500 ਤੇ 1000 ਰੁਪਏ ਦੇ ਨੋਟ ਬੰਦ ਹੋਣ ਨਾਲ ਈ-ਕਾਮਰਸ ਕੰਪਨੀਆਂ ਨੂੰ ਹੋਵੇਗਾ ਫਾਇਦਾ

Thursday, Nov 10, 2016 - 11:13 AM (IST)

500 ਤੇ 1000 ਰੁਪਏ ਦੇ ਨੋਟ ਬੰਦ ਹੋਣ ਨਾਲ ਈ-ਕਾਮਰਸ ਕੰਪਨੀਆਂ ਨੂੰ ਹੋਵੇਗਾ ਫਾਇਦਾ
ਜਲੰਧਰ- 500 ਤੇ 1000 ਰੁਪਏ ਦੇ ਨੋਟ ਬੰਦ ਹੋਣ ਦੇ ਐਲਾਨ ਨਾਲ ਹੀ ਈ-ਕਾਮਰਸ ਕੰਪਨੀਆਂ ''ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹਾਲ ਹੀ ''ਚ ਪੈਟੀਐੱਮ ਅਤੇ ਫ੍ਰੀਚਾਰਜ ਨੇ ਲੋਕਾਂ ਨੂੰ ਨੋਟੀਫਿਕੇਸ਼ਨ ਭੇਜਿਆ ਜਿਸ ਵਿਚ ਲਿਖਿਆ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਐਪ ਰਾਹੀਂ ਤੁਸੀਂ ਬਿਨਾਂ ਕੈਸ਼ ਦੇ ਲੈਣ-ਦੇਣ ਕਰ ਸਕਦੇ ਹੋ ਪਰ ਇਹ ਗੱਲ ਵੱਖ ਹੈ ਕਿ 20 ਫੀਸਦੀ ਭਾਰਤੀ ਆਬਾਦੀ ਤਕ ਹੀ ਇੰਟਰਨੈੱਟ ਦੀ ਪਹੁੰਚ ਹੈ। 
ਇਸ ਫੈਸਲੇ ਨਾਲ ਦੇਸ਼ ''ਚ ਡਿਜੀਟਲ ਵਾਲੇਟ ਅਤੇ ਈ-ਕਾਮਰਸ ਕੰਪਨੀਆਂ ਦਾ ਬੋਲਬਾਲਾ ਜ਼ਾਹਿਰ ਤੌਰ ''ਤੇ ਵਧੇਗਾ ਕਿਉਂਕਿ ਹੁਣ ਸ਼ਹਿਰਾਂ ''ਚ ਜ਼ਿਆਦਾਤਰ ਲੋਕ ਲੈਣ-ਦੇਣ ਈ-ਕਾਮਰਸ ਵੈੱਬਸਾਈਟਾਂ ਰਾਹੀਂ ਹੀ ਕਰਨਗੇ। ਚਾਹੇ ਉਹ ਪੇਟੀਐੱਮ ਹੋਵੇ ਜਾਂ ਫ੍ਰੀਚਾਰਜ। ਹਾਲ ਹੀ ''ਚ ਮੋਬਿਕੁਇੱਕ ਨੇ IRCTC ਦੇ ਨਾਲ ਕਰਾਰ ਕਰ ਲਿਆ ਹੈ, ਮਤਲਬ ਹੁਣ ਰੇਲ ਟਿਕਟ ਬੁਕਿੰਗ ਕਰਨ ਲਈ ਵੀ Mobikwik ਦਾ ਵਾਲੇਟ ਦੀ ਵਰਤੋਂ ਕੀਤੀ ਜਾ ਸਕੇਗੀ। 
ਜਾਣਕਾਰੀ ਮੁਤਾਬਕ ਕਰੀਬ ਸਾਰੀਆਂ ਈ-ਕਾਮਰਸ, ਆਨਲਾਈਨ ਕੈਬ ਸਰਵਿਸ ਅਤੇ ਡਿਜੀਟਲ ਵਾਲੇਟ ਕੰਪਨੀਆਂ ਨੇ ਪੀ.ਐੱਮ. ਮੋਦੀ ਦੇ ਇਸ ਫੈਸਲੇ ਦੀ ਪ੍ਰਸੰਸਾ ਕੀਤੀ ਹੈ। ਇਸ ਫੈਸਲੇ ਨੂੰ ਲੈ ਕੇ ਸਨੈਪਡੀਲ ਦੇ ਸੀ.ਈ.ਓ. ਕੁਨਾਲ ਸ਼ਾਹ ਨੇ ਕਿਹਾ ਹੈ ਕਿ ਇਸ ਨਾਲ ਡਿਜੀਟਲ ਪਾਈਪ ਤੋਂ ਹੋ ਕੇ ਲੰਘਣ ਵਾਲੀ ਭਾਰਤੀ ਇਕਾਨੋਮੀ ''ਚ ਕਾਫੀ ਵਾਧਾ ਦੇਖਣ ਨੂੰ ਮਿਲੇਗਾ ਨਾਲ ਹੀ ਕਿਹਾ ਗਿਆ ਹੈ ਕਿ ਇਹ ਨਰਿੰਦਰ ਮੋਦੀ ਵੱਲੋਂ ਚੁੱਕਿਆ ਜਾਣ ਵਾਲਾ ਬਿਹਤਰੀਨ ਕਦਮ ਹੈ। 

Related News