੜ ਇਲੈਕਟ੍ਰਿਕ ਕਾਰਾਂ ਵਿਕਣ ਦੀ ਉਮੀਦ ਹੈ, ਜੋ ਕੁੱਲ ਨਵੀਆਂ ਕਾਰਾਂ ਦੀ ਵਿਕਰੀ ਦਾ ਲਗਭਗ 28 ਫੀਸਦੀ ਹੋਵੇਗਾ।

ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਬਦਲ ਰਿਹਾ ਹੈ ਬਾਜ਼ਾਰ
ਸਾਲ 2025 ਦੇ ਅੰਕੜੇ ਦੱਸਦੇ ਹਨ ਕਿ ਦੁਨੀਆ ਭਰ 'ਚ ਲਗਭਗ 2 ਕਰੋੜ ਇਲੈਕਟ੍ਰਿਕ ਕਾਰਾਂ ਵਿਕੀਆਂ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਵੱਧ ਹਨ। ਇਸਦਾ ਮਤਲਬ ਹੈ ਕਿ 2025 'ਚ ਦੁਨੀਆ 'ਚ ਵਿਕਣ ਵਾਲੀ ਹਰ ਚੌਥੀ ਨਵੀਂ ਕਾਰ ਇਲੈਕਟ੍ਰਿਕ ਸੀ। ਚੀਨ ਇਸ ਸਮੇਂ ਵਿਸ਼ਵ ਪੱਧਰ 'ਤੇ ਈ-ਕਾਰਾਂ ਦੇ ਨਿਰਮਾਣ 'ਚ ਸਭ ਤੋਂ ਅੱਗੇ ਹੈ, ਜਿੱਥੇ ਦੁਨੀਆ ਭਰ ਦੀਆਂ 60% ਇਲੈਕਟ੍ਰਿਕ ਕਾਰਾਂ ਦੀ ਸਪਲਾਈ ਚੀਨੀ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਹੈ। ਯੂਰਪ 'ਚ ਵੀ ਇਹ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ ਹੈ, ਜਿੱਥੇ 2025 'ਚ ਵਿਕਰੀ 30% ਵਧ ਕੇ 42 ਲੱਖ ਯੂਨਿਟ ਤੱਕ ਪਹੁੰਚ ਗਈ।

ਭਾਰਤ 'ਚ ਸਥਿਤੀ ਅਤੇ ਘਰੇਲੂ ਕੰਪਨੀਆਂ ਦਾ ਦਬਦਬਾ
ਭਾਰਤ 'ਚ ਭਾਵੇਂ ਇਲੈਕਟ੍ਰਿਕ ਵਾਹਨ ਅਪਣਾਉਣ ਦੀ ਰਫਤਾਰ ਵਿਸ਼ਵ ਦੇ ਮੁਕਾਬਲੇ ਥੋੜੀ ਹੌਲੀ ਹੈ, ਪਰ ਇੱਥੇ ਵੀ ਵੱਡੀ ਤੇਜ਼ੀ ਦੇ ਸੰਕੇਤ ਮਿਲ ਰਹੇ ਹਨ। 2025 'ਚ ਭਾਰਤ 'ਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਸਾਲਾਨਾ ਆਧਾਰ 'ਤੇ 75% ਵਧ ਕੇ ਲਗਭਗ 1.65 ਲੱਖ ਯੂਨਿਟ ਤੱਕ ਪਹੁੰਚ ਗਈ ਹੈ। ਇਹ ਭਾਰਤ ਦੀ ਕੁੱਲ ਕਾਰ ਵਿਕਰੀ ਦਾ 4 ਪ੍ਰਤੀਸ਼ਤ ਹਿੱਸਾ ਹੈ। ਖਾਸ ਗੱਲ ਇਹ ਹੈ ਕਿ ਭਾਰਤ ਦੀ ਕੁੱਲ ਇਲੈਕਟ੍ਰਿਕ ਕਾਰ ਵਿਕਰੀ 'ਚ ਘਰੇਲੂ ਕੰਪਨੀਆਂ ਦੀ ਹਿੱਸੇਦਾਰੀ ਲਗਭਗ 60% ਹੈ।

 ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਥਾਰ 
ਇਲੈਕਟ੍ਰਿਕ ਵਾਹਨਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਚਾਰਜਿੰਗ ਸਟੇਸ਼ਨਾਂ 'ਚ ਵੀ ਭਾਰੀ ਵਾਧਾ ਹੋ ਰਿਹਾ ਹੈ। ਸਾਲ 2025 'ਚ ਹੀ ਦੁਨੀਆ ਭਰ ਵਿੱਚ ਲਗਭਗ 18 ਲੱਖ ਨਵੇਂ ਜਨਤਕ ਚਾਰਜਿੰਗ ਪੁਆਇੰਟ ਜੋੜੇ ਗਏ ਹਨ, ਜਿਸ ਨਾਲ ਹੁਣ ਕੁੱਲ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ 70 ਲੱਖ ਤੋਂ ਪਾਰ ਹੋ ਗਈ ਹੈ।


author

Sunaina

Content Editor

Related News