ਗੁਰਤਾ ਆਕਰਸ਼ਣ ਨੂੰ ਲੈ ਕੇ ਸੱਚ ਹੋਈ ਆਈਨਸਟਾਈਨ ਦੀ 100 ਸਾਲ ਪੁਰਾਣੀ ਕਹੀ ਗੱਲ

02/12/2016 12:07:21 PM

ਜਲੰਧਰ- ਮਹਾਨ ਵਿਗਿਆਨਿਕ ਐਲਬਰਟ ਆਈਨਸਟਾਈਨ ਵਲੋਂ ਲਗਭਗ 100 ਸਾਲ ਪਹਿਲਾਂ ਲਗਾਇਆ ਗਿਆ ਅੰਦਾਜ਼ਾ ਸੱਚ ਸਾਬਿਤ ਹੋਇਆ ਹੈ।  ਦਰਅਸਲ ਲਗਭਗ ਸਵਾ ਅਰਬ ਸਾਲ ਪਹਿਲਾਂ ਬ੍ਰਹਿਮੰਡ ''ਚ 2 ਬਲੈਕ ਹੋਲਜ਼ ਦੀ ਟੱਕਰ ਹੋਈ ਸੀ, ਜਿਸ ਕਾਰਨ ਪੁਲਾੜ  ''ਚ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਜਗ੍ਹਾ ਅਤੇ ਸਮਾਂ ਦੋਵੇਂ ਵਿਗੜ ਗਏ। ਆਈਨਸਟਾਈਨ ਨੇ ਕਿਹਾ ਸੀ ਕਿ ਟੱਕਰ ਤੋਂ ਬਾਅਦ ਪੁਲਾੜ  ''ਚ ਹੋਇਆ ਬਦਲਾਅ ਸਿਰਫ ਟਕਰਾਅ ਵਾਲੀ ਜਗ੍ਹਾ ''ਤੇ ਸੀਮਤ ਨਹੀਂ ਰਹੇਗਾ।

 100 ਸਾਲ ਪਹਿਲਾਂ ''ਆਈਨਸਟਾਈਨ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਪੁਲਾੜ ਵਿਚ ਗੁਰਤਾ ਆਕਰਸ਼ਣ ਤਰੰਗਾਂ ਪੈਦਾ ਹੋਈਆਂ, ਜੋ  ਤਲਾਬ ਵਿਚ ਪੈਦਾ ਹੋਈਆਂ ਤਰੰਗਾਂ ਵਾਂਗ ਅੱਗੇ ਵਧਦੀਆਂ ਹਨ। ਹੁਣ ਦੁਨੀਆ ਭਰ ਦੇ ਵਿਗਿਆਨਿਕਾਂ ਨੂੰ ਆਈਨਸਟਾਈਨ ਦੀ ਥਿਊਰੀ ਆਫ ਰਿਲੇਟੀਵਿਟੀ ਦੇ ਸਬੂਤ ਮਿਲ ਗਏ ਹਨ। ਇਹ ਪੁਲਾੜ ਵਿਗਿਆਨ ਖੇਤਰ ਵਿਚ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਲੈਕ ਹੋਲਜ਼ ਦੀ ਟੱਕਰ ਤੋਂ ਬਾਅਦ ਪੈਦਾ ਹੋਈਆਂ ਤਰੰਗਾਂ ਮਿਲ ਗਈਆਂ ਹਨ। 

ਬਲੈਕ ਹੋਲਜ਼ ਦੀ ਵੀ ਪੁਸ਼ਟੀ ਹੋਈ- ਇਸ ਖੋਜ ਨਾਲ ਨਾ ਸਿਰਫ ਆਈਨਸਟਾਈਨ ਦੀ ਥਿਊਰੀ ਸਹੀ ਸਾਬਿਤ ਹੋਈ, ਸਗੋਂ ਪਹਿਲੀ ਵਾਰ ਆਪਸ ਵਿਚ ਟਕਰਾਉਣ ਵਾਲੇ 2 ਬਲੈਕ ਹੋਲਜ਼ ਦੀ ਵੀ ਪੁਸ਼ਟੀ ਹੋਈ ਹੈ।


Related News