ਐਂਡਰਾਇਡ ਫੋਨ ’ਤੇ ਮੰਡਰਾ ਰਿਹੈ ਨਵੇਂ ਮਾਲਵੇਅਰ ਦਾ ਖਤਰਾ, ਚੋਰੀ ਕਰ ਰਿਹਾ ਨਿੱਜੀ ਡਾਟਾ
Monday, Aug 15, 2022 - 06:04 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਐਂਡਰਾਇਡ ਫੋਨ ਯੂਜ਼ਰਸ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਐਂਡਰਾਇਡ ਸਮਾਰਟਫੋਨ ਯੂਜ਼ਰਸ ’ਤੇ ਇਕ ਨਵੇਂ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ। ਮੇਟਾ ਨੇ ਇਕ ਰਿਪੋਰਟ ’ਚ ਇਕ ਖਤਰੇ ਨੂੰ ਲੈ ਕੇ ਸਾਵਧਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਵਾਇਰਸ ਬਿਨਾਂ ਤੁਹਾਡੀ ਜਾਣਕਾਰੀਦੇ ਤੁਹਾਡੇ ਫੋਨ ’ਚ ਕਦੋਂ ਦਾਖਲ ਹੋ ਜਾਂਦਾ ਹੈ, ਤੁਹਾਨੂੰ ਇਸ ਗੱਲ ਦੀ ਭਨਕ ਤਕ ਨਹੀਂ ਲਗਦੀ। ਦਰਅਸਲ ਇਹ ਵਾਇਰਸ ਵਟਸਐਪ ਅਤੇ ਯੂਟਿਊਬ ਵਰਗੇ ਪ੍ਰਸਿੱਧ ਐਪ ਦਾ ਫੇਕ ਐਪ ਬਣਾ ਕੇ ਐਂਡਰਾਇਡ ਫੋਨ ’ਤੇ ਅਟੈਕ ਕਰ ਰਿਹਾ ਹੈ।
ਇਹ ਵੀ ਪੜ੍ਹੋ– ਤੁਹਾਡੀ ਹਰ ਐਕਟੀਵਿਟੀ ’ਤੇ ਨਜ਼ਰ ਰੱਖ ਰਿਹੈ Instagram, ਚੋਰੀ ਫੜੀ ਗਈ ਤਾਂ ਦਿੱਤਾ ਇਹ ਬਿਆਨ
ਦੱਸ ਦੇਈਏ ਕਿ ਇਸ ਵਾਇਰਸ ਦੀ ਜਾਣਕਾਰੀ ਮੇਟਾ ਨੇ ਆਪਣੀ ਤਿਮਾਹੀ ਐਡਵਰਸਰੀਏਲ ਥ੍ਰੈਟ ਰਿਪੋਰਟ-2022 ’ਚ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਨਵਾਂ Dracarys ਮਾਲਵੇਅਰ ਮਿਲਿਆ ਹੈ, ਜੋ ਐਂਡਰਾਇਡ ਐਪ ਦੇ ਫੇਕ ਵਰਜ਼ਨ ਬਣਾਕੇ ਐਂਡਰਾਇਡ ਡਿਵਾਈਸਿਜ਼ ’ਤੇ ਅਟੈਕਕਰ ਰਿਹਾ ਹੈ।
ਨਿੱਜੀ ਡਾਟਾ ਵੀ ਕਰ ਰਿਹਾ ਚੋਰੀ
