ਵੱਡੀ ਖ਼ਬਰ! 5G ਟ੍ਰਾਇਲ ਲਈ ਸਪੈਕਟ੍ਰਮ ਜਾਰੀ, ਇੰਨੀ ਸੁਪਰ ਹੋਵੇਗੀ ਸਪੀਡ

Saturday, May 29, 2021 - 01:38 PM (IST)

ਵੱਡੀ ਖ਼ਬਰ! 5G ਟ੍ਰਾਇਲ ਲਈ ਸਪੈਕਟ੍ਰਮ ਜਾਰੀ, ਇੰਨੀ ਸੁਪਰ ਹੋਵੇਗੀ ਸਪੀਡ

ਨਵੀਂ ਦਿੱਲੀ- ਦਿੱਲੀ, ਮੁੰਬਈ, ਕੋਲਕਾਤਾ, ਬੇਂਗਲੁਰੂ, ਗੁਜਰਾਤ, ਹੈਦਰਾਬਾਦ ਸਣੇ ਦੇਸ਼ ਵਿਚ ਵੱਖ-ਵੱਖ ਜਗ੍ਹਾ ਜਲਦ ਹੀ 5ਜੀ ਟ੍ਰਾਇਲ ਸ਼ੁਰੂ ਹੋਣ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ 5ਜੀ ਟ੍ਰਾਇਲ ਸ਼ੁਰੂ ਕਰਨ ਲਈ ਸਪੈਕਟ੍ਰਮ ਜਾਰੀ ਕਰ ਦਿੱਤਾ ਹੈ। ਡੀ. ਓ. ਟੀ. ਅਨੁਸਾਰ, 5ਜੀ ਵਿਚ ਡਾਊਨਲੋਡ ਸਪੀਡ 4ਜੀ ਨਾਲੋਂ 10 ਗੁਣਾ ਹੋਵੇਗੀ, ਯਾਨੀ ਸਕਿੰਟਾਂ ਵਿਚ ਡਾਊਨਲੋਡਿੰਗ ਹੋਵੇਗੀ।

ਰਿਲਾਇੰਸ ਜਿਓ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਐੱਮ. ਟੀ. ਐੱਨ. ਐੱਲ. ਹੁਣ ਜਲਦ ਹੀ ਇਸ ਸਪੈਕਟ੍ਰਮ ਨਾਲ 5ਜੀ ਟ੍ਰਾਇਲ ਸ਼ੁਰੂ ਕਰਨਗੇ। 5ਜੀ ਟ੍ਰਾਇਲ ਵਿਚ ਚੀਨੀ ਕੰਪਨੀਆਂ ਦੀ ਤਕਨੀਕ ਦਾ ਇਸਤੇਮਾਲ ਨਹੀਂ ਹੋਵੇਗਾ। ਇਕ ਕੰਪਨੀ ਦੇ ਅਧਿਕਾਰੀ ਮੁਤਾਬਕ, ਵੱਖ-ਵੱਖ ਥਾਵਾਂ 'ਤੇ 5ਜੀ ਟ੍ਰਾਇਲ ਲਈ ਦੂਰਸੰਚਾਰ ਕੰਪਨੀਆਂ ਨੂੰ 700 ਮੈਗਾਹਰਟਜ਼ ਬੈਂਡ, 3.3-3.6 ਗੀਗਾਹਰਟਜ਼ ਬੈਂਡ ਅਤੇ 24.25-28.5 ਗੀਗਾਹਰਟ ਬੈਂਡ ਵਿਚ ਸਪੈਕਟ੍ਰਮ ਦਿੱਤੇ ਗਏ ਹਨ।

5ਜੀ ਟ੍ਰਾਇਲ ਵਿਚ ਏਰਿਕਸਨ, ਨੋਕੀਆ, ਸੈਮਸੰਗ ਤੇ ਸੀ-ਡੌਟ ਸਾਥ ਦੇਣਗੇ। ਉੱਥੇ ਹੀ, ਰਿਲਾਇੰਸ ਜਿਓ ਆਪਣੀ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਦਿਆਂ ਟ੍ਰਾਇਲ ਕਰੇਗੀ।

ਇਹ ਵੀ ਪੜ੍ਹੋ- MSP 'ਤੇ ਕਣਕ ਦੀ ਰਿਕਾਰਡ ਤੋੜ ਸਰਕਾਰੀ ਖ਼ਰੀਦ, ਇੰਨੇ ਟਨ ਤੋਂ ਹੋਈ ਪਾਰ

ਫਿਲਹਾਲ 5ਜੀ ਟ੍ਰਾਇਲ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿਚ ਦੋ ਮਹੀਨੇ ਦਾ ਸਮਾਂ ਇਸ ਨਾਲ ਸਬੰਧਤ ਖ਼ਰੀਦ ਤੇ ਯੰਤਰ ਲਾਉਣ ਦਾ ਸ਼ਾਮਲ ਹੈ। ਖੇਤੀਬਾੜੀ ਲਈ ਡਰੋਨ ਆਧਾਰਿਤ 5ਜੀ ਤਕਨੀਕ ਦੀ ਵੀ ਟੈਸਟਿੰਗ ਹੋਵੇਗੀ, ਜਿਸ ਨਾਲ ਭਵਿੱਖ ਵਿਚ ਕਿਸੇ ਵੀ ਕੁਦਰਤੀ ਆਫ਼ਤ ਦੌਰਾਨ ਕਿਸਾਨਾਂ ਲਈ ਜਲਦ ਰਾਹਤ ਕਾਰਜ ਉਲੀਕਣ ਵਿਚ ਮਦਦ ਮਿਲੇਗੀ। ਹਰ ਕੰਪਨੀ ਨੂੰ ਪਿੰਡਾਂ ਤੇ ਕਸਬਿਆਂ ਵਿਚ ਵੀ ਟੈਸਟਿੰਗ ਕਰਨੀ ਹੋਵੇਗੀ, ਤਾਂ ਜੋ 5ਜੀ ਲਾਂਚ ਹੋਣ 'ਤੇ ਇਸ ਦਾ ਫਾਇਦਾ ਪੂਰੇ ਦੇਸ਼ ਨੂੰ ਮਿਲੇ। ਹਾਲਾਂਕਿ, ਰਿਪੋਰਟਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਕਿਸੇ ਵੀ ਦੂਰਸੰਚਾਰ ਕੰਪਨੀ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸਪੈਕਟ੍ਰਮ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਵੱਡਾ ਫ਼ੈਸਲਾ, ਇੰਨੀ ਤਾਰੀਖ਼ ਤੱਕ ਲਾਈ ਰੋਕ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
 


author

Sanjeev

Content Editor

Related News