ਇਨ੍ਹਾਂ ਆਸਾਨ 6 ਸਟੈਪਸ ''ਚ ਆਪਣੇ ਸਮਾਰਟਫੋਨ ਨੂੰ ਐਂਡਰਾਇਡ Nougat 7 ''ਚ ਕਰੋ ਅਪਡੇਟ
Monday, Apr 03, 2017 - 03:22 PM (IST)

ਜਲੰਧਰ- ਐਂਡਰਾਇਡ ਨੇ ਕੁਝ ਸਮੇਂ ਪਹਿਲਾਂ ਐਂਡਰਾਇਡ ਨੂਗਟ 7.0 ਲਾਂਚ ਕੀਤਾ ਸੀ। ਇਹ ਹੁਣ ਪੂਰੀ ਤਰ੍ਹਾਂ ਤੋਂ ਸਾਰੇ ਸਮਾਰਟਫੋਨ ''ਚ ਨਹੀਂ ਆਇਆ ਹੈ। ਜੇਕਰ ਤੁਸੀਂ ਵੀ ਉਨ੍ਹਾਂ ''ਚ ਇਕ ਹੈ, ਜਿਸ ਦੇ ਫੋਨ ''ਚ ਨੂਗਟ ਅਪਡੇਟ ਨਹੀਂ ਆਇਆ ਹੈ, ਤਾਂ ਤੁਸੀਂ ਇਸ ਆਸਾਨ ਟ੍ਰਿਕਸ ਨਾਲ ਆਪਣੇ ਫੋਨ ''ਚ ਐਂਡਰਾਇਡ ਨੂਗਟ ਅਪਡੇਟ ਕਰ ਸਕਦੇ ਹੋ। ਇਸ ''ਚ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਇਸ ਟ੍ਰਿਕ ਨੂੰ ਯੂਜ਼ ਕਰਨ ਤੋਂ ਪਹਿਲਾਂ ਆਪਣੇ ਫੋਨ ਦਾ ਡਾਟਾ ਦਾ ਬੈਕਅੱਪ ਲੈਣਾ ਹੋਵੇਗਾ। ਬੈਕਅੱਪ ਲਈ ਫੋਨ ਦੀ ਸੈਟਿੰਗ ''ਚ ਬੈਕਅੱਪ ਐਂਡ ਰਿਸੈੱਟ ਡਾਟਾ ''ਚ ਬੈਕਅੱਪ ਡਾਟਾ ਦਾ ਆਪਸ਼ਨ ਚੁਣੋ ਅਤੇ ਉਸ ਨੂੰ ਆਨ ਕਰ ਦਿਓ।
ਇਸ ਟ੍ਰਿਕ ਲਈ ਤੁਹਾਨੂੰ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ ''ਚ ਜਾ ਕੇ about ''ਤੇ ਟੈਪ ਕਰਨਾ ਹੈ। ਇੱਛੇ ਤੁਹਾਨੂੰ ਅਪਡੇਟ ਦਾ ਆਪਸ਼ਨ ਮਿਲੇਗਾ। ਇਸ ''ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਮੌਜੂਦ ਹੈ ਜਾਂ ਨਹੀਂ। ਜੇਕਰ ਅਪਡੇਟ ਹੈ ਤਾਂ ਕਰ ਲਓ ਅਤੇ ਨਹੀਂ ਹੈ ਤਾਂ ਤੁਹਾਨੂੰ ਐਂਡਰਾਇਡ ਦੇ ਬੀਟਾ ਪ੍ਰੋਗਰਾਮ ''ਚ ਸਾਈਇਨ ਕਰਨਾ ਹੋਵੇਗਾ।
1. ਬੀਟਾ ਪ੍ਰੋਗਰਾਮ ''ਚ ਸਾਈਨਇਨ ਕਰਨ ਲਈ ਸਭ ਤੋਂ ਪਹਿਲਾਂ ਐਂਡਰਾਇਡ ਬੀਟਾ ਦੀ ਵੈੱਬਸਾਈਟ ''ਤੇ ਜਾਓ ਅਤੇ ਸਾਈਨ ਇਨ੍ਹਾਂ ''ਤੇ ਟੈਪ ਕਰੋ।
2. ਇਸ ਤੋਂ ਬਾਅਦ Enrol Device ''ਤੇ ਕਲਿੱਕ ਕਰੋ।
3. ਇਸ ਤੋਂ ਬਾਅਦ ਤੁਹਾਡੇ ਸਮਾਰਟਫੋਨ ''ਤੇ ਅਪਡੇਟ ਦਾ ਮੈਸੇਜ਼ ਆਵੇਗਾ, ਜਦਕਿ ਇਸ ''ਚ ਥੋੜਾ ਸਮਾਂ ਲੱਗ ਸਕਦਾ ਹੈ।
4. ਜਿਵੇਂ ਹੀ ਤੁਹਾਨੂੰ ਮੈਸੇਜ਼ ਮਿਲਦਾ ਹੈ ਤਾਂ ਵਾਈ-ਫਾਈ ਨਾਲ ਕਨੈਕਟ ਕਰ ਐਂਡਰਾਇਡ ਨੂਗਟ ਅਪਡੇਟ ਕਰੇ।
5. ਧਿਆਨ ਰਹੇ ਇਸ ਅਪਡੇਟ ਨੂੰ ਕਰਦੇ ਸਮੇਂ ਤੁਹਾਡੇ ਫੋਨ ''ਚ 50 ਫੀਸਦੀ ਬੈਟਰੀ ਹੋਣੀ ਚਾਹੀਦੀ।
6. ਇੰਸਟਾਲੇਸ਼ਨ ਤੋਂ ਬਾਅਦ ਤੁਹਾਡਾ ਫੋਨ ਰਿਸਟਾਟਰ ਹੋਵੇਗਾ ਅਤੇ ਸਿਸਟਮ ਅਪਡੇਟ ਹੋ ਜਾਵੇਗਾ।