ਰਿਪੋਰਟ ਮੁਤਾਬਕ, ਇਹ ਮਾਲਵੇਅਰ ਵਟਸਐਪ, ਯੂਟਿਊਬ, ਸਿਗਨਲ ਅਤੇ ਟੈਲੀਗ੍ਰਾਮ ਵਰਗੇ ਐਪ ਦੇ ਫੇਕ ਵਰਜ਼ਨ ਬਣਾ ਰਿਹਾ ਹੈ ਅਤੇ ਇਸੇ ਰਾਹੀਂ ਐਂਡਰਾਇਡ ਡਿਵਾਈਸਿਜ਼ ’ਚ ਫੈਲ ਰਿਹਾ ਹੈ। ਦਰਅਸਲ, ਇਹ ਮਾਲਵੇਅਰ ਐਂਡਰਾਇਡ ਡਿਵਾਈਸਿਜ਼ ’ਚ ਬਿਨਾਂ ਪਰਮਿਸ਼ਨ ਦਾਖਲ ਹੁੰਦਾ ਹੈ ਅਤੇ ਉਸਦੀ ਸਕਿਓਰਿਟੀ ਐਕਸੈੱਟ ਨੂੰ ਬਾਈਪਾਸ ਕਰ ਦਿੰਦਾ ਹੈ। ਇਸਤੋਂ ਬਾਅਦ ਇਹ ਮਾਲਵੇਅਰ ਐਂਡਰਾਇਡ ਡਿਵਾਈਸ ’ਚੋਂ ਕਾਨਟੈਕਟ ਅਤੇ ਕਾਲ ਡਿਟੇਲ, ਫਾਈਲਾਂ, ਐੱਸ.ਐੱਮ.ਐੱਸ. ਟੈਕਸਟ, ਲੋਕੇਸ਼ਨ ਅਤੇ ਫੋਨ ਦਾ ਨਿੱਜੀ ਡਾਟਾ ਵੀ ਚੋਰੀ ਕਰ ਲੈਂਦਾ ਹੈ।
ਇਹ ਵੀ ਪੜ੍ਹੋ– WhatsApp ’ਚ ਆ ਰਹੇ 3 ਨਵੇਂ ਪ੍ਰਾਈਵੇਸੀ ਫੀਚਰ, ਜ਼ੁਕਰਬਰਗ ਨੇ ਕੀਤਾ ਐਲਾਨ
ਇੰਝ ਕਰੋ ਬਚਾਅ
ਚਿੰਤਾ ਦੀ ਗੱਲ ਇਹ ਹੈ ਕਿ Dracarys ਮਾਲਵੇਅਰ ਐਂਟੀ ਵਾਇਰਸ ਐਪ ਨਾਲ ਵੀ ਪਕੜ ’ਚ ਨਹੀਂ ਆ ਰਿਹਾ। ਹਾਲਾਂਕਿ, ਇਹ ਮਾਲਵੇਅਰ ਅਜੇ ਆਪਣੇ ਸ਼ੁਰੂਆਤੀ ਰੂਪ ’ਚ ਹੈ, ਇਸ ਲਈ ਸਾਵਧਾਨ ਰਹਿ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਸੀਂ ਐਂਡਰਾਇਡ ਯੂਜ਼ਰਸ ਹੋ ਤਾਂ ਕਿਸੇ ਵੀ ਅਣਜਾਣ ਲਿੰਕ ਨੂੰ ਕਲਿੱਕ ਨਾ ਕਰੋ ਅਤੇ ਫੋਨ ’ਚ ਕੋਈ ਵੀ ਨਵਾਂ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਸਾਵਧਾਨੀ ਵਰਤੋ। ਕੋਸ਼ਿਸ਼ ਕਰੋ ਕਿ ਨਵਾਂ ਐਪ ਸਿਰਫ ਅਧਿਕਾਰਤ ਐਪ ਸਟੋਰ ਜਾਂ ਗੂਗਲ ਪਲੇਅ ਸਟੋਰ ਤੋਂ ਹੀ ਡਾਊਨਲੋਡ ਕਰੋ।
ਇਹ ਵੀ ਪੜ੍ਹੋ– BGMI ਤੋਂ ਬਾਅਦ ਸਰਕਾਰ ਨੇ ਇਕ ਹੋਰ ਚੀਨੀ ਐਪ ਕੀਤਾ ਬੈਨ, ਜਾਣੋ ਕੀ ਹੈ ਕਾਰਨ