ਗੂੜ੍ਹੀ ਨੀਂਦ ਨੂੰ ਬਣਾਏ ਰੱਖਣ ਲਈ ਸਾਊਂਡ ਦਾ ਇਸਤੇਮਾਲ ਕਰਦਾ ਹੈ ਇਹ ਡਿਵਾਈਸ
Saturday, Mar 05, 2016 - 11:52 AM (IST)

ਜਲੰਧਰ : ਰਾਤ ਦੇ ਸਮੇਂ ਚੰਗੀ ਨੀਂਦ ਲੈਣ ਨਾਲ ਮੈਮੋਰੀ ਵਿਚ ਸੁਧਾਰ ਦੇ ਨਾਲ-ਨਾਲ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਅਤੇ ਮੈਮੋਰੀ ਵਿਚ ਸੁਧਾਰ ਦੀ ਗੱਲ ਤਾਂ ਬਹੁਤ ਸਾਰੇ ਅਧਿਐਨਾਂ ਵਿਚ ਵੀ ਸਾਹਮਣੇ ਆਈ ਹੈ ਪਰ ਇਸ ਸਮਾਰਟ ਵਰਲਡ ਅਤੇ ਚਿੰਤਾਵਾਂ ਨਾਲ ਭਰੇ ਮਾਹੌਲ ਵਿਚ ਚੰਗੀ ਨੀਂਦ ਲੈਣਾ ਵੀ ਮੁਸ਼ਕਲ ਹੈ । ਡ੍ਰੀਮ (Dreem) ਨਾਂ ਦਾ ਡਿਵਾਈਸ ਹੁਣ ਲੋਕਾਂ ਨੂੰ ਰਾਤ ਵਿਚ ਚੰਗੀ ਨੀਂਦ ਲੈਣ ਵਿਚ ਮਦਦ ਕਰੇਗਾ । ਇਸ ਡਿਵਾਈਸ ਦੀ ਵਰਤੋਂ ਕਰਨ ਵਾਲਾ ਜਦੋਂ ਗੂੜ੍ਹੀ ਨੀਂਦ ਵਿਚ ਹੋਵੇਗਾ ਤਾਂ ਇਹ ਡਿਵਾਈਸ ਧੁਨੀ ਦੀ ਮਦਦ ਨਾਲ ਗੂੜ੍ਹੀ ਨੀਂਦ ਦੀ ਹਾਲਤ ਨੂੰ ਬਰਕਰਾਰ ਰੱਖਣ ਵਿਚ ਮਦਦ ਕਰੇਗਾ ।
ਹਲਕੇ ਸਿਲੀਕਾਨ ਪਾਲੀਮਰ ਨਾਲ ਬਣੇ ਡ੍ਰੀਮ ਵਿਚ ਸੈਂਸਰਜ਼ ਅਤੇ ਆਵਾਜ਼ ਉਤਸਰਜਕ ਲੱਗੇ ਹਨ, ਜੋ ਐਡਜਸਟ ਹੋਣ ਵਾਲੇ ਹੈਂਡਬੈਂਡ ਨਾਲ ਆਉਂਦਾ ਹੈ । ਡ੍ਰੀਮ ਵਿਚ ਲੱਗੇ ਸੈਂਸਰਜ਼ ਇਕ ਪੋਰਟੇਬਲ ਇਲੈਕਟ੍ਰੋਇੰਸੇਫਲੋਗ੍ਰਾਮ (ਈ.ਈ.ਜੀ.) ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਅਸਲ ਸਮੇਂ ਵਿਚ ਦਿਮਾਗ ''ਚ ਉੱਠਣ ਵਾਲੀ ਨੀਂਦ ਦੀਆਂ ਤਰੰਗਾਂ ਦੀ ਨਿਗਰਾਨੀ ਕਰਦੇ ਹਨ । ਜਦੋਂ ਡਿਵਾਈਸ ਇਹ ਡਿਟੈਕਟ ਕਰ ਲੈਂਦਾ ਹੈ ਕਿ ਸੌਣ ਵਾਲਾ ਵਿਅਕਤੀ ਗੂੜ੍ਹੀ ਨੀਂਦ ਵਿਚ ਚਲਾ ਗਿਆ ਹੈ ਤਾਂ ਡ੍ਰੀਮ ਖੋਪੜੀ ਨੂੰ ਧੁਨੀ ਪ੍ਰਦਾਨ ਕਰਦਾ ਹੈ, ਉਹ ਵੀ ਬਿਨਾਂ ਕਿਸੇ ਹੈੱਡਫੋਨ ਦੇ ।
ਮਸ਼ੀਨ ਦਾ ਸਿੱਖਣ ਵਾਲਾ ਐਲਗੋਰਿਥਮ ਇਸ ਨੂੰ ਇਸਤੇਮਾਲ ਕਰਨ ਵਾਲੇ ਲਈ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ ਅਤੇ ਡ੍ਰੀਮ ਡਿਵਾਈਸ ਯੂਜ਼ਰ ਦੇ ਸੌਣ ਦੇ ਤਰੀਕੇ ਦੀ ਜ਼ਿਆਦਾ ਜਾਣਕਾਰੀ ਇਕੱਠੀ ਕਰ ਪਾਉਂਦਾ ਹੈ ।
ਡ੍ਰੀਮ ਨੂੰ ਬਣਾਉਣ ਵਾਲੀ ਕੰਪਨੀ ਰਿਦਮ (Rythm) ਦਾ ਕਹਿਣਾ ਹੈ ਕਿ ਇਹ ਸੌਣ ਵਿਚ ਮਦਦ ਨਹੀਂ ਕਰਦਾ, ਜਿਸ ਦੀ ਮਦਦ ਨਾਲ ਤੁਸੀਂ ਸੌਂ ਜਾਓ । ਹੋਰ ਡਿਵਾਈਸਾਂ ਦੀ ਤਰ੍ਹਾਂ ਇਹ ਡਿਵਾਈਸ ਸਿਰਫ ਸੌਣ ਦੀ ਗਤੀਵਿਧੀ ਨੂੰ ਟ੍ਰੈਕ ਕਰਦਾ ਹੈ ਅਤੇ ਅਸਲ ਟਾਈਮ ਵਿਚ ਸੌਣ ਦੀ ਕੁਆਲਿਟੀ ਨੂੰ ਵਧਾਉਂਦਾ ਹੈ ।
ਐਪ ਨਾਲ (ਫਿਲਹਾਲ ਆਈ. ਓ. ਐੱਸ. ਡਿਵਾਈਸਿਸ ਲਈ ਮੁਹੱਈਆ) ਡ੍ਰੀਮ ਡਿਵਾਈਸ ਸਮਾਰਟ ਅਲਾਰਮ ਦਾ ਵੀ ਕੰਮ ਕਰਦਾ ਹੈ ਅਤੇ ਡਾਟਾ ਟ੍ਰੈਕਿੰਗ ਟੂਲ ਵੀ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਬ੍ਰੇਨ ਐਕਟੀਵਿਟੀ ਨੂੰ ਐਪ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ, ਹਾਲਾਂਕਿ ਇਸ ਦੇ ਲਈ ਹੈੱਡਸੈੱਟ ਤੁਹਾਡੇ ਸਿਰ ਉੱਤੇ ਲੱਗਾ ਹੋਣਾ ਚਾਹੀਦਾ ਹੈ ।
ਰਿਦਮ ਨੇ ਆਪਣੀ ਵੈੱਬਸਾਈਟ ''ਤੇ ਲਿਮਟਿਡ ਗਿਣਤੀ ਵਿਚ ਇਸ ਦਾ ਆਰਡਰ ਸ਼ੁਰੂ ਕੀਤਾ ਹੈ ਅਤੇ ਹਰ ਇਕ ਡ੍ਰੀਮ ਡਿਵਾਈਸ ਦੀ ਕੀਮਤ 349 ਅਮਰੀਕੀ ਡਾਲਰ (ਲਗਭਗ 23,500) ਰੁਪਏ ਹੈ ਅਤੇ ਇਸ ਦੀ ਡਲਿਵਰੀ ਇਸ ਸਾਲ ਦੇ ਅਖੀਰ ਤੱਕ ਹੋਵੇਗੀ ।