ਕਿਸੇ ਵੀ ਐਂਗਲ ''ਚ ਲੈਂਡ ਕਰ ਜਾਂਦੈ ਇਹ ਡ੍ਰੋਨ (ਵੀਡੀਓ)

Tuesday, May 17, 2016 - 03:49 PM (IST)

ਜਲੰਧਰ : ਸਟੈਨਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਕ ਕੀੜੇ ਦੀ ਤਰ੍ਹਾਂ ਵਿਹਾਰ ਕਰਨ ਵਾਲਾ ਡ੍ਰੋਨ ਤਿਆਰ ਕੀਤਾ ਹੈ ਜੋ ਦੀਵਾਰਾਂ ''ਤੇ ਕਿਸੇ ਮਕੜੀ ਦੀ ਤਰ੍ਹਾਂ ਚਿਪਕ ਜਾਂਦਾ ਹੈ। ਉਡਦੇ ਹੋਏ ਦੀਵਾਰ ''ਤੇ ਆਪਣੀ ਪਕੜ ਬਣਾਉਣ ਲਈ ਡ੍ਰੋਨ ਆਪਣੇ ਪਿੱਛੇ ਲੱਗੀ ਟੇਲ ਦੀ ਮਦਦ ਨਾਲ ਦੀਵਾਰ ''ਤੇ ਬੇਸ ਬਣਾਉਂਦਾ ਹੈ, ਜਿਸ ਤੋਂ ਬਾਅਦ ਦੋ ਪੈਚ ਦੀਵਾਰ ''ਤੇ ਮਾਈਕ੍ਰੋਸਪਾਈਨ ਦੀ ਮਦਦ ਨਾਲ ਵਿਰੋਧੀ ਦਿਸ਼ਾਵਾਂ ਵੱਲੋਂ ਪ੍ਰੈਸ਼ਰ ਪਾ ਕੇ ਦੀਵਾਰ ''ਤੇ ਆਪਣੀ ਪਕੜ ਮਜ਼ਬੂਤ ਬਣਾ ਲੈਂਦੇ ਹਨ। ਇਸ ਨਾਲ ਕੁਆਡਕਾਪਟਰ ਨਾਂ ਦਾ ਇਹ ਡ੍ਰੋਨ ਕਿਸੇ ਵੀ ਐਂਗਲ ''ਚ ਲੈਂਡ ਕਰ ਸਕਦਾ ਹੈ। 

 

ਇਸ ਪ੍ਰਾਜੈਕਟ ''ਚ ਸਹਿਯੋਗੀ ਮੋਰਗਨ ਪੋਪ ਦਾ ਕਹਿਣਾ ਹੈ ਕਿ ਮਾਈਕ੍ਰੋ ਸਪਾਈਨ ਕਈ ਤਰ੍ਹਾਂ ਦੀਆਂ ਸਤਹਾਂ ''ਤੇ ਤੇ ਛੋਟੋ-ਛੋਟੋ ਰੋੜਿਆਂ ''ਤੇ ਆਪਣੀ ਪਕੜ ਬਣਾ ਲੈਂਦਾ ਹੈ। ਬਹੁਤ ਸਾਰੇ ਅਜਿਹੇ ਡ੍ਰੋਨਜ਼ ਦੀ ਫਲਾਈਟ ਟਾਈਮਿੰਗ ਬਹੁਤ ਘੱਟ ਹੁੰਦੀ ਹੈ, ਜਿਸ ''ਚ ਮਾਈਕ੍ਰੋਸਪਾਈਨ ਮਕੈਨੀਜ਼ਮ ਡ੍ਰੋਨ ਨੂੰ ਬਿਨਾਂ ਉੱਡੇ ਤੇ ਬੈਟਰੀ ਲਾਈਫ ਖਰਚ ਕੀਤੇ ਬਿਨਾਂ, ਵੀਡੀਓ ਰਿਕਾਰਡਿੰਗ ''ਚ ਮਦਦ ਕਰ ਸਕਦਾ ਹੈ।  


Related